ਫੈਕਟਰੀ ਧਮਾਕਾ : ਮਲਬੇ ''ਚੋਂ ਮਿਲੀ ਤੀਜੇ ਵਰਕਰ ਦੀ ਅੱਧ-ਸੜੀ ਲਾਸ਼
Saturday, Jul 13, 2019 - 02:24 PM (IST)

ਡੇਰਾਬੱਸੀ : ਡੇਰਾਬੱਸੀ-ਮੁਬਾਰਕਪੁਰ ਮਾਰਗ 'ਤੇ ਸਥਿਤ ਪੀ. ਸੀ. ਸੀ. ਪੀ. ਐੱਲ. ਕੈਮੀਕਲ ਫੈਕਟਰੀ 'ਚ ਬੁੱਧਵਾਰ ਲੱਗੀ ਭਿਆਨਕ ਅੱਗ ਦੇ ਤੀਜੇ ਦਿਨ ਮਲਬੇ 'ਚੋਂ ਤੀਜੇ ਵਰਕਰ ਦੀ ਅੱਧ-ਸੜੀ ਲਾਸ਼ ਮਿਲੀ। ਇਹ ਲਾਸ਼ ਗਰਾਊਂਡ ਫਲੌਰ ਅਤੇ ਲਿਫਟ ਦੇ ਨੇੜਿਓਂ ਬਰਾਮਦ ਹੋਈ। ਹਾਦਸੇ 'ਚ ਹੁਣ ਤੱਕ ਲਾਪਤਾ ਤੀਜੇ ਵਰਕਰ ਰਿੱਕੀ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਇਸ ਲਾਸ਼ ਦੇ ਮਿਲੇ ਕੁਝ ਹਿੱਸੇ ਦਿਖਾਏ ਗਏ, ਜਿਸ ਤੋਂ ਬਾਅਦ ਪੁਲਸ ਨੇ ਇਨ੍ਹਾਂ ਨੂੰ ਡੇਰਾਬੱਸੀ ਸਿਵਲ ਹਸਪਤਾਲ 'ਚ ਡੀ. ਐੱਨ. ਏ. ਟੈਸਟ ਲਈ ਰਖਵਾ ਦਿੱਤਾ ਹੈ। ਇਸ ਦੌਰਾਨ ਅੱਗ ਨਾਲ ਤਬਾਹ ਹੋਏ ਚਾਰ ਮੰਜ਼ਿਲਾ ਪਲਾਂਟ ਦਾ ਮਲਬਾ ਹਟਾ ਕੇ ਇਸ ਲਾਸ਼ ਦੇ ਬਾਕੀ ਹਿੱਸਿਆਂ ਨੂੰ ਲੱਭਣ ਦਾ ਕੰਮ ਅਜੇ ਵੀ ਜਾਰੀ ਹੈ।