ਸ਼ਤਰੰਜ ’ਚ ਨੰਨ੍ਹੇ ਖਿਡਾਰੀ ਦੀ ਚਾਲ ਨੇ ਸੋਚਾਂ ’ਚ ਪਾਏ ਸਿੱਖਿਆ ਮੰਤਰੀ ਹਰਜੋਤ ਬੈਂਸ

Sunday, Dec 25, 2022 - 06:32 PM (IST)

ਸ਼ਤਰੰਜ ’ਚ ਨੰਨ੍ਹੇ ਖਿਡਾਰੀ ਦੀ ਚਾਲ ਨੇ ਸੋਚਾਂ ’ਚ ਪਾਏ ਸਿੱਖਿਆ ਮੰਤਰੀ ਹਰਜੋਤ ਬੈਂਸ

ਲੁਧਿਆਣਾ (ਵਿੱਕੀ) : ਪੰਜਾਬ ’ਚ ਬਦਲਾਅ ਕਰਨ ਦਾ ਦਾਅਵੇ ਕਰ ਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੇ ਨਤੀਜੇ ਬੇਸ਼ੱਕ ਕੁਝ ਸਮੇਂ ਬਾਅਦ ਜਨਤਾ ਨੂੰ ਦਿਖਾਈ ਦੇਣਗੇ ਪਰ ਸਰਕਾਰੀ ਸਕੂਲਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਇਹ ਬਦਲਾਅ ਦਿਖਾਈ ਦੇਣ ਲੱਗ ਗਿਆ ਹੈ। ਇਸ ਦਾ ਸਿਹਰਾ ਵੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਜਾਂਦਾ ਹੈ, ਜੋ ਸੂਬੇ ਦੇ ਸਰਕਾਰੀ ਸਕੂਲਾਂ ’ਚ ਆਉਂਦੀਆਂ ਸਮੱਸਿਆਵਾਂ ਨੂੰ ਜੜ੍ਹੋਂ ਖਤਮ ਕਰਨ ਲਈ ਆਏ ਦਿਨ ਸਕੂਲਾਂ ਦੇ ਦੌਰੇ ’ਤੇ ਰਹਿੰਦੇ ਹਨ। ਸਕੂਲੀ ਬੱਚਿਆਂ ਦੇ ਨਾਲ ਉਨ੍ਹਾਂ ਦਾ ਦੋਸਤਾਨਾ ਰਵੱਈਆ, ਜਿੱਥੇ ਅੱਜ ਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਕਲਾਸਿਜ਼ ’ਚ ਜਾ ਕੇ ਅਧਿਆਪਕਾਂ ਤੋਂ ਸਕੂਲ ਦੀ ਸਮੱਸਿਆ ਜਾਣ ਕੇ ਕਾਗਜ਼ਾਂ ਦੀ ਬਜਾਏ ਜ਼ਮੀਨੀ ਪੱਧਰ ’ਤੇ ਉਸ ਦਾ ਹੱਲ ਕਰ ਰਹੇ ਹਨ।

ਇਹ ਵੀ ਪੜ੍ਹੋ : ਨਾਜਾਇਜ਼ ਸੰਬੰਧਾਂ ਦੇ ਸ਼ੱਕ ਨੇ ਉਜਾੜ ਕੇ ਰੱਖ ਦਿੱਤੇ ਦੋ ਪਰਿਵਾਰ, ਚਾਚੇ ਨੇ ਭਤੀਜੇ ਨੂੰ ਦਿੱਤੀ ਦਿਲ ਕੰਬਾਊ ਮੌਤ

ਅੱਜ ਵੀ ਸਰਕਾਰੀ ਸਕੂਲਾਂ ’ਚ ਕਰਵਾਏ ਮੈਗਾ ਪੀ. ਟੀ. ਐੱਮ. ਦੌਰਾਨ ਅਧਿਆਪਕ ਉਸ ਸਮੇਂ ਸਿੱਖਿਆ ਮੰਤਰੀ ਦੀ ਸਾਦਗੀ ਤੋਂ ਪ੍ਰਭਾਵਿਤ ਹੋ ਗਏ। ਜਦੋਂ ਬੈਂਸ ਰਾਜਪੁਰਾ ਦੇ ਇਕ ਸਕੂਲ ਵਿਚ ਸ਼ਹਿ ਅਤੇ ਮਾਤ ਦੇ ਖੇਡ ਸ਼ਤਰੰਜ ’ਚ ਚਾਲ ਚੱਲ ਰਹੇ ਬੱਚਿਆਂ ਨੂੰ ਦੇਖ ਕੇ ਉਨ੍ਹਾਂ ਦੇ ਵਿਚ ਹੀ ਜਾ ਬੈਠੇ ਅਤੇ ਕੁਝ ਸਮੇਂ ਤੱਕ ਇਸ ਖੇਡ ’ਚ ਆਪਣਾ ਟੈਲੇਂਟ ਦਿਖਾਇਆ। ਹਾਲਾਂਕਿ ਸਰਕਾਰੀ ਸਕੂਲ ਦੇ ਬੱਚਿਆਂ ਨੇ ਇਸ ਗੇਮ ਆਪਣੇ ਟੈਲੇਂਟ ਨਾਲ ਸਿੱਖਿਆ ਮੰਤਰੀ ਨੂੰ ਵੀ ਚਾਲ ਚੱਲਣ ਤੋਂ ਪਹਿਲਾਂ ਕੁਝ ਸਮੇਂ ਤੱਕ ਸੋਚਣ ਲਈ ਮਜਬੂਰ ਕਰੀ ਰੱਖਿਆ ਪਰ ਬੈਂਸ ਨੇ ਬੱਚਿਆਂ ਦੀ ਖੇਡ ਕਲਾ ਦੀ ਪ੍ਰਸ਼ੰਸਾ ਕੀਤੀ।

ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਹੋਟਲ ’ਚ ਮ੍ਰਿਤਕ ਮਿਲੇ ਕੁੜੀ-ਮੁੰਡਾ, ਸੀ. ਸੀ. ਟੀ. ਵੀ. ਵੀਡੀਓ ਵੀ ਆਈ ਸਾਹਮਣੇ

ਇੱਥੇ ਹੀ ਬੱਸ ਨਹੀਂ, ਬੈਂਸ ਨੇ ਕੈਰਮ ਬੋਰਡ ਖੇਡ ਰਹੇ ਬੱਚਿਆਂ ਨਾਲ ਵੀ ਸਮਾਂ ਬਿਤਾਇਆ ਅਤੇ ਕੁਝ ਸਕੋਰ ਹਾਸਲ ਕੀਤੇ। ਬੱਚਿਆਂ ਨਾਲ ਸਿੱਖਿਆ ਮੰਤਰੀ ਦਾ ਦੋਸਤਾਨਾ ਅੰਦਾਜ਼ ਦੇਖ ਕੇ ਸਕੂਲ ’ਚ ਮੌਜੂਦ ਹਰ ਟੀਚਰ ਅਤੇ ਪੇਰੈਂਟਸ ਵੀ ਕਾਫੀ ਪ੍ਰਭਾਵਿਤ ਹੋਏ। ਰਾਜ ਭਰ ਦੇ ਸਕੂਲਾਂ ਵਿਚ ਪੀ. ਟੀ. ਐੱਮ. ਤੋਂ ਬਾਅਦ ਬੈਂਸ ਨੇ ਅਧਿਆਪਕਾਂ ਦੀ ਮਿਹਨਤ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਅੱਜ ਦੀ ਇਸ ਕਾਮਯਾਬੀ ’ਚ ਵਿਭਾਗ ਦੇ ਅਧਿਕਾਰੀਆਂ ਅਤੇ ਅਧਿਆਪਕਾਂ ਦਾ ਅਹਿਮ ਯੋਗਦਾਨ ਰਿਹਾ ਹੈ। ਬੈਂਸ ਨੇ ਕਿਹਾ ਕਿ ਅਧਿਕਾਰੀਆਂ ਅਤੇ ਅਧਿਆਪਕਾਂ ਦੀ ਟੀਮ ਨੇ ਇਕ ਮਿਸ਼ਨ ਦੇ ਰੂਪ ’ਚ ਕੀਤੇ ਗਏ ਇਸ ਯਤਨ ਨੇ ਅੱਜ ਦੇ ਦਿਨ ਨੂੰ ਸਿੱਖਿਆ ਵਿਭਾਗ ’ਚ ਇਤਿਹਾਸਕ ਬਣਾ ਦਿੱਤਾ ਹੈ।

ਇਹ ਵੀ ਪੜ੍ਹੋ : ਹੱਡ ਚੀਰਵੀਂ ਠੰਡ ਨੇ ਕੰਬਣ ਲਾਏ ਪੰਜਾਬ ਦੇ ਲੋਕ, ਮੌਸਮ ਵਿਭਾਗ ਨੇ ਇਸ ਦਿਨ ਕੀਤੀ ਮੀਂਹ ਦੀ ਭਵਿੱਖਬਾਣੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News