ਡੇਢ ਲੱਖ ਦੀ ਠੱਗੀ ਵੱਜਣ ’ਤੇ ਪੁਲਸ ਨੇ ਨਹੀਂ ਕੀਤੀ ਕਾਰਵਾਈ, ਮੁੰਡੇ ਨੇ ਕਰ ਲਈ ਖ਼ੁਦਕੁਸ਼ੀ
Sunday, Jul 10, 2022 - 06:30 PM (IST)
ਮਜੀਠਾ (ਸਰਬਜੀਤ) : ਪਿੰਡ ਨੰਗਲ ਪੰਨਵਾਂ ਦੇ ਇਕ ਨੌਜਵਾਨ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਰਾਘਵ ਸ਼ਰਮਾ ਦੇ ਪਿਤਾ ਸੋਹਣ ਲਾਲ ਵਾਸੀ ਨੰਗਲ ਪੰਨਵਾ ਨੇ ਪੁਲਸ ਥਾਣਾ ਮਜੀਠਾ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਾਉਂਦਿਆਂ ਦੱਸਿਆ ਕਿ ਪਿੰਡ ਨਾਗਖੁਰਦ ਦੇ ਵਸਨੀਕ ਮਨਦੀਪ ਸਿੰਘ ਪੁੱਤਰ ਦਲਬੀਰ ਸਿੰਘ ਨੇ ਉਸ ਦੇ ਪੁੱਤਰ ਰਾਘਵ ਸ਼ਰਮਾ ਨੂੰ ਕਾਰਪੋਰੇਸ਼ਨ ਵਿਚ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਤੋ ਡੇਢ ਲੱਖ ਰੁਪਏ ਠੱਗ ਲਏ। ਰਾਘਵ ਜਦੋਂ ਵੀ ਮਨਦੀਪ ਸਿੰਘ ਤੋਂ ਆਪਣੇ ਪੈਸਿਆਂ ਦੀ ਮੰਗ ਕਰਦਾ ਤਾਂ ਮਨਦੀਪ ਸਿੰਘ ਟਾਲ-ਮਟੌਲ ਕਰਕੇ ਸਮਾਂ ਲੰਘਾ ਦਿੰਦਾ ਸੀ। ਜਿਸ ਕਰਕੇ ਰਾਘਵ ਅਕਸਰ ਪ੍ਰੇਸ਼ਾਨ ਰਹਿੰਦਾ ਸੀ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ ’ਚ ਵੱਡਾ ਖ਼ੁਲਾਸਾ, ਗੋਲਡੀ ਬਰਾੜ ਤੇ ਸ਼ੂਟਰ ਪ੍ਰਿਯਾਵਰਤ ਫੌਜੀ ਦੀ ਕਾਲ ਰਿਕਾਰਡ ਆਈ ਸਾਹਮਣੇ
ਪੈਸੇ ਜਾਂ ਨੌਕਰੀ ਨਾਲ ਮਿਲਣ ਕਰਕੇ ਪ੍ਰੇਸ਼ਾਨ ਹੋ ਕੇ ਉਸ ਦੇ ਪੁੱਤਰ ਰਾਘਵ ਸ਼ਰਮਾ ਨੇ ਬੀਤੀ ਰਾਤ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਜੀਠਾ ਪੁਲਸ ਨੇ ਮ੍ਰਿਤਕ ਦੇ ਪਿਤਾ ਸੋਹਣ ਲਾਲ ਦੇ ਬਿਆਨਾਂ ਦੇ ਆਧਾਰ ’ਤੇ ਮਨਦੀਪ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਨਾਗ ਖੁਰਦ ਖ਼ਿਲਾਫ਼ ਪੁਲਸ ਥਾਣਾ ਮਜੀਠਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਮ੍ਰਿਤਕ ਦੇ ਪਿਤਾ ਸੋਹਣ ਲਾਲ ਦੀ ਅਗਵਾਈ ਵਿਚ ਉਸ ਦੇ ਪਰਿਵਾਰਕ ਮੈਂਬਰਾ ਸਮੇਤ 100 ਦੇ ਕਰੀਬ ਮਰਦ ਤੇ ਔਰਤਾਂ ਵਲੋਂ ਪੁਲਸ ਥਾਣਾ ਮਜੀਠਾ ਵਿਖੇ ਤਾਇਨਾਤ ਮੁੱਖ ਮੁਨਸ਼ੀ ਖ਼ਿਲਾਫ ਥਾਣਾ ਅੱਗੇ ਧਰਨਾ ਲਾ ਕੇ ਸੜਕ ਜਾਮ ਕਰ ਦਿੱਤੀ ਗਈ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਮ੍ਰਿਤਕ ਰਾਘਵ ਸ਼ਰਮਾ ਤੇ ਉਸਦੇ ਚਾਚੇ ਦਾ ਲੜਕਾ ਅਕਾਸ਼ ਚੰਦਰ ਮਿੱਤੀ 1-7-2022 ਨੂੰ ਆਪਣੇ ਨਾਲ ਵੱਜੀ ਡੇਢ ਲੱਖ ਰੁਪਏ ਦੀ ਠੱਗੀ ਸਬੰਧੀ ਮਨਦੀਪ ਸਿੰਘ ਖ਼ਿਲਾਫ ਮਜੀਠਾ ਥਾਣਾ ਵਿਖੇ
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਸਾਬਕਾ ਅਕਾਲੀ ਮੰਤਰੀ ਦਾ ਭਤੀਜਾ ਸੰਦੀਪ ਕਾਹਲੋਂ ਗ੍ਰਿਫ਼ਤਾਰ
ਸ਼ਿਕਾਇਤ ਦਰਜ ਕਰਾਉਣ ਗਏ, ਉਥੇ ਮੌਜੂਦ ਮੁੱਖ ਮੁਨਸ਼ੀ ਜਗਰੂਪ ਸਿੰਘ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਸਗੋਂ ਉਨ੍ਹਾਂ ਨਾਲ ਬੁਰਾ ਵਰਤਾਅ ਕੀਤਾ। ਉਨ੍ਹਾਂ ਮੰਗ ਕੀਤੀ ਕਿ ਮੁਨਸ਼ੀ ਜਗਰੂਪ ਸਿੰਘ ਖ਼ਿਲਾਫ ਬਣਦੀ ਕਾਰਵਾਈ ਕਰਕੇ ਉਸ ਨੂੰ ਬਰਖਾਸਤ ਕੀਤਾ ਜਾਵੇ। ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਡੀ. ਐੱਸ. ਪੀ. ਮਜੀਠਾ ਮਨਮੋਹਣ ਸਿੰਘ ਔਲਖ ਮੌਕੇ ’ਤੇ ਪਹੁੰਚ ਅਤੇ ਧਰਨਾਕਾਰੀਆਂ ਦੀ ਮੰਗ ’ਤੇ ਮੁਨਸ਼ੀ ਜਗਰੂਪ ਸਿੰਘ ਨੂੰ ਲਾਈਨ ਹਾਜ਼ਰ ਕਰਕੇ ਉਸ ਖ਼ਿਲਾਫ ਕਾਰਵਾਈ ਕਰਨ ਲਈ ਉਚ ਅਧਿਕਾਰੀਆਂ ਨੂੰ ਲਿਖਤੀ ਰਿਪੋਰਟ ਭੇਜਣ ਦਾ ਭਰੋਸਾ ਦਿੱਤਾ। ਇਸ ਉਪਰੰਤ ਧਰਨਾਕਾਰੀ ਸ਼ਾਂਤ ਹੋਏ ਆਵਾਜਾਈ ਬਹਾਲ ਕਰਵਾ ਦਿੱਤੀ ਗਈ। ਦੱਸਣਯੋਗ ਹੈ ਕਿ ਮੁਨਸ਼ੀ ਜਗਰੂਪ ਸਿੰਘ ਖ਼ਿਲਾਫ਼ ਪਹਿਲਾਂ ਵੀ ਕਈ ਸ਼ਿਕਾਇਤਾ ਆ ਚੁੱਕੀਆਂ ਸਨ।
ਇਹ ਵੀ ਪੜ੍ਹੋ : ਬਟਾਲਾ ’ਚ ਵੱਡੀ ਵਾਰਦਾਤ, ਸ਼ਰੇਆਮ ਕਿਰਚਾਂ ਮਾਰ-ਮਾਰ ਕੇ ਨੌਜਵਾਨ ਦਾ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।