ਮਾਮੂਲੀ ਝਗੜੇ ''ਚ ਭਰਾ ਹੀ ਬਣਿਆ ਭਰਾ ਦੁਸ਼ਮਣ, ਕੀਤਾ ਬੇਰਹਿਮੀ ਨਾਲ ਕਤਲ
Thursday, Feb 20, 2020 - 01:31 PM (IST)

ਚਵਿੰਡਾ ਦੇਵੀ (ਬਲਜੀਤ) : ਸਥਾਨਕ ਕਸਬੇ 'ਚ ਬੀਤੇ ਦਿਨੀਂ ਹੋਏ ਝਗੜੇ ਦੌਰਾਨ ਇਕ ਭਰਾ ਵਲੋਂ ਆਪਣੀ ਪਤਨੀ ਅਤੇ ਲੜਕੀ ਨਾਲ ਮਿਲ ਕੇ ਛੋਟੇ ਭਰਾ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਪੁਲਸ ਚੌਕੀ ਚਵਿੰਡਾ ਦੇਵੀ ਦੇ ਇੰਚਾਰਜ ਐੱਸ. ਆਈ. ਲਵਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਮਾਮੂਲੀ ਤਕਰਾਰ ਤੋਂ ਹੋਏ ਝਗੜੇ ਕਾਰਣ ਕੇਵਲ ਕ੍ਰਿਸ਼ਨ ਪੁੱਤਰ ਧਰਮ ਪਾਲ 'ਤੇ ਉਸ ਦੇ ਵੱਡੇ ਭਰਾ ਪ੍ਰਵੀਨ ਕੁਮਾਰ, ਉਸ ਦੀ ਪਤਨੀ ਰੇਨੂੰ ਅਤੇ ਧੀ ਨੰਦਨੀ ਨੇ ਹਮਲਾ ਕਰ ਦਿੱਤਾ, ਜਿਸ ਕਾਰਣ ਕੇਵਲ ਕਿਸ਼ਨ ਜ਼ਖਮੀ ਹੋ ਗਿਆ ਅਤੇ ਜ਼ੇਰੇ ਇਲਾਜ ਉਸ ਦੀ ਹਸਪਤਾਲ 'ਚ ਮੌਤ ਹੋ ਗਈ। ਇਸ ਮੌਕੇ ਪੁਲਸ ਥਾਣਾ ਕੱਥੂਨੰਗਲ ਨੇ ਮ੍ਰਿਤਕ ਦੀ ਮਾਤਾ ਰਾਣੀ ਦੀ ਸ਼ਿਕਾਇਤ 'ਤੇ ਦੋਸ਼ੀਆਂ ਖਿਲਾਫ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।