ਸੁਧਾਰ ਨੂੰ ਤਰਸ ਰਹੀ ਜੇਲ ਦੇ ਮੁੱਖ ਗੇਟ ''ਤੇ ਬਣੀ ਚੈੱਕ ਪੋਸਟ

Monday, Mar 12, 2018 - 05:06 AM (IST)

ਸੁਧਾਰ ਨੂੰ ਤਰਸ ਰਹੀ ਜੇਲ ਦੇ ਮੁੱਖ ਗੇਟ ''ਤੇ ਬਣੀ ਚੈੱਕ ਪੋਸਟ

ਲੁਧਿਆਣਾ,  (ਸਿਆਲ)-  ਤਾਜਪੁਰ ਰੋਡ ਸਥਿਤ ਸੈਂਟਰਲ ਜੇਲ ਦੇ ਮੁੱਖ ਗੇਟ 'ਤੇ ਬਣੀ ਖਸਤਾ ਹਾਲਤ ਹੋ ਚੁੱਕੀ ਚੈੱਕ ਪੋਸਟ ਸੁਧਾਰ ਨੂੰ ਤਰਸ ਰਹੀ ਹੈ।
ਇਸ ਦੇ ਪਿੱਲਰਾਂ ਦਾ ਸੀਮੈਂਟ ਕਈ ਥਾਵਾਂ ਤੋਂ ਲੱਥ ਚੁੱਕਾ ਹੈ। ਉਥੇ ਇਨ੍ਹਾਂ ਵਿਚ ਵੱਡੀਆਂ-ਵੱਡੀਆਂ ਤਰੇੜਾਂ ਆਈਆਂ ਹੋਈਆਂ ਹਨ। ਕੋਈ ਵੱਡਾ ਵਾਹਨ ਜਦੋਂ ਜੇਲ ਦੇ ਅੰਦਰ ਸਾਮਾਨ ਆਦਿ ਛੱਡਣ ਜਾਂਦਾ ਹੈ ਜਾਂ ਫਿਰ ਬਾਹਰ ਰੋਡ ਤੋਂ ਲੰਘਦਾ ਹੈ ਤਾਂ ਉਕਤ ਚੈੱਕ ਪੋਸਟ ਹਿੱਲ ਜਾਂਦੀ  ਹੈ। ਇਥੇ ਤਾਇਨਾਤ ਸੁਰੱਖਿਆ ਕਰਮਚਾਰੀ ਚੈੱਕ ਪੋਸਟ ਦੇ ਅੰਦਰ ਬੈਠਣ ਤੋਂ ਕੰਨੀਂ ਕਤਰਾਉਂਦੇ ਹਨ, ਕਿਉਂਕਿ ਇਹ ਕਿਸੇ ਵੀ ਸਮੇਂ ਡਿੱਗ ਸਕਦੀ ਹੈ। ਮਜਬੂਰਨ ਡਿਊਟੀ 'ਤੇ ਤਾਇਨਾਤ ਕਰਮਚਾਰੀਆਂ ਨੂੰ ਬਾਹਰ ਧੁੱਪ ਤੇ ਬਾਰਿਸ਼ 'ਚ ਡਿਊਟੀ ਨਿਭਾਉਣੀ ਪੈਂਦੀ ਹੈ। ਨਾਂ ਨਾ ਛਾਪਣ ਦੀ ਸ਼ਰਤ 'ਤੇ ਇਕ ਕਰਮਚਾਰੀ ਨੇ ਦੱਸਿਆ ਕਿ ਇਸ ਸਬੰਧ ਵਿਚ ਕਈ ਵਾਰ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਜਦੋਂ ਇਸ ਸਬੰਧ 'ਚ ਜੇਲ ਦੇ ਡਿਪਟੀ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ ਚੈੱਕ ਪੋਸਟ ਨੂੰ ਠੀਕ ਕਰਵਾਇਆ ਜਾਵੇਗਾ।


Related News