ਜੰਮੂ ਰੇਲਵੇ ਸਟੇਸ਼ਨ ਦਾ ਚੀਫ ਕੇਟਰਿੰਗ ਨਿਰੀਖਕ ਸਸਪੈਂਡ

Monday, Jan 15, 2018 - 06:50 AM (IST)

ਫਿਰੋਜ਼ਪੁਰ (ਮਲਹੋਤਰਾ, ਆਨੰਦ) — ਰੇਲ ਮੰਡਲ ਦੀ ਕਮਰਸ਼ੀਅਲ ਸ਼ਾਖਾ ਦੁਆਰਾ ਸੀਨੀਅਰ ਡੀ. ਸੀ. ਐੱਮ. ਮੋਨੂੰ ਲੂਥਰਾ ਦੀ ਅਗਵਾਈ ਵਿਚ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਡਿਊਟੀ ਤੋਂ ਗੈਰ-ਹਾਜ਼ਰ ਪਾਏ ਗਏ ਜੰਮੂ ਰੇਲਵੇ ਸਟੇਸ਼ਨ ਦੇ ਕੇਟਰਿੰਗ ਨਿਰੀਖਕ ਨੂੰ ਸਸਪੈਂਡ ਕਰ ਦਿੱਤਾ ਗਿਆ। ਟੀਮ ਵਿਚ ਵਿਕਰਾਂਤ ਕੁਮਾਰ, ਰਮਾਕਾਂਤ ਸਿੰਘ, ਸੁਸ਼ੀਲ ਕੁਮਾਰ, ਟੀ. ਟੀ. ਈ. ਦਾਨਿਸ਼ ਤੇ ਕਮਲ ਬਜਾਜ ਆਦਿ ਸ਼ਾਮਲ ਸਨ। ਲੂਥਰਾ ਨੇ ਦੱਸਿਆ ਕਿ ਇਸ ਦੌਰਾਨ ਫਿਰੋਜ਼ਪੁਰ-ਜਲੰਧਰ-ਪਠਾਨਕੋਟ-ਜੰਮੂ ਸੈਕਸ਼ਨ, ਜਲੰਧਰ-ਫਿਰੋਜ਼ਪੁਰ ਸੈਕਸ਼ਨ ਤੇ ਤਿੰਨ ਰੇਲਗੱਡਆਂ ਵਿਚ ਚੈਕਿੰਗ ਕੀਤੀ ਗਈ ਅਤੇ ਬਿਨਾਂ ਟਿਕਟ ਸਫਰ ਕਰਨ ਵਾਲੇ 70 ਕੇਸ ਫੜ ਕੇ ਉਨਾਂ ਤੋਂ ਮੌਕੇ 'ਤੇ 25460 ਰੁਪਏ ਜੁਰਮਾਨਾ ਵਸੂਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਜੰਮੂ ਰੇਲਵੇ ਸਟੇਸ਼ਨ 'ਤੇ ਖਾਣਪੀਣ ਦੇ ਸਟਾਲਾਂ ਦੀ ਚੈਕਿੰਗ ਕੀਤੀ ਗਈ। ਚੀਫ ਕੇਟਰਿੰਗ ਨਿਰੀਖਕ ਜਨਾਰਦਨ ਸ਼ਰਮਾ ਡਿਊਟੀ ਤੋਂ ਗੈਰ-ਹਾਜ਼ਰ ਪਾਏ ਗਏ। ਉਨ੍ਹਾਂ ਨੂੰ ਮੌਕੇ 'ਤੇ ਹੀ ਸਸਪੈਂਡ ਕਰ ਦਿੱਤਾ ਗਿਆ। ਅਨਿਯਮਿਤ ਪਾਏ ਗਏ ਦੋ ਸਟਾਲਾਂ ਨੂੰ ਇਕ ਦਿਨ ਲਈ ਬੰਦ ਕਰ ਦਿੱਤਾ ਗਿਆ। ਕੁਝ ਲੋਕ ਅਣਅਧਿਕਾਰਤ ਸਾਮਾਨ ਵੇਚਦੇ ਫੜੇ ਗਏ। ਨਾਜਾਇਜ਼ ਵੈਂਡਰਾਂ ਤੇ ਨਿਰਧਾਰਤ ਸਾਮਾਨ ਨਾ ਵੇਚਣ ਵਾਲਿਆਂ ਤੋਂ ਕੁਲ 21350 ਰੁਪਏ ਜੁਰਮਾਨਾ ਵਸੂਲਿਆ ਗਿਆ। ਜੰਮੂ ਰੇਲਵੇ ਸਟੇਸ਼ਨ, ਸਟਾਲਾਂ 'ਤੇ ਸਾਮਾਨ ਵਿਚ ਬੇਨਿਯਮੀਆਂ ਪਾਏ ਜਾਣ ਕਾਰਨ ਹੀ ਕੇਟਰਿੰਗ ਨਿਰੀਖਕ ਨੂੰ ਸਸਪੈਂਡ ਕੀਤਾ ਗਿਆ ਹੈ।


Related News