ਮੈਡੀਕਲ ਸਟੋਰਾਂ ’ਤੇ ਚੈਕਿੰਗਾਂ

Saturday, Jul 07, 2018 - 05:20 AM (IST)

ਮੈਡੀਕਲ ਸਟੋਰਾਂ ’ਤੇ ਚੈਕਿੰਗਾਂ

ਤਰਨਤਾਰਨ (ਰਾਜੂ)- ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸ. ਡੀ. ਐੱਮ. ਡਾ. ਪੱਲਵੀ ਚੌਧਰੀ ਦੀ ਅਗਵਾਈ ਹੇਠ ਗਠਿਤ ਜਾਂਚ ਟੀਮ ਵੱਲੋਂ ਸਬ-ਡਵੀਜ਼ਨ ਵਿਚ ਪੈਂਦੇ ਪਿੰਡ ਭੈਲ ਢਾਏ ਵਾਲਾ ਵਿਖੇ ਮੈਡੀਕਲਾਂ ਸਟੋਰਾਂ ਅਤੇ ਪਿੰਡ ਦੀਆਂ ਹੋਰ ਦੁਕਾਨਾਂ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਨਾਇਬ ਤਹਿਸੀਲਦਾਰ ਗੋਇੰਦਵਾਲ ਸਾਹਿਬ ਹਰਵਿੰਦਰ ਸਿੰਘ ਗਿੱਲ, ਸੋਨਮਨਦੀਪ ਕੌਰ ਐੱਸ. ਐੱਚ. ਓ. ਗੋਇੰਦਵਾਲ ਸਾਹਿਬ, ਜਤਿੰਦਰ ਸਿੰਘ ਐੱਮ. ਐੱਮ. ਓ. ਸਰਹਾਲੀ ਅਤੇ ਡਰੱਗ ਇੰਸਪੈਕਟਰ ਗੁਰਪ੍ਰੀਤ ਸਿੰਘ ਉਨ੍ਹਾਂ ਦੇ ਨਾਲ ਸਨ। 
®ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੈਕਿੰਗ ਦੌਰਾਨ ਪਿੰਡ ਵਿਚ ਕਰਿਆਨੇ ਦੀ ਦੁਕਾਨ, ਜਿਸ ਦਾ ਮਾਲਕ ਹਰਦੀਪ ਸਿੰਘ ਪੁੱਤਰ ਜਸਵੰਤ ਸਿੰਘ ਹੈ, ਪਿੰਡ ਦੇ ਲੋਕਾਂ ਨੂੰ ਬਿਨਾਂ ਕਿਸੇ ਵੈਲਿਡ ਆਰ. ਐੱਮ. ਪੀ. ਸਰਟੀਫਕੇਟ ਜਾਂ ਡਰੱਗ ਸੇਲ ਲਾਇਸੈਂਸ ਦਵਾਈ ਦੇ ਰਿਹਾ ਹੈ, ਕੋਲੋਂ 26 ਪ੍ਰਕਾਰ ਦੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ।  ਇਸ ੇ  ਤਰ੍ਹਾਂ ਪਿੰਡ ਵਿਚ ਮੁਨਿਆਰੀ ਦੀ ਦੁਕਾਨ ਜਿਸ ਦਾ ਮਾਲਕ ਹਰਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਜੋ ਪਿੰਡ ਦੇ ਲੋਕਾਂ ਨੂੰ ਬਿਨਾਂ ਕਿਸੇ ਵੈਲਿਡ ਆਰ. ਐੱਮ. ਪੀ. ਸਰਟੀਫਕੇਟ ਜਾਂ ਡਰੱਗ ਸੇਲ ਲਾਇਸੈਂਸ ਦਵਾਈ ਦੇ ਰਿਹਾ ਹੈ, ਕੋਲੋਂ 67 ਪ੍ਰਕਾਰ ਦੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ।  ਦੋਵਾਂ ਹੀ ਦੁਕਾਨਾਂ ਤੋਂ 200 ਦੇ ਕਰੀਬ ਸਰਿੰਜਾਂ ਦੀ ਬਰਾਮਦੀ ਹੋਈ ਹੈ। ਉਨ੍ਹਾਂ ਦੱਸਿਆਂ ਕਿ ਇਸ ਤੋਂ ਇਲਾਵਾ ਪਿੰਡ ਵਿਚ ਸੰਧੂ ਮੈਡੀਕਲ ਅਤੇ ਗੁਰਜੰਟ ਮੈਡੀਕਲ ਸਟੋਰ ਦੀ ਚੈਕਿੰਗ ਡਰੱਗ ਇੰਸਪੈਕਟਰ ਗੁਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਅਤੇ ਜਾਂਚ ਉਪਰੰਤ ਦੋਵਾਂ ਮੈਡੀਕਲਾਂ ਸਟੋਰਾਂ ਦੇ ਸੇਲ ਰਿਕਾਰਡ ਵਿਚ ਕਮੀ ਪਾਈ ਗਈ ਹੈ। ਇਸ ਸਬੰਧੀ ਅਗਲੇਰੀ ਕਾਰਵਾਈ ਲਈ ਕੇਸ ਉੱਚ ਅਧਿਕਾਰੀਆਂ ਨੂੰ ਭੇਜਿਆ ਜਾ ਰਿਹਾ ਹੈ ।
ਖੇਮਕਰਨ, (ਅਵਤਾਰ, ਗੁਰਮੇਲ)- ਮਾਣਯੋਗ ਐੱਸ. ਐੱਸ. ਪੀ. ਤਰਨਤਾਰਨ ਦਰਸ਼ਨ ਸਿੰਘ ਮਾਨ ਦੀਅਾਂ ਹਦਾਇਤਾਂ ਤੇ ਸੁਰਿੰਦਰ ਸਿੰਘ ਐੱਸ. ਡੀ. ਐੱਮ. ਪੱਟੀ ਸੁਲੱਖਣ ਸਿੰਘ ਮਾਨ ਡੀ. ਐੱਸ. ਪੀ. ਭਿੱਖੀਵਿੰਡ, ਇੰਦਰਮੋਹਨ ਗੁਪਤਾ ਐੱਸ. ਐੱਮ. ਓ. ਖੇਮਕਰਨ  ਤੇ ਗੁਰਮੀਤ ਸਿੰਘ ਡਰੱਗ ਇੰਸਪੈਕਟਰ ਬਲਵਿੰਦਰ ਸਿੰਘ ਥਾਣਾ ਮੁਖੀ ਖੇਮਕਰਨ ਦੀ ਸਾਂਝੀ ਟੀਮ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਸਰਹੱਦੀ ਖੇਤਰ ਦੇ ਪਿੰਡ ਮਹਿੰਦੀਪੁਰ ਵਿਖੇ ਮੈਡੀਕਲ ਸਟੋਰਾਂ ’ਤੇ ਰੇਡ ਕੀਤੀ  ਗਈ ਤਾਂ ਮੈਡੀਕਲ ਸਟੋਰਾਂ ਵਾਲੇ ਦੁਕਾਨਾਂ ਬੰਦ ਕਰ ਕੇ ਭੱਜ ਗਏ। ਵੀਰਾ ਸਿੰਘ ਪੁੱਤਰ ਊਧਮ ਸਿੰਘ ਵਾਸੀ ਮਹਿੰਦੀਪੁਰ ਮਾਲਕ ਗਿੱਲ ਮੈਡੀਕਲ ਸਟੋਰ ’ਤੇ ਡਰੱਗ ਇੰਸਪੈਕਟਰ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਅਤੇ ਝੋਲਾਛਾਪ ਡਾਕਟਰ ਹੀਰਾ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਮਹਿੰਦੀਪੁਰ ’ਤੇ ਕੇਸ ਦਰਜ ਕੀਤਾ ਹੈ।
 


Related News