ਚੌਧਰੀ ਦੇ ‘ਆਪ’ ’ਚ ਸ਼ਾਮਲ ਹੋਣ ਦਾ ਬਹੁਤਾ ਅਸਰ ਨਹੀਂ ਦਿਸ ਰਿਹਾ ਕਰਤਾਰਪੁਰ ਦੇ ਕਾਂਗਰਸੀਆਂ ’ਚ

04/14/2023 1:31:57 PM

ਕਰਤਾਰਪੁਰ (ਸਾਹਨੀ) : ਹਲਕਾ ਕਰਤਾਰਪੁਰ (ਰਿਜ਼ਰਵ) ਦਾ ਵੋਟਰ ਇਕ ਸਮੇਂ ਕਾਂਗਰਸ ਅਤੇ ਅਕਾਲੀ ਦਲ ਦੇ ਵੱਡੇ ਵੋਟ ਬੈਂਕ ਦਾ ਹਿੱਸਾ ਸੀ, ਜਿਸ ’ਤੇ ਪਹਿਲੀ ਵਾਰ ਪਿਛਲੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਸੰਨ੍ਹ ਲਾ ਕੇ ਇਸ ਹਲਕੇ ਤੋਂ ਜਿੱਤ ਹਾਸਲ ਕੀਤੀ ਤੇ ਉਸ ਸਮੇਂ ‘ਆਪ’ ਦੇ ਕੋਲ ਕੋਈ ਬਹੁਤਾ ਕੈਡਰ ਵੀ ਨਹੀਂ ਸੀ। ਇਹ ਚੋਣ ਸਿਰਫ ਬਲਕਾਰ ਸਿੰਘ ਦੀ ਨਿੱਜੀ ਪਛਾਣ ਤੇ ਨੇੜਤਾ ਨਾਲ ਉਹ ਜਿੱਤ ਕੇ ਵਿਧਾਇਕ ਦੀ ਪੌੜੀ ਚੜ੍ਹੇ, ਪਰ ਇਸ ‘ਆਪ’ ਦੀ ਹਨ੍ਹੇਰੀ ਵਿਚਕਾਰ ਦੇ ਔਖੇ ਸਮੇਂ ਵੀ ਕਾਂਗਰਸ ਕੋਲ ਇਕ ਵੱਡਾ ਵੋਟ ਬੈਂਕ, ਜੋ ਕਿ ਚੌਧਰੀ ਜਗਜੀਤ ਸਿੰਘ ਪਰਿਵਾਰ ਦੀ ਇਸ ਹਲਕੇ ਦੇ ਲੋਕਾਂ ਨਾਲ ਨੇੜੇ ਦੇ ਸਬੰਧਾਂ ਕਾਰਨ ਚੌਧਰੀ ਸੁਰਿੰਦਰ ਡਟਿਆ ਰਿਹਾ। ਇਹ ਖੇਤਰ ਕਾਂਗਰਸ ਦੀ ਆਪਸੀ ਫੁੱਟ ਦਾ ਵੀ ਸ਼ਿਕਾਰ ਹੋਇਆ ਤੇ ਇਕ ਸਮੇਂ ਤਾਂ ਕਾਂਗਰਸ ਦੇ ਸੀਨੀ. ਆਗੂਆਂ ਦੇ ਖੇਮੇ ਨੇ ਰਾਜਨੀਤੀ ਤੋਂ ਦੂਰੀ ਵੀ ਬਣਾ ਲਈ ਸੀ ਪਰ ਚੋਣਾਂ ’ਚ ਕਾਂਗਰਸ ਵਰਕਰ ਮੁੜ ਡਟ ਵੀ ਗਿਆ ਪਰ ਮੌਜੂਦਾ ਹਾਲਾਤਾਂ ’ਚ ਪਾਰਟੀ ਦੇ ਮੋਢੀ ਚੌਧਰੀ ਸੁਰਿੰਦਰ ਸਿੰਘ ਦੇ ਕਾਂਗਰਸ ਛੱਡ ‘ਆਪ’ ਦਾ ਪੱਲਾ ਫੜਨ ਨਾਲ ਪਾਰਟੀ ਵਰਕਰਾਂ ’ਚ ਡਾਹਢੀ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਹੈ। ਕੁਝ ਕੁ ਸੀਨੀ. ਆਗੂਆਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਕੋਈ ਵੀ ਲੀਡਰ ਖੁਦ ਨਹੀਂ ਬਣਦਾ ਉਸ ਨੂੰ ਲੀਡਰ ਪਾਰਟੀ ਬਣਾਉਂਦੀ ਹੈ ਤੇ ਪਾਰਟੀ ਤੋਂ ਉਪਰ ਕੁਝ ਨਹੀਂ।

ਇਹ ਵੀ ਪੜ੍ਹੋ : ਬਟਾਲਾ ਅਤੇ ਗੁਰਦਾਸਪੁਰ ਰੇਲਵੇ ਸਟੇਸ਼ਨਾਂ ’ਤੇ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਲੱਗੇ ਪੋਸਟਰ

ਅਜਿਹੇ ਹਾਲਾਤ ’ਤੇ ਕਾਂਗਰਸੀਆਂ ਤੇ ਚੌਧਰੀ ਦੇ ਕਾਫੀ ਨੇੜੇ ਰਹਿਣ ਵਾਲੇ ਕਾਂਗਰਸੀਆਂ ’ਚ ਪਾਰਟੀ ਪ੍ਰਤੀ ਨਿਸ਼ਠਾ ਵੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਚੌਧਰੀ ਸੁਰਿੰਦਰ ਸਿੰਘ ਦਾ ‘ਆਪ’ ’ਚ ਸ਼ਾਮਲ ਹੋਣਾ ਕੋਈ ਬਹੁਤਾ ਫਰਕ ਵੋਟਰਾਂ ’ਤੇ ਨਹੀਂ ਪਾ ਰਿਹਾ ਹੈ। ਇਹ ਜ਼ਰੂਰ ਵੇਖਣ ਨੂੰ ਮਿਲ ਰਿਹਾ ਹੈ ਕਿ ‘ਆਪ’ ਦਾ ਮੌਜੂਦਾ ਕੇਡਰ ਵੀ ਚੌਧਰੀ ਦੇ ਸ਼ਾਮਲ ਹੋਣ ਨਾਲ ਖੁਸ਼ ਨਜ਼ਰ ਨਹੀਂ ਆ ਰਿਹਾ ਤੇ ‘ਆਪ’ ਵੱਲੋਂ ਬਦਲਾਅ ਦੀ ਰਾਜਨੀਤੀ ਦਾ ਪੰਜਾਬ ਦੇ ਵੋਟਰਾਂ ਨਾਲ ਕੀਤਾ ਵਾਇਦੇ ’ਤੇ ਵੀ ਇਸ ਤਰ੍ਹਾਂ ਲਗਾਤਾਰ ਹੋਰ ਪਾਰਟੀਆਂ ਦੇ ਆਗੂ ਸ਼ਾਮਲ ਕਰਨ ਨਾਲ ਉਨ੍ਵਾਂ ਦੇ ਆਪਣੇ ਵੋਟ ਬੈਂਕ ਦੇ ਨਾਲ-ਨਾਲ ਮੌਜੂਦਾ ਚੋਣਾਂ ’ਤੇ ਵੀ ਅਸਰ ਪੈ ਸਕਦਾ ਹੈ।

ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਇਨੋਵਾ ਕਾਰ ਨੇ ਸੜਕ ਕੰਢੇ ਖੜ੍ਹੇ ਰਾਹਗੀਰਾਂ ਨੂੰ ਕੁਚਲਿਆ, ਇੱਕ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Anuradha

Content Editor

Related News