ਨਾਮਜ਼ਦਗੀ ਦਾਖਲ ਕਰਨ ਪੁੱਜੇ ਚੰਨੀ ਬੋਲੇ, ਮੈਂ ਸੁਦਾਮਾ ਬਣ ਕੇ ਆਇਆਂ, ਮਾਲਵੇ ਵਾਲੇ ਕ੍ਰਿਸ਼ਨ ਬਣ ਕੇ ਸੰਭਾਂਲਣਗੇ

Monday, Jan 31, 2022 - 03:41 PM (IST)

ਨਾਮਜ਼ਦਗੀ ਦਾਖਲ ਕਰਨ ਪੁੱਜੇ ਚੰਨੀ ਬੋਲੇ, ਮੈਂ ਸੁਦਾਮਾ ਬਣ ਕੇ ਆਇਆਂ, ਮਾਲਵੇ ਵਾਲੇ ਕ੍ਰਿਸ਼ਨ ਬਣ ਕੇ ਸੰਭਾਂਲਣਗੇ

ਬਰਨਾਲਾ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਤੋਂ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਇਸ ਦੌਰਾਨ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਵੀ ਮੁੱਖ ਮੰਤਰੀ ਨਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਨਾਮਜ਼ਦਗੀ ਪੱਤਰ ਦਾਖਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਮਿਸ਼ਨ ਮਾਲਵਾ ’ਤੇ ਹਨ ਅਤੇ ਸੁਦਮਾ ਬਣ ਕੇ ਆਏ ਹਨ, ਮਾਲਵੇ ਦੇ ਲੋਕ ਉਨ੍ਹਾਂ ਨੂੰ ਕ੍ਰਿਸ਼ਨ ਬਣ ਕੇ ਸੰਭਾਂਲਣਗੇ।

ਇਹ ਵੀ ਪੜ੍ਹੋ : ਸਮਾਣਾ ਤੋਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਭਿੰਡਰ ਦੀ ਮੌਤ, ਅੱਜ ਭਰਨੀ ਸੀ ਨਾਮਜ਼ਦਗੀ

ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ ਹਨ ਪਰ ਇਸ ਦੇ ਬਾਵਜੂਦ ਮਾਲਵੇ ਦਾ ਵਿਕਾਸ ਨਹੀਂ ਹੋ ਸਕਿਆ ਹੈ। ਚੰਨੀ ਨੇ ਕਿਹਾ ਕਿ ਲੋਕ ਉਨ੍ਹਾਂ ਦੇ ਭਰੋਸਾ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਇਲਾਕੇ ਨੂੰ ਵਿਕਾਸ ਕਰਕੇ ਉਪਰ ਚੁੱਕਣਗੇ ਅਤੇ ਮਾਲਵੇ ਵਿਚ ਵੱਡੀ ਜਿੱਤ ਹਾਂਸਲ ਕਰਨਗੇ।

ਇਹ ਵੀ ਪੜ੍ਹੋ : ਸਮਾਣਾ ’ਚ ਖੌਫ਼ਨਾਕ ਵਾਰਦਾਤ, ਮਾਂ ਨੇ ਧੀਆਂ ਅਤੇ ਜਵਾਈ ਨਾਲ ਮਿਲ ਪੁੱਤ ਦਾ ਕੀਤਾ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News