65 ਸਾਲਾਂ ਦੀ ਉਮਰ ''ਚ ਵੀ ਨਹੀਂ ਘਟਿਆ ਖੇਡਾਂ ਪ੍ਰਤੀ ਜਜ਼ਬਾ

03/22/2019 2:59:21 PM

ਲੁਧਿਆਣਾ (ਸਲੂਜਾ) : ਡਵੀਜ਼ਨ ਨੰਬਰ-3 ਅਧੀਨ ਪੈਂਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ 'ਚ ਫਿਜ਼ੀਕਲ ਟ੍ਰੇਨਰ ਇੰਸਟਰੱਕਟਰ ਸੇਵਾਵਾਂ ਨਿਭਾਉਣ ਵਾਲੀ ਜਾਂਬਾਜ਼ ਐਥਲੀਟ ਚਰਨਜੀਤ ਕੌਰ ਅੱਜ ਚਾਹੇ ਉਮਰ ਦੇ 65ਵੇਂ ਸਾਲ 'ਚ ਪੁੱਜ ਗਈ ਹੈ ਪਰ ਖੇਡਾਂ ਪ੍ਰਤੀ ਉਨ੍ਹਾਂ ਦਾ ਜਨੂੰਨ 18 ਸਾਲ ਦਾ ਹੈ। ਉਨ੍ਹਾਂ ਨੂੰ ਜਦੋਂ ਵੀ ਕਿਸੇ ਖੇਡ ਮੁਕਾਬਲੇ ਦਾ ਹਿੱਸਾ ਬਣਨ ਦਾ ਮੌਕਾ ਮਿਲਦਾ ਹੈ ਤਾਂ ਇਕ ਹੀ ਟਾਰਗੈੱਟ ਰਹਿੰਦਾ ਹੈ ਕਿ ਬਿਨਾਂ ਮੈਡਲ ਲਏ ਵਾਪਸ ਘਰ ਜਾਣਾ ਹੀ ਨਹੀਂ। ਉਨ੍ਹਾਂ ਨੇ ਹੁਣ ਤੱਕ ਜ਼ਿਲਾ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ 'ਚ ਗੋਲਡ, ਸਿਲਵਰ ਤੇ ਬ੍ਰਾਊਂਜ਼ ਤਮਗੇ ਜਿੱਤ ਕੇ ਮਹਾਨਗਰ ਲੁਧਿਆਣਾ ਦਾ ਨਾਂ ਰੌਸ਼ਨ ਕਰਦੇ ਹੋਏ ਔਰਤਾਂ ਨੂੰ ਆਤਮ-ਨਿਰਭਰ ਬਣਨ ਦਾ ਸੁਨੇਹਾ ਦਿੱਤਾ ਹੈ। ਰਾਜ ਪੱਧਰੀ ਐਥਲੈਟਿਕਸ ਮੀਟ 'ਚ ਜਿੱਤੇ 3 ਗੋਲਡ ਮੈਡਲ ਗੇਮਾਂ 'ਚ ਜਿੱਤ 'ਤੇ ਜਿੱਤ ਦਰਜ ਕਰਨ ਵਾਲੀ ਐਥਲੀਟ ਚਰਨਜੀਤ ਕੌਰ ਨੇ ਦੱਸਿਆ ਕਿ ਉਸ ਨੇ ਜਲੰਧਰ ਵਿਚ ਹੋਈ ਰਾਜ ਪੱਧਰੀ ਐਥਲੈਟਿਕਸ ਮੀਟ 'ਚ 3 ਗੋਲਡ ਮੈਡਲ ਜਿੱਤੇ।

ਦੇਹਰਾਦੂਨ 'ਚ ਹੋਈ ਨੈਸ਼ਨਲ ਮਾਸਟਰਜ਼ ਐਥਲੈਟਿਕਸ ਮੀਟ 'ਚ 2 ਸਿਲਵਰ ਮੈਡਲ ਜਿੱਤ ਕੇ ਲੁਧਿਆਣਾ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਆਸਟਰੇਲੀਆ ਵਿਚ ਪੈਨ ਪੈਸਫਿਕ ਐਥਲੈਟਿਕਸ 'ਚ ਖੇਡਣ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੂੰ ਡਿਸਕਸ ਥ੍ਰੋਅ, ਹੈਮਰ ਥ੍ਰੋਅ ਤੇ ਸ਼ਾਟਪੁਟ 'ਚ ਜ਼ਬਰਦਸਤ ਸੰਘਰਸ਼ ਕਰਨਾ ਪਿਆ। ਉਨ੍ਹਾਂ ਨੇ ਤਿੰਨ ਸਿਲਵਰ ਮੈਡਲ ਜਿੱਤ ਕੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ। ਚਰਨਜੀਤ ਕੌਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਉਲੰਪੀਅਨ ਹਰਜਿੰਦਰ ਕੌਰ ਨਾਗਰਾ ਦੀ ਅਗਵਾਈ 'ਚ ਰਾਸ਼ਟਰੀ ਪੱਧਰ 'ਤੇ ਹਾਕੀ ਖੇਡਦੇ ਹੋਏ ਗੋਲਡ ਮੈਡਲ ਜਿੱਤਣ ਦਾ ਸਨਮਾਨ ਵੀ ਪ੍ਰਾਪਤ ਕੀਤਾ।ਪਿਤਾ ਤੇ ਪਤੀ ਰਹੇ ਰਾਹ ਦਸੇਰਾ ਐਥਲੀਟ ਚਰਨਜੀਤ ਕੌਰ ਨੇ ਜਜ਼ਬਾਤੀ ਹੁੰਦੇ ਹੋਏ ਦੱਸਿਆ ਕਿ ਉਸ ਦੇ ਪਿਤਾ ਦੇਸਰਾਜ ਤੇ ਉਸ ਦੇ ਪਤੀ ਸੁਰਜੀਤ ਸਿੰਘ ਖੇਡਾਂ 'ਚ ਉਸ ਦੇ ਰਾਹ ਦਸੇਰਾ ਰਹੇ। ਉਨ੍ਹਾਂ ਨੇ ਅੱਜ ਤੱਕ ਐਥਲੈਟਿਕਸ, ਹੈਮਰ ਥ੍ਰੋਅ, ਡਿਸਕਸ ਥ੍ਰੋਅ ਤੇ ਫੁੱਟਬਾਲ ਦੇ ਸ਼ੌਕੀਨ ਖਿਡਾਰੀਆਂ ਨੂੰ ਸਿਖਲਾਈ ਦੇ ਕੇ ਇਕ ਸਫਲ ਖਿਡਾਰੀ ਵਜੋਂ ਖੇਡ ਮੈਦਾਨ 'ਚ ਭੇਜਿਆ। ਇੱਥੇ ਇਨ੍ਹਾਂ ਖਿਡਾਰੀਆਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦੇ ਹੋਏ ਆਪਣੀਆਂ ਸਿੱਖਿਆ ਸੰਸਥਾਵਾਂ ਦਾ ਨਾਂ ਰੌਸ਼ਨ ਕੀਤਾ।ਸੰਤੁਲਿਤ ਖੁਰਾਕ ਨਾਲ ਹੀ ਤੰਦਰੁਸਤੀ ਲੰਬੇ ਸਮੇਂ ਤੱਕ ਸਿਹਤਮੰਦ ਜੀਵਨ ਲਈ ਤੁਹਾਨੂੰ ਸੰਤੁਲਿਤ ਖੁਰਾਕ ਲੈਣੀ ਹੋਵੇਗੀ। ਸਵੇਰ ਦੀ ਸ਼ੁਰੂਆਤ ਤੁਸੀਂ ਪਾਣੀ ਨਾਲ ਕਰੋ ਤਾਂ ਸਭ ਤੋਂ ਬਿਹਤਰ ਰਹੇਗਾ

। ਫਾਸਟ ਫੂਡ ਨੂੰ ਆਪਣੀ ਰੁਟੀਨ ਦਾ ਹਿੱਸਾ ਨਾ ਬਣਨ ਦਿਓ, ਕਿਉਂਕਿ ਜੰਕ ਫੂਡ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਉਨ੍ਹਾਂ ਨੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹ ਅਪੀਲ ਕੀਤੀ ਕਿ ਉਹ ਜੰਕ ਫੂਡ ਤੋਂ ਪਰਹੇਜ਼ ਕਰਨ। ਆਪਣਾ ਸਮੁੱਚਾ ਧਿਆਨ ਉੱਚ ਸਿੱਖਿਆ ਦੀ ਪ੍ਰਾਪਤੀ ਦੇ ਨਾਲ-ਨਾਲ ਖੇਡਾਂ, ਸਾਹਿਤ ਤੇ ਸੱਭਿਆਚਾਰਕ ਸਰਗਰਮੀਆਂ 'ਚ ਹਿੱਸਾ ਲੈਣ ਵੱਲ ਲਾਓ।ਯੋਗਾ ਜੀਵਨ ਦਾ ਇਕ ਹਿੱਸਾ ਚਰਨਜੀਤ ਕੌਰ ਨੇ ਕਿਹਾ ਕਿ ਜੇਕਰ ਅੱਜ ਉਹ ਇਸ ਉਮਰ 'ਚ ਵੀ ਤੰਦਰੁਸਤ ਹੈ ਤਾਂ ਉਸ ਦਾ ਇਕ ਅਹਿਮ ਰਾਜ਼ ਇਹ ਹੈ ਕਿ ਉਸ ਨੇ ਯੋਗਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਹੈ। ਉਹ ਕਿਤੇ ਵੀ ਹੋਵੇ ਪਰ ਯੋਗਾ ਲਈ ਸਮਾਂ ਜ਼ਰੂਰ ਕੱਢ ਲੈਂਦੀ ਹੈ। ਉਸ ਦੇ ਪਰਿਵਾਰ ਵਾਲੇ ਵੀ ਸਭ ਯੋਗਾ ਦੀਆਂ ਕਲਾਸਾਂ ਲੈਣ ਲੱਗੇ ਹਨ।ਮਨ ਵਿਚ ਸਿਰਫ ਇਕ ਹੀ ਮਲਾਲ ਦੇਸ਼ ਤੇ ਵਿਦੇਸ਼ 'ਚ ਉਨ੍ਹਾਂ ਨੂੰ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ 'ਤੇ ਬਹੁਤ ਹੀ ਸਨਮਾਨ ਮਿਲਿਆ ਪਰ ਮਨ 'ਚ ਸਿਰਫ ਇਕ ਹੀ ਰੋਸ ਹੈ ਕਿ ਨਾ ਤਾਂ ਪੰਜਾਬ ਤੇ ਨਾ ਹੀ ਕੇਂਦਰ ਸਰਕਾਰ ਨੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸੂਬਾ ਤੇ ਰਾਸ਼ਟਰੀ ਪੱਧਰ 'ਤੇ ਕੋਈ ਸਨਮਾਨ ਦਿੱਤਾ, ਜਦੋਂ ਕਿ ਉਹ ਇਸ ਦੀ ਹੱਕਦਾਰ ਹੈ


Babita

Content Editor

Related News