ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਨਾਲ ਕੀਤੀ ਮੁਲਾਕਾਤ

Thursday, Mar 17, 2022 - 11:49 PM (IST)

ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਨਾਲ ਕੀਤੀ ਮੁਲਾਕਾਤ

ਜਲੰਧਰ (ਧਵਨ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੇ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਮੁਲਾਕਾਤ ਕੀਤੀ। ਹਰਿਆਣਾ ਦੇ ਰਾਜਪਾਲ ਨੇ ਭਗਵੰਤ ਮਾਨ ਦਾ ਹੋਲੀ ਮਿਲਨ ਸਮਾਗਮ, ਜੋਕਿ ਹਰਿਆਣਾ ਰਾਜਭਵਨ ’ਚ ਆਯੋਜਿਤ ਕੀਤਾ ਗਿਆ ਸੀ, ’ਚ ਸਵਾਗਤ ਕੀਤਾ। ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੀ ਮੌਜੂਦ ਸਨ।

ਇਹ ਖ਼ਬਰ ਪੜ੍ਹੋ- ਹੋਲੀ 'ਤੇ ਧੋਨੀ ਦਾ ਫੈਂਸ ਨੂੰ ਵੱਡਾ ਗਿਫਟ, ਰਾਂਚੀ ਦਾ ਫਾਰਮ ਹਾਊਸ 3 ਦਿਨ ਦੇ ਲਈ ਖੋਲ੍ਹਿਆ
ਸਾਰੇ ਖਾਸ ਮਹਿਮਾਨਾਂ ਨੇ ਹੋਲੀ ਦਾ ਜਸ਼ਨ ਮਨਾਉਣ ਲਈ ਇਕ-ਦੂਜੇ ’ਤੇ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਤੇ ਗੁਲਾਲ ਵੀ ਲਾਇਆ। ਭਗਵੰਤ ਮਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਦੇ ਨਾਲ ਇਹ ਪਹਿਲੀ ਮੁਲਾਕਾਤ ਕੀਤੀ ਸੀ। ਕੱਲ ਹੀ ਭਗਵੰਤ ਮਾਨ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਪੰਜਾਬ ਦੇ ਮੁੱਖ ਮੰਤਰੀ ਨੂੰ ਹਰਿਆਣਾ ਰਾਜਭਵਨ ’ਚ ਆਯੋਜਿਤ ਹੋਲੀ ਮਿਲਨ ਸਮਾਰੋਹ ’ਚ ਭਾਗ ਲੈਣ ਲਈ ਸੱਦਾ ਦਿੱਤਾ ਗਿਆ ਸੀ। ਇਸ ਮੌਕੇ ਭਗਵੰਤ ਮਾਨ ਨੇ ਹਰਿਆਣਾ ਤੇ ਪੰਜਾਬ ਦੇ ਰਾਜਪਾਲਾਂ ਤੇ ਹਰਿਆਣਾ ਦੇ ਮੁੱਖ ਮੰਤਰੀ ਤੇ ਹੋਰ ਵਿਸ਼ੇਸ਼ ਵਿਅਕਤੀਆਂ ਨੂੰ ਹੋਲੀ ਦੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

ਇਹ ਖ਼ਬਰ ਪੜ੍ਹੋ- ENG v WI : ਰੂਟ ਦਾ ਟੈਸਟ ਕ੍ਰਿਕਟ 'ਚ 25ਵਾਂ ਸੈਂਕੜਾ, ਇਨ੍ਹਾਂ ਦਿੱਗਜਾਂ ਨੂੰ ਛੱਡਿਆਂ ਪਿੱਛੇ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News