ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਜਾਣ ਵਾਲੇ ਸਾਰੇ ਰਸਤੇ ਸੀਲ

Sunday, Aug 27, 2017 - 09:02 PM (IST)

ਪਟਿਆਲਾ — ਡੇਰਾ ਸਿਰਸਾ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿਜੀ ਰਿਹਾਇਸ਼ ਨਿਊ ਮੋਤੀ ਮਹਿਲ ਨੂੰ ਜਾਣ ਵਾਲੇ ਸਾਰੇ ਰਸਤਿਆਂ ਨੂੰ ਪੁਲਸ ਨੇ ਸੀਲ ਕਰ ਦਿੱਤਾ ਸੀ।
ਨਿਊ ਮੋਤੀ ਮਹਿਲ ਨੂੰ ਚਾਰ ਮੁੱਖ ਰਸਤੇ ਜਾਂਦੇ ਹਨ, ਚਾਰਾਂ ਰਸਤਿਆਂ ਨੂੰ ਹੀ ਬੀਤੀ ਰਾਤ ਤੋਂ ਸੀਲ ਕਰਕੇ ਉਥੇ ਭਾਰੀ ਗਿਣਤੀ 'ਚ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਸੀ। ਖੁਦ ਐੱਸ. ਐੱਸ.  ਪੀ. ਡਾ. ਐੱਸ. ਭੂਪਤੀ ਨੇ ਪਹਿਲਾਂ ਰਾਤ ਦੇ 11 ਤੋਂ 12 ਵਜੇ ਤਕ ਉਥੇ ਸੁਰੱਖਿਆ ਦਾ ਜਾਇਜ਼ਾ ਲਿਆ ਤੇ ਫਿਰ ਦਿਨ ਦੇ ਸਮੇਂ ਵੀ ਸੁਰੱਖਿਆ ਦਾ ਰਿਵਿਊ ਕਰਨ ਲਈ ਪੂਰੇ ਸ਼ਹਿਰ ਦੇ ਨਾਲ-ਨਾਲ ਖਾਸ ਤੌਰ 'ਤੇ ਨਿਊ ਮੋਤੀ ਮਹਿਲ ਪਹੁੰਚੇ ਸਨ।


Related News