ਤਸਵੀਰਾਂ ''ਚ ਦੇਖੋ ਧੁੱਪ ''ਚ ਮਸਤੀਆਂ ਮਾਰਦੇ ''ਛੱਤਬੀੜ ਜੂ'' ਦੇ ਜਾਨਵਰ
Wednesday, Dec 27, 2017 - 11:41 AM (IST)

ਮੋਹਾਲੀ : ਕਈ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਡ ਤੋਂ ਅੱਜ-ਕੱਲ੍ਹ ਰਾਹਤ ਮਿਲੀ ਹੋਈ ਹੈ। ਦਿਨੇ ਚੰਗੀ ਧੁੱਪ ਨਿਕਲਦੀ ਹੈ ਅਤੇ ਠੰਡੀਆਂ ਹਵਾਵਾਂ ਵੀ ਜ਼ਿਆਦਾ ਪਰੇਸ਼ਾਨ ਨਹੀਂ ਕਰਦੀਆਂ। ਅਜਿਹ 'ਚ ਮਜ਼ੇਦਾਰ ਮੌਸਮ ਦਾ ਸ਼ਹਿਰਵਾਸੀ ਹੀ ਨਹੀਂ, ਛੱਤਬੀੜ ਦੇ ਜੀਵ-ਜੰਤੂ ਵੀ ਖੂਬ ਮਜ਼ਾ ਲੈ ਰਹੇ ਹਨ। ਮੰਗਲਵਾਰ ਨੂੰ ਤੇਂਦੂਆ ਧੁੱਪ 'ਚ ਟਹਿਲਦਾ ਦਿਸਿਆ ਅਤੇ ਮੌਸਮ ਦਾ ਜਾਦੂ ਮੌਰ 'ਤੇ ਵੀ ਚੱਲਿਆ। ਬੱਚਿਆਂ ਦੇ ਪਿਆਰੇ ਭਾਲੂ ਬਾਬੂ ਦਾ ਤਾਂ ਕਹਿਣਾ ਹੀ ਕੀ ਜਨਾਬ, ਉਹ ਵੀ ਧੁੱਪ 'ਚ ਜੰਮ ਕੇ ਪਲਟੀਆਂ ਖਾਂਦਾ ਹੋਇਆ ਨਜ਼ਰ ਆਇਆ। ਇਸੇ ਤਰ੍ਹਾਂ ਬਾਕੀ ਜੀਵ-ਜੰਤੂਆਂ ਨੇ ਵੀ ਕਾਫੀ ਧੁੱਪ ਸੇਕੀ ਅਤੇ ਮਸਤੀਆਂ ਮਾਰੀਆਂ।