ਭਾਜਪਾ ਆਗੂ ਤਰੁਣ ਚੁੱਘ ਤੇ ਰਾਜਿੰਦਰ ਮੋਹਨ ਛੀਨਾ ਨੂੰ ਕਿਸਾਨਾਂ ਨੇ ਪਾਇਆ ਘੇਰਾ

Friday, Oct 02, 2020 - 12:49 PM (IST)

ਭਾਜਪਾ ਆਗੂ ਤਰੁਣ ਚੁੱਘ ਤੇ ਰਾਜਿੰਦਰ ਮੋਹਨ ਛੀਨਾ ਨੂੰ ਕਿਸਾਨਾਂ ਨੇ ਪਾਇਆ ਘੇਰਾ

ਛੀਨਾ (ਰਾਕੇਸ਼ ਭੱਟੀ, ਰਾਜਿੰਦਰ ਹੁੰਦਲ): ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸ ਦੇ ਵਿਰੋਧ 'ਚ ਕਿਸਾਨਾਂ ਵਲੋਂ ਸੂਬੇ ਭਰ 'ਚ ਧਰਨੇ ਦਿੱਤੇ ਜਾ ਰਹੇ ਹਨ। ਇਸ ਦੇ ਨਾਲ ਹੀ ਕਿਸਾਨਾਂ ਵਲੋਂ ਭਾਜਪਾ ਆਗੂਆਂ ਦੇ ਦਿੱਤੇ ਘਿਰਾਓ ਦੀ ਚਿਤਾਵਨੀ ਤੋਂ ਬਾਅਦ ਪਿੰਡ ਲਦੇਹ ਨੇੜੇ ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਛੀਨਾ, ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਸਮੇਤ ਹੋਰ ਭਾਜਪਾ ਆਗੂਆਂ ਨੂੰ ਉਨ੍ਹਾਂ ਦੇ ਫਾਰਮ ਹਾਊਸ ਵਿਖੇ ਘੇਰ ਲਿਆ ਗਿਆ। ਇਸ ਦੌਰਾਨ ਕਿਸਾਨਾਂ ਵਲੋਂ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। 

ਇਹ ਵੀ ਪੜ੍ਹੋ : ਸੁਖਬੀਰ ਬਾਦਲ ਸਮੇਤ ਦਰਜਨਾਂ ਸਿਆਸੀ ਆਗੂ ਮੁਕੇਸ਼ ਅੰਬਾਨੀ ਦੇ ਡੀਲਰ, ਚਲਾ ਰਹੇ ਨੇ ਪੈਟਰੋਲ ਪੰਪ

ਦੱਸਿਆ ਜਾ ਰਿਹਾ ਹੈ ਕਿ ਛੀਨਾ ਆਪਣੇ ਫਾਰਮ ਹਾਊਸ 'ਤੇ ਕਿਸੇ ਮੀਟਿੰਗ ਨੂੰ ਸੰਬੋਧਨ ਕਰਨ ਲਈ ਆਏ ਸਨ ਕਿ ਕਿਸਾਨਾਂ ਨੂੰ ਇਸ ਗੱਲ ਦੀ ਭਿਣਕ ਪੈ ਗਈ ਤੇ ਉਨ੍ਹਾਂ ਨੇ ਜਾ ਕੇ ਰਾਜਿੰਦਰ ਮੋਹਨ ਛੀਨਾ ਨੂੰ ਘੇਰ ਕੇ ਕੇਂਦਰ ਸਰਕਾਰ ਤੇ ਭਾਜਪਾ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਵੱਡੀ ਗਿਣਤੀ 'ਚ ਪੁਲਸ ਵੀ ਪਹੁੰਚ ਗਈ ਹੈ।


author

Baljeet Kaur

Content Editor

Related News