ਪਨੀਰ ਖਾਣ ਵਾਲੇ ਸਾਵਧਾਨ! ਹੋਸ਼ ਉਡਾ ਦੇਵੇਗੀ ਇਹ ਖ਼ਬਰ, ਪੰਜਾਬੀ ਪੜ੍ਹ ਲੈਣ ਇਹ ਵੱਡੀ ਚਿਤਾਵਨੀ

Wednesday, Apr 08, 2026 - 01:21 PM (IST)

ਪਨੀਰ ਖਾਣ ਵਾਲੇ ਸਾਵਧਾਨ! ਹੋਸ਼ ਉਡਾ ਦੇਵੇਗੀ ਇਹ ਖ਼ਬਰ, ਪੰਜਾਬੀ ਪੜ੍ਹ ਲੈਣ ਇਹ ਵੱਡੀ ਚਿਤਾਵਨੀ

ਚੰਡੀਗੜ੍ਹ : ਪੰਜਾਬ 'ਚ ਪਨੀਰ ਖਾਣ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਡੇਅਰੀ ਮਾਫ਼ੀਆ ਵੱਲੋਂ ਵੱਧ ਮੁਨਾਫ਼ੇ ਦੇ ਲਾਲਚ 'ਚ ਲੋਕਾਂ ਦੀਆਂ ਥਾਲੀਆਂ 'ਚ ਸਿੱਧਾ ਜ਼ਹਿਰ ਪਰੋਸਿਆ ਜਾ ਰਿਹਾ ਹੈ। ਇਸ ਗੱਲ ਦਾ ਪਤਾ ਲੱਗਾ ਹੈ ਕਿ ਦੁੱਧ ਤੋਂ ਪਨੀਰ ਬਣਾਉਣ ਲਈ ਨਿੰਬੂ ਜਾਂ ਸਿਰਕੇ ਦੀ ਬਜਾਏ ਘਾਤਕ ਰਸਾਇਣਾਂ ਦੀ ਵਰਤੋਂ ਹੋ ਰਹੀ ਹੈ। ਇਹ ਰਸਾਇਣ ਸਿਰਫ਼ 5 ਮਿੰਟ 'ਚ ਪਨੀਰ ਤਿਆਰ ਕਰ ਦਿੰਦੇ ਹਨ। ਇਸ ਤਰੀਕੇ ਨਾਲ ਬਣਾਏ ਗਏ ਪਨੀਰ ਦੀ ਮਾਤਰਾ 15 ਤੋਂ 20 ਫ਼ੀਸਦੀ ਜ਼ਿਆਦਾ ਹੁੰਦੀ ਹੈ। ਇਕ ਖ਼ਬਰ ਮੁਤਾਬਕ ਲੁਧਿਆਣਾ ਅਤੇ ਮੋਗਾ ਦੇ ਬਜ਼ਾਰਾਂ 'ਚ ਖੁੱਲ੍ਹੇਆਮ ਇਹ ਘਾਤਕ ਰਸਾਇਣ ਵਿਕ ਰਿਹਾ ਹੈ। ਦੁਕਾਨਦਾਰ ਇਸ ਨੂੰ 'ਪਨੀਰ ਫਾੜ੍ਹਨ ਵਾਲਾ ਪਾਣੀ' ਕਹਿ ਕੇ ਵੇਚ ਰਹੇ ਹਨ। ਕਈ ਥਾਵਾਂ 'ਤੇ ਇਸ ਨੂੰ ਸਿਰਕਾ ਦੱਸ ਕੇ ਵੇਚਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬੀ ਹੋ ਜਾਣ ਸਾਵਧਾਨ! ਅਗਲੇ 3 ਘੰਟਿਆਂ ਲਈ ਮੌਸਮ ਵਿਭਾਗ ਨੇ ਜਾਰੀ ਕੀਤੀ ਵੱਡੀ ਚਿਤਾਵਨੀ

ਸਿਹਤ ਮਾਹਿਰਾਂ ਦੀ ਚਿਤਾਵਨੀ

ਮਾਹਿਰਾਂ ਅਨੁਸਾਰ ਇਸ ਕੈਮੀਕਲ ਯੁਕਤ ਪਨੀਰ ਦੇ ਸੇਵਨ ਨਾਲ ਪੇਟ ਅਤੇ ਆਂਦਰਾਂ 'ਚ ਜ਼ਖਮ ਜਾਂ ਅਲਸਰ ਹੋ ਸਕਦੇ ਹਨ। ਇਹ ਲੀਵਰ 'ਚ ਸੋਜ (ਹੈਪੇਟਾਈਟਸ) ਅਤੇ ਕਿਡਨੀ ਫੇਲ੍ਹ ਹੋਣ ਦਾ ਕਾਰਨ ਵੀ ਬਣ ਸਕਦਾ ਹੈ। ਇਸ ਤੋਂ ਇਲਾਵਾ ਇਹ ਹੱਡੀਆਂ ਦੀ ਘਣਤਾ ਘਟਾਉਂਦਾ ਹੈ ਅਤੇ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਵੀ ਰੋਕਦਾ ਹੈ।

ਇਹ ਵੀ ਪੜ੍ਹੋ : 35 ਹਜ਼ਾਰ ਵਿਦਿਆਰਥੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! ਸਕੂਲਾਂ 'ਚ ਹੁਣ NCERT ਦੀ ਵੈੱਬਸਾਈਟ ਤੋਂ ਹੀ...

ਫੂਡ ਸੇਫਟੀ ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ

ਫੂਡ ਸੇਫਟੀ ਐਂਡ ਸਟੈਂਡਰਡ ਰੈਗੂਲੇਸ਼ਨ 2011 ਦੇ ਤਹਿਤ ਸਿਰਫ਼ ਸਿਟਰਿਕ ਐਸਿਡ, ਲੈਕਟਿਕ ਐਸਿਡ ਅਤੇ ਸਿਰਕੇ ਦੀ ਹੀ ਇਜਾਜ਼ਤ ਹੈ ਪਰ ਪੰਜਾਬ ਹਾਰਟੀਕਲਚਰਲ ਪੋਸਟ ਹਾਰਵੈਸਟ ਟੈਕਨਾਲੋਜੀ ਸੈਂਟਰ ਦੀ ਜਾਂਚ 'ਚ ਪਾਇਆ ਗਿਆ ਕਿ ਬਾਜ਼ਾਰ 'ਚ ਵਿਕ ਰਹੇ ਇਸ ਘੋਲ 'ਚ ਇਨ੍ਹਾਂ ਵਿੱਚੋਂ ਕੁੱਝ ਵੀ ਮੌਜੂਦ ਨਹੀਂ ਸੀ ਅਤੇ ਇਹ 'ਫੂਡ ਗ੍ਰੇਡ' ਐਸਿਡ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News