ਚੰਨੀ ਦੇ ਇੰਜੀਨੀਅਰ ਮੁੰਡੇ ਦਾ ਹੋਵੇਗਾ ਇੰਜੀਨੀਅਰ ਕੁੜੀ ਨਾਲ ਵਿਆਹ, ਵੇਖੋ ਕਦੋਂ ਚੜ੍ਹੇਗੀ ਜੰਞ, ਕਦੋਂ ਹੋਵੇਗੀ ਰਿਸੈਪਸ਼ਨ
Friday, Oct 08, 2021 - 08:49 PM (IST)
ਪਟਿਆਲਾ (ਪਰਮੀਤ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਡੇ ਸਪੁੱਤਰ ਨਵਜੀਤ ਸਿੰਘ ਦਾ ਵਿਆਹ ਡੇਰਾਬੱਸੀ ਦੇ ਨੇੜਲੇ ਪਿੰਡ ਅਮਲਾਲਾ ਦੀ ਸਿਮਰਨਧੀਰ ਕੌਰ ਨਾਲ ਹੋ ਰਿਹਾ ਹੈ। ਨਵਜੀਤ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਕਰਕੇ ਫਿਰ ਪੰਜਾਬ ਯੂਨੀਵਰਸਿਟੀ ਤੋਂ ਲਾਅ ਕੀਤੀ ਹੈ। ਸਿਮਰਨਧੀਰ ਕੌਰ ਨੇ ਵੀ ਇੰਜੀਨੀਅਰਿੰਗ ਕੀਤੀ ਹੈ ਅਤੇ ਹੁਣ ਐੱਮ. ਬੀ. ਏ. ਕਰ ਰਹੀ ਹੈ। ਵਿਆਹ ਦੇ ਸੱਦਾ ਪੱਤਰ ਮੁਤਾਬਕ ਦੋਹਾਂ ਦਾ ਵਿਆਹ ਮੁਹਾਲੀ ਦੇ ਫੇਜ਼ 3 ਬੀ 1 ਵਿਚ ਐਤਵਾਰ 10 ਅਕਤੂਬਰ ਨੂੰ ਹੋਵੇਗਾ। ਵਿਆਹ ਮਗਰੋਂ ਬਾਰਾਤੀ ਗੁਰੂ ਕਾ ਲੰਗਰ ਛਕਣਗੇ।
ਇਹ ਵੀ ਪੜ੍ਹੋ : 2022 ਦੀਆਂ ਵਿਧਾਨ ਸਭਾ ਚੋਣਾਂ ’ਚ ਚਰਨਜੀਤ ਚੰਨੀ ’ਤੇ ਵੱਡਾ ਦਾਅ ਖੇਡ ਸਕਦੀ ਹੈ ਕਾਂਗਰਸ ਲੀਡਰਸ਼ਿਪ!
ਇਸ ਮਗਰੋਂ ਵਿਆਹ ਦੀ ਰਿਸੈਪਸ਼ਨ ਅਰਿਸਤਾ ਪੈਲੇਸ ਸੰਨੀ ਐਨਕਲੇਵ ਖਰੜ ਵਿਚ ਹੋਵੇਗੀ। ਚੰਨੀ ਨੇ ਵਿਆਹ ’ਤੇ ਕਾਂਗਰਸ ਦੇ ਸਾਰੇ ਧੜਿਆਂ ਨੂੰ ਸੱਦਿਆ ਹੈ। ਸੱਦਾ ਪੱਤਰ ਪਹਿਲਾਂ ਛਪਣ ਕਾਰਨ ਇਨ੍ਹਾਂ ’ਤੇ ਚੰਨੀ ਨੂੰ ਕੈਬਨਿਟ ਮੰਤਰੀ ਹੀ ਲਿਖਿਆ ਹੈ ਅਤੇ ਨਾਲ ਹੀ ਵੱਖਰੀ ਸਲਿੱਪ ’ਤੇ ਮੁੱਖ ਮੰਤਰੀ ਪੰਜਾਬ ਲਿਖਿਆ ਹੈ। ਚੰਨੀ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਵੀ ਸੱਦਾ ਪੱਤਰ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅਦਾਲਤ ’ਚ ਪੇਸ਼ੀ ’ਤੇ ਆਏ ਲਾਰੈਂਸ ਬਿਸ਼ਨੋਈ ਤੇ ਦਵਿੰਦਰ ਬੰਬੀਹਾ ਗੈਂਗ ਦੇ ਗੈਂਗਸਟਰਾਂ ਵਿਚਾਲੇ ਜ਼ਬਰਦਸਤ ਝੜਪ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?