ਪੁਲਸ ਵੱਲੋਂ ਸਿਟੀ ਕਲੱਬ ਦੀ ਚੈਕਿੰਗ
Thursday, Aug 03, 2017 - 07:53 AM (IST)

ਗਿੱਦੜਬਾਹਾ (ਕੁਲਭੂਸ਼ਨ) - ਸਿਟੀ ਕਲੱਬ ਵਿਖੇ ਅੱਜ ਸ਼ਾਮ ਮਾਹੌਲ ਉਸ ਸਮੇਂ ਗਰਮਾ ਗਿਆ, ਜਦੋਂ ਡੀ. ਐੱਸ. ਪੀ. ਗਿੱਦੜਬਾਹਾ ਦੀ ਅਗਵਾਈ ਵਿਚ ਪੁਲਸ ਨੇ ਕਲੱਬ ਵਿਚ ਛਾਪਾਮਾਰੀ ਕੀਤੀ। ਕਰੀਬ 30 ਮਿੰਟ ਚੱਲੀ ਇਸ ਛਾਪੇਮਾਰੀ ਦੌਰਾਨ ਪੁਲਸ ਨੇ ਕਲੱਬ ਦੇ ਵੱਖ-ਵੱਖ ਕਮਰਿਆਂ ਦੀ ਜਾਂਚ ਕੀਤੀ ਤੇ ਮੌਕੇ 'ਤੇ ਕਲੱਬ ਵਿਚ ਮੌਜੂਦ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ। ਦੂਜੇ ਪਾਸੇ ਜਿਵੇਂ ਹੀ ਪੁਲਸ ਨੇ ਉਕਤ ਕਲੱਬ ਵਿਚ ਛਾਪੇਮਾਰੀ ਕੀਤੀ ਤਾਂ ਕਲੱਬ ਦੇ ਬਾਹਰ ਲੋਕਾਂ ਦੀ ਵੱਡੀ ਭੀੜ ਇਕੱਤਰ ਹੋ ਗਈ।
ਉਧਰ ਇਸ ਸਬੰਧੀ ਮੌਕੇ 'ਤੇ ਮੌਜੂਦ ਐੱਸ. ਐੱਚ. ਓ. ਨਰਿੰਦਰ ਸਿੰਘ ਨੇ ਕਿਹਾ ਕਿ ਕਲੱਬ ਵਿਚ ਅੱਜ ਰੂਟੀਨ ਚੈਕਿੰਗ ਕੀਤੀ ਗਈ ਹੈ ਤੇ ਇਸ ਵਿਚ ਮੌਜੂਦ ਲੋਕਾਂ ਦੇ ਸ਼ਨਾਖਤੀ ਕਾਰਡ ਅਤੇ ਸਾਮਾਨ ਆਦਿ ਦੀ ਜਾਂਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਇਕ ਰੂਟੀਨ ਚੈਕਿੰਗ ਸੀ ਅਤੇ ਇਸੇ ਤਰ੍ਹਾਂ ਦੀ ਚੈਕਿੰਗ ਸ਼ਹਿਰ ਦੀਆਂ ਧਰਮਸ਼ਾਲਾਵਾਂ ਅਤੇ ਹੋਰ ਜਨਤਕ ਸਥਾਨਾਂ 'ਤੇ ਵੀ ਕੀਤੀ ਜਾਵੇਗੀ।