ਟੈਸਟਿੰਗ ਲੈਬਾਰਟਰੀ ਤੋਂ ਸ਼ਰਾਬ ਗਾਇਬ, ਮੁੱਖ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ

Saturday, Jul 22, 2017 - 11:33 AM (IST)

ਟੈਸਟਿੰਗ ਲੈਬਾਰਟਰੀ ਤੋਂ ਸ਼ਰਾਬ ਗਾਇਬ, ਮੁੱਖ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਟੇਟ ਡਰੱਗ ਫੂਡ ਤੇ ਕੈਮੀਕਲ ਟੈਸਟਿੰਗ ਲੈਬਾਰਟਰੀ, ਖਰੜ ਤੋਂ ਜੌਨੀ ਵਾਕਰ ਸ਼ਰਾਬ ਦੀਆਂ 98 ਬੋਤਲਾਂ ਗਾਇਬ ਹੋ ਜਾਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਮੀਡੀਆ ਵਿਚ ਛਪੀ ਰਿਪੋਰਟ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਸੂਬੇ ਦੇ ਪੁਲਸ ਮੁਖੀ ਨੂੰ ਇਸ ਮਾਮਲੇ ਦੀ ਤਹਿ ਤੱਕ ਜਾਂਚ ਕਰਕੇ ਦੋ ਹਫਤਿਆਂ 'ਚ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ। ਸੂਬਾ ਪੁਲਸ ਵੱਲੋਂ ਜ਼ਬਤ ਕੀਤੀ ਗਈ ਸ਼ਰਾਬ ਦੇ ਨਮੂਨੇ ਵਜੋਂ ਉਪਰੋਕਤ ਬੋਤਲਾਂ ਲੈਬਾਰਟਰੀ ਵਿਚ ਜਮ੍ਹਾ ਕਰਵਾਈਆਂ ਗਈਆਂ ਸਨ। ਸ਼ਰਾਬ ਅਤੇ ਨਸ਼ੇ ਦੇ ਨਮੂਨਿਆਂ ਦੀ ਪਰਖ ਵਿਚ ਬੇਨਿਯਮੀਆਂ ਬਾਰੇ ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਨੇ ਜਦੋਂ ਲੈਬਾਰਟਰੀ ਵਿਚ ਛਾਪਾ ਮਾਰਿਆ ਤਾਂ ਉਸ ਵੇਲੇ ਸ਼ਰਾਬ ਦੀਆਂ ਬੋਤਲਾਂ ਗਾਇਬ ਹੋਣ ਦੀ ਘਟਨਾ ਸਾਹਮਣੇ ਆਈ। ਮੁੱਖ ਮੰਤਰੀ ਨੇ ਆਖਿਆ ਕਿ ਸੂਬੇ ਵਿਚੋਂ ਨਸ਼ਿਆਂ ਦੀ ਅਲਾਮਤ ਨੂੰ ਮਿਟਾਉਣ ਲਈ ਸਰਕਾਰ ਦੀ ਵਚਨਬੱਧਤਾ ਦੇ ਮੱਦੇਨਜ਼ਰ ਇਸ ਮਾਮਲੇ ਵਿਚ ਕਿਸੇ ਕਿਸਮ ਦੀ ਢਿੱਲ ਸਹਿਣ ਨਹੀਂ ਕੀਤੀ ਜਾਵੇਗੀ।


Related News