‘ਜਿਸ ਮੰਜੀ ’ਤੇ ਬੈਠੇ ਮੁੱਖ ਮੰਤਰੀ ਚੰਨੀ ਉਸੇ ’ਤੇ ਡੀ. ਐੱਸ. ਪੀ. ਰੋਮਾਣਾ ਪੈਰ ਰੱਖ ਕੇ ਖੜ੍ਹੇ ਰਹੇ’
Tuesday, Sep 28, 2021 - 11:19 AM (IST)
ਬਠਿੰਡਾ (ਵਰਮਾ) : ਸ਼ਹਿਰ ਦੇ ਡੀ. ਐੱਸ. ਪੀ. ਨੇ ਐਤਵਾਰ ਨੂੰ ਮੰਡੀ ਕਲਾਂ ’ਚ ਪ੍ਰੋਟੋਕਾਲ ਦੀਆਂ ਖੂਬ ਧੱਜੀਆਂ ਉੱਡਾਈਆਂ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਕਿਸਾਨ ਦੇ ਘਰ ’ਚ ਮੁੱਖ ਮੰਤਰੀ ਮੰਜੀ ਉੱਤੇ ਬੈਠ ਕੇ ਨਸ਼ੇ ਦੇ ਖ਼ਿਲਾਫ਼ ਆਦੇਸ਼ ਦੇ ਰਹੇ ਸਨ। ਉਦੋਂ ਉਨ੍ਹਾਂ ਦੀ ਸੁਰੱਖਿਆ ਵਿਚ ਤਾਇਨਾਤ ਡੀ. ਐੱਸ. ਪੀ. ਸਿਟੀ ਵਨ ਗੁਰਜੀਤ ਸਿੰਘ ਰੋਮਾਣਾ ਉਸੇ ਮੰਜੀ ਉੱਤੇ ਪੈਰ ਰੱਖ ਕੇ ਮੁੱਖ ਮੰਤਰੀ ਦੇ ਪਿੱਛੇ ਖੜ੍ਹੇ ਹੋਏ ਸਨ। ਇਸ ਸਬੰਧੀ ਵੀਡੀਓ ਅਤੇ ਫੋਟੋ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ।
ਇਹ ਵੀ ਪੜ੍ਹੋ : ਪੰਜਾਬ ਦੇ ‘ਕੇਜਰੀਵਾਲ’ ਬਣੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਮੁੱਖ ਮੰਤਰੀ ਚਰਣਜੀਤ ਚੰਨੀ ਐਤਵਾਰ ਨੂੰ ਜ਼ਿਲ੍ਹੇ ਵਿਚ ਕਪਾਹ ਦੀ ਖ਼ਰਾਬ ਫ਼ਸਲ ਦਾ ਜਾਇਜ਼ਾ ਲੈਣ ਗਏ ਸਨ। ਇਸ ਤੋਂ ਬਾਅਦ ਉਹ ਪਿੰਡ ਮੰਡੀ ਕਲਾਂ ਪੁੱਜੇ, ਜਿੱਥੇ ਮੁੱਖ ਮੰਤਰੀ ਨੇ ਕਿਸਾਨ ਅੰਦੋਲਨ ਵਿਚ ਜਾਨ ਗਵਾਉਣ ਵਾਲੇ ਖੇਤ ਮਜ਼ਦੂਰ ਸੁਖਪਾਲ ਸਿੰਘ ਦੇ ਵੱਡੇ ਭਰਾ ਨੱਥਾ ਸਿੰਘ ਨੂੰ ਨਿਯੁਕਤੀ ਪੱਤਰ ਦਿੱਤਾ। ਉਨ੍ਹਾਂ ਨੇ ਅਫਸਰਾਂ ਨੂੰ ਉਸ ਦਾ ਘਰ ਬਣਾਉਣ ’ਚ ਜ਼ਰੂਰੀ ਮਦਦ ਵੀ ਦੇਣ ਨੂੰ ਕਿਹਾ। ਇਸ ਦੌਰਾਨ ਜਦੋਂ ਕੁੱਝ ਪਿੰਡ ਵਾਲਿਆਂ ਨੇ ਪਿੰਡ ਵਿਚ ਨਸ਼ਾ ਸ਼ਰੇਆਮ ਵਿਕਣ ਸਬੰਧੀ ਮੁੱਖ ਮੰਤਰੀ ਨੂੰ ਦੱਸਿਆ ਤਾਂ ਮੁੱਖ ਮੰਤਰੀ ਮੰਜੀ ਉੱਤੇ ਬੈਠ ਕੇ ਮੌਕੇ ਉੱਤੇ ਤਾਇਨਾਤ ਪੁਲਸ ਅਧਿਕਾਰੀਆਂ ਨੂੰ ਆਦੇਸ਼ ਦੇ ਰਹੇ ਸਨ। ਇਸ ਦੌਰਾਨ ਵੇਖਿਆ ਗਿਆ ਕਿ ਮੁੱਖ ਮੰਤਰੀ ਦੀ ਸੁਰੱਖਿਆ ਵਿਚ ਤਾਇਨਾਤ ਡੀ. ਐੱਸ. ਪੀ. ਗੁਰਜੀਤ ਸਿੰਘ ਰੋਮਾਣਾ ਮੁੱਖ ਮੰਤਰੀ ਦੇ ਬਿਲਕੁਲ ਪਿੱਛੇ ਪੈਰ ਰੱਖ ਕੇ ਸਟਾਈਲ ਵਿਚ ਖੜ੍ਹੇ ਹੋਏ ਸਨ।
ਇਹ ਵੀ ਪੜ੍ਹੋ : ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਪਰਗਟ ਸਿੰਘ ਦਾ ਪਹਿਲਾ ਬਿਆਨ ਆਇਆ ਸਾਹਮਣੇ
ਜ਼ਿਆਦਾ ਲੋਕਾਂ ਦੇ ਬੈਠਣ ਕਾਰਨ ਮੰਜੀ ਇਕ ਪਾਸੇ ਤੋਂ ਉੱਪਰ ਉੱਠ ਗਈ ਸੀ, ਇਸ ਲਈ ਪੈਰ ਰੱਖਿਆ : ਡੀ. ਐੱਸ. ਪੀ.
ਇਸ ਬਾਰੇ ਡੀ. ਐੱਸ. ਪੀ. ਗੁਰਜੀਤ ਰੋਮਾਣਾ ਨੇ ਕਿਹਾ ਕਿ ਮੰਜੀ ਉੱਤੇ ਜ਼ਿਆਦਾ ਲੋਕਾਂ ਦੇ ਬੈਠ ਜਾਣ ਕਾਰਨ ਮੰਜੀ ਇਕ ਪਾਸੇ ਤੋਂ ਉੱਠ ਗਈ ਸੀ, ਜਿਸ ਕਾਰਨ ਉਨ੍ਹਾਂ ਨੇ ਸੁਰੱਖਿਆ ਦੇ ਲਿਹਾਜ਼ ਨਾਲ ਮੰਜੀ ਉੱਤੇ ਪੈਰ ਰੱਖਿਆ ਸੀ।
ਇਹ ਵੀ ਪੜ੍ਹੋ : ਕੈਬਨਿਟ ਦੇ ਵਿਸਥਾਰ ਤੋਂ ਪਹਿਲਾਂ ਬਠਿੰਡਾ ਪੁੱਜੇ ਮੁੱਖ ਮੰਤਰੀ ਚੰਨੀ, ਸੁੰਡੀ ਨਾਲ ਪ੍ਰਭਾਵਿਤ ਫ਼ਸਲਾਂ ਦਾ ਲਿਆ ਜਾਇਜ਼ਾ