ਚਿਕਨ ਕਾਰਨਰ ਤੋਂ 40 ਕਿਲੋ ਪਿਆਜ਼ ਚੋਰੀ
Sunday, Dec 08, 2019 - 01:02 PM (IST)

ਮੋਹਾਲੀ (ਰਾਣਾ) - ਦੇਸ਼ 'ਚ ਜਿੱਥੇ ਪਿਆਜ਼ ਦੀਆਂ ਕੀਮਤਾਂ ਨੇ ਆਮ ਜਨਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਉਥੇ ਹੀ ਦੂਜੇ ਪਾਸੇ ਕਈ ਲੋਕ ਪਿਆਜ਼ ਦੀ ਚੋਰੀ ਕਰਨ 'ਤੇ ਉਤਰ ਆਏ ਹਨ। ਅਜਿਹਾ ਹੀ ਇਕ ਮਾਮਲਾ ਫੇਜ਼-7 ਦਾ ਸਾਹਮਣੇ ਆਇਆ ਹੈ, ਜਿਥੇ ਚਿਕਨ ਕਾਰਨਰ ਤੋਂ 40 ਕਿਲੋ ਪਿਆਜ਼ ਚੋਰੀ ਹੋ ਗਿਆ। ਪਿਆਜ਼ ਚੋਰੀ ਹੋਣ ਦੀ ਘਟਨਾ ਦਾ ਪਤਾ ਲੱਗਣ 'ਤੇ ਚਿਕਨ ਕਾਰਨਰ ਦੇ ਮਾਲਕ ਨੇ ਇਸ ਦੀ ਰਿਪੋਰਟ ਤਾਂ ਨਹੀਂ ਲਿਖਵਾਈ ਪਰ ਪੂਰੇ ਸ਼ਹਿਰ ਦੇ ਲੋਕਾਂ ਦੀ ਜ਼ੁਬਾਨ 'ਤੇ ਇਸ ਦੀ ਚਰਚਾ ਜ਼ਰੂਰ ਹੋ ਰਹੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਰਨਰ ਮਾਲਕ ਰਾਜਿੰਦਰ ਸਿੰਘ ਨੇ ਕਿਹਾ ਕਿ ਰੋਜ਼ਾਨਾ ਦੀ ਤਰ੍ਹਾਂ ਮੰਡੀ ਤੋਂ ਸਬਜ਼ੀਆਂ ਅਤੇ ਪਿਆਜ਼ ਲਿਆ ਕੇ ਗੱਡੀ ਵਾਲਾ ਉਸ ਦੇ ਸ਼ੋਅਰੂਮ ਦੀ ਪਿਛਲੀ ਵਾਲੀ ਸਾਈਡ 'ਤੇ ਉਤਾਰ ਕੇ ਚਲਾ ਗਿਆ ਸੀ। ਉਸ ਦੇ ਕਰਮਚਾਰੀ ਜਦੋਂ ਦੁਕਾਨ ਖੁੱਲ੍ਹਣ ਤੋਂ ਬਾਅਦ ਸਬਜ਼ੀਆਂ ਅਤੇ ਪਿਆਜ਼ ਲੈਣ ਗਏ ਤਾਂ ਉਸ 'ਚੋਂ 40 ਕਿਲੋ ਪਿਆਜ਼ ਗਾਇਬ ਸਨ। ਉਨ੍ਹਾਂ ਨੇ ਇਧਰ-ਉਧਰ ਕਾਫ਼ੀ ਵੇਖਿਆ ਪਰ ਨਹੀਂ ਮਿਲੇ। ਕਾਰਨਰ ਮਾਲਕ ਨੇ ਕਿਹਾ ਕਿ ਪਿਆਜ਼ ਚੋਰੀ ਦੀ ਸ਼ਿਕਾਇਤ ਕੀ ਲਿਖਵਾਉਂਦੇ ਸਮੇਂ ਉਲਟਾ ਉਸ ਦੀ ਬਦਨਾਮੀ ਹੋਣੀ ਸੀ।