ਪੁਲਸ ''ਚ ਭਰਤੀ ਕਰਵਾਉਣ ਦੀ ਆੜ ''ਚ ਠੱਗੀ

Sunday, Oct 08, 2017 - 06:37 AM (IST)

ਪੁਲਸ ''ਚ ਭਰਤੀ ਕਰਵਾਉਣ ਦੀ ਆੜ ''ਚ ਠੱਗੀ

ਅੰਮ੍ਰਿਤਸਰ,   (ਜ.ਬ)– ਪੁਲਸ 'ਚ ਭਰਤੀ ਕਰਵਾਉਣ ਦਾ ਲਾਰਾ ਲਾ ਕੇ ਲੱਖਾਂ ਦੀ ਠੱਗੀ ਮਾਰਨ ਵਾਲੇ ਇਕ ਵਿਅਕਤੀ ਖਿਲਾਫ ਥਾਣਾ ਜੰਡਿਆਲਾ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਕੋਟਲੀ ਸਰੂਖਾਂ ਵਾਸੀ ਜਸਬੀਰ ਸਿੰਘ ਦੀ ਸ਼ਿਕਾਇਤ 'ਤੇ ਉਸ ਦੇ ਲੜਕੇ ਨੂੰ ਪੁਲਸ ਮਹਿਕਮੇ ਵਿਚ ਭਰਤੀ ਕਰਵਾਉਣ ਦਾ ਲਾਰਾ ਲਾ ਕੇ 2 ਲੱਖ 60 ਹਜ਼ਾਰ ਦੀ ਠੱਗੀ ਮਾਰਨ ਵਾਲੇ ਰਾਜੇਸ਼ ਕੁਮਾਰ ਪੁੱਤਰ ਜੱਸਾਰਾਮ ਵਾਸੀ ਭੱਠੇ (ਜਲੰਧਰ) ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।


Related News