ਕਪੂਰਥਲਾ ਡਿਪੂ ਨੇ ਜੂਨ ਮਹੀਨੇ ’ਚ ਇਕੱਠਾ ਕੀਤਾ 2. 94 ਕਰੋਡ਼ ਰੁਪਏ ਦਾ ਰੈਵੇਨਿਊ

07/06/2018 6:08:40 AM

ਕਪੂਰਥਲਾ, (ਭੂਸ਼ਣ)- ਪੀ. ਆਰ. ਟੀ. ਸੀ. ਕਪੂਰਥਲਾ ਡਿਪੂ ਨੇ ਜੂਨ ਮਹੀਨੇ ’ਚ ਆਪਣੀ ਆਮਦਨੀ ’ਚ ਦੋਗਨਾ ਵਾਧਾ ਕਰਦੇ ਹੋਏ ਕੁਲ 2.94 ਕਰੋਡ਼ ਰੁਪਏ ਦਾ ਰੇਵੇਨਿਊ ਇਕੱਠਾ ਕੀਤਾ । ਉਥੇ ਹੀ ਸਾਲ 2017 ਵਿਚ ਪੀ. ਆਰ. ਟੀ. ਸੀ. ਕਪੂਰਥਲਾ ਨੂੰ ਜੂਨ ਮਹੀਨੇ ਵਿਚ ਸਿਰਫ 1.50 ਕਰੋਡ਼ ਇਕੱਠੇ ਹੋਏ ਸਨ।  ਇਹ ਜਾਣਕਾਰੀ ਪੀ. ਆਰ. ਟੀ. ਸੀ. ਕਪੂਰਥਲਾ ਡਿਪੂ  ਦੇ ਮਹਾਂ ਪ੍ਰਬੰਧਕ ਪ੍ਰਵੀਨ ਸ਼ਰਮਾ ਨੇ ਦਿੱਤੀ।  ਪ੍ਰਵੀਨ ਸ਼ਰਮਾ ‘ਜਗ ਬਾਣੀ’ ਨੂੰ ਇਸ ਉਪਲਬਧੀ ਨੂੰ ਲੈ ਕੇ ਵਿਸ਼ੇਸ਼ ਤੌਰ ’ਤੇ ਜਾਣਕਾਰੀ  ਦੇ ਰਹੇ ਸਨ ।  
ਉਨ੍ਹਾਂ  ਕਿਹਾ ਕਿ ਆਮਦਨੀ  ਦੇ ਲਿਹਾਜ਼ ਨਾਲ ਕਪੂਰਥਲਾ ਡਿਪੋ ਦੀ ਇਹ ਉਪਲਬਧੀ ਸੂਬੇ ਵਿਚ ਤੀਜੇ ਥਾਂ ’ਤੇ ਪਹੁੰਚ ਗਈ ਹੈ, ਉਨ੍ਹਾਂ ਨੇ ਇਹ ਵੀ ਕਿਹਾ ਕਿ ਕਪੂਰਥਲਾ ਡਿਪੂ ਵਿਚ  90 ਬੱਸਾਂ ਚੱਲ ਰਹੀਅਾਂ ਹਨ ਅਤੇ ਹੁਣ ਰੋਜ਼ਾਨਾ 10 ਲੱਖ ਰੁਪਏ  ਦੇ ਕਰੀਬ ਆਮਦਨੀ ਹੋ ਰਹੀ ਹੈ ।  ਉਨ੍ਹਾਂ  ਇਹ ਵੀ ਕਿਹਾ ਕਿ ਉਨ੍ਹਾਂ  ਦੇ ਵਿਭਾਗ ਨੇ ਪ੍ਰਾਈਵੇਟ ਬੱਸ  ਚਾਲਕਾਂ ਨੂੰ ਸਮੇਤ ਬੱਸਾਂ ਚਲਾਉਣ ਲਈ ਹੁਕਮ ਜਾਰੀ ਕੀਤੇ ਹਨ ।  ਜਿਸ ਲਈ ਵਿਸ਼ੇਸ਼ ਚੈਕਿੰਗ ਟੀਮਾਂ ਬਣਾਈ ਗਈ ਹੈ । ਆਪਣੇ ਸਮਾਂ ਵਿਚ ਦੇਰੀ ਕਰਨ ਵਾਲੀ ਪ੍ਰਾਈਵੇਟ ਬੱਸਾਂ ਖਿਲਾਫ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ ।
ਉਨ੍ਹਾਂ ਇਹ ਵੀ ਕਿਹਾ ਕਿ ਹੁਣ ਆਪਣਾ ਟਾਈਮ ਵੇਚਣ ਵਾਲੇ ਪ੍ਰਾਈਵੇਟ ਬੱਸ ਚਾਲਕਾਂ ਨੂੰ ਬੱਸ ਸਟੈਂਡ ’ਚ ਕੰਮ ਨਹੀਂ ਕਰਨ ਦਿੱਤਾ ਜਾਵੇਗਾ । ਜਿਸ  ਦੇ ਸਿੱਟੇ ਵਜੋਂ  ਹੀ ਸਰਕਾਰੀ ਆਮਦਨੀ ’ਚ ਭਾਰੀ ਵਾਧਾ ਹੋਇਆ।  ਉਨ੍ਹਾਂ ਨੇ ਕਿਹਾ ਕਿ ਕਪੂਰਥਲਾ ਡਿਪੋ ਨੂੰ ਕਈ ਨਵੀਅਾਂ ਬੱਸਾਂ ਮਿਲੀਅਾਂ ਹਨ । ਜਿਸ ਵਿਚ  2 ਆਧੁਨਿਕ ਏ. ਸੀ. ਬੱਸਾਂ ਕਪੂਰਥਲਾ ਤੋਂ ਨਵੀਂ ਦਿੱਲੀ  ਦੇ ਇੰਦਰਾ ਗਾਂਧੀ ਅੰਤਰਾਸ਼ਟਰੀ ਹਵਾਈ ਅੱਡਾ ਲਈ ਚਲਣੀਅਾਂ ਸ਼ੁਰੂ ਹੋ ਗਈਅਾਂ ਹਨ।    ਜਿਸ ਦੇ ਨਾਲ ਮੁਸਾਫਿਰਾਂ  ਨੂੰ ਭਾਰੀ ਫਾਇਦਾ ਹੋਵੇਗਾ ।  
ਉਨ੍ਹਾਂ ਇਹ ਵੀ ਕਿਹਾ ਕਿ ਬੱਸ ਸਟੈਂਡ ਵਿਚ ਖਾਲੀ ਪਈ ਜਗ੍ਹਾ ਆਟੋ  ਚਾਲਕਾਂ ਨੂੰ 57 ਹਜ਼ਾਰ ਰੁਪਏ  ਦੇ ਮਹੀਨੇ  ਦੇ ਕਿਰਾਏ ’ਤੇ ਦਿੱਤੀ ਗਈ ਹੈ।  ਜਿਸ ਤੋਂ ਵਿਭਾਗ ਦੀ ਆਮਦਨੀ ’ਚ ਭਾਰੀ ਵਾਧਾ ਹੋਇਆ ਹੈ। 


Related News