ਬਦਲਾਖੋਰੀ ਤਹਿਤ ਹੋਈ ਈ. ਡੀ. ਦੀ ਕਾਰਵਾਈ, ਮੈਨੂੰ ਗ੍ਰਿਫ਼ਤਾਰ ਕਰਨ ਲਈ ਰਚੀ ਗਈ ਸੀ ਸਾਜ਼ਿਸ਼ : ਚੰਨੀ

Wednesday, Jan 19, 2022 - 05:27 PM (IST)

ਚੰਡੀਗੜ੍ਹ : ਈ.ਡੀ. ਵਲੋਂ ਰਿਸ਼ਤੇਦਾਰ ’ਤੇ ਕੀਤੀ ਗਈ ਕਾਰਵਾਈ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਦੀ ਰੱਦ ਹੋਈ ਫਿਰੋਜ਼ਪੁਰ ਫੇਰੀ ਦੇ ਬਦਲੇ ਵਜੋਂ ਕੀਤੀ ਗਈ ਕਾਰਵਾਈ ਦਾ ਨਤੀਜਾ ਦੱਸਿਆ ਹੈ। ਇਸ ਮਾਮਲੇ ’ਤੇ ਸਫਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬੰਗਾਲ ਚੋਣਾਂ ਸਮੇਂ ਮਮਤਾ ਬੈਨਰਜੀ ਦੇ ਰਿਸ਼ਤੇਦਾਰਾਂ ’ਤੇ ਵੀ ਈ. ਡੀ. ਦੀ ਕਾਰਵਾਈ ਹੋਈ ਸੀ। ਕੇਂਦਰ ਨੇ ਈ. ਡੀ. ਰਾਹੀਂ ਮਮਤਾ ਬੈਨਰਜੀ ’ਤੇ ਦਬਾਅ ਬਨਾਉਣ ਦੀ ਕੋਸ਼ਿਸ਼ ਕੀਤੀ ਸੀ। ਮਹਾਰਾਸ਼ਟਰ ਚੋਣਾਂ ਸਮੇਂ ਵੀ ਸ਼ਰਦ ਪਵਾਰ ’ਤੇ ਈ. ਡੀ. ਰਾਹੀਂ ਦਬਾਅ ਪਾਇਆ ਗਿਆ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਕੇਂਦਰ ਸਰਕਾਰ ਈ. ਡੀ. ਅਤੇ ਹੋਰ ਏਜੰਸੀਆਂ ਦੀ ਦੁਰਵਰਤੋਂ ਕਰਕੇ ਲੀਡਰਾਂ ਦੀ ਬਾਂਹ ਮਰੋੜ ਕੇ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰਦੀ ਹੈ। ਚੰਨੀ ਨੇ ਕਿਹਾ ਕਿ ਨਾ ਬੰਗਾਲ ਵਿਚ ਭਾਜਪਾ ਖੜ੍ਹੀ ਹੋ ਸਕੀ ਅਤੇ ਨਾ ਹੀ ਪੰਜਾਬ ਵਿਚ ਖੜ੍ਹ ਸਕੇਗੀ।

ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਕੋਰੋਨੇ ਪਾਜ਼ੇਟਿਵ, ਡੀ. ਐੱਮ. ਸੀ. ’ਚ ਕਰਵਾਇਆ ਗਿਆ ਦਾਖਲ

ਲੋਕਤੰਤਰ ਵਿਚ ਬਦਲਾਖੋਰੀ ਦੀਆਂ ਕਾਰਵਾਈਆਂ ਲਈ ਕੋਈ ਜਗ੍ਹਾ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਫਸਾਉਣ ਲਈ ਵੱਡੀ ਸਾਜ਼ਿਸ਼ ਰਚੀ ਸੀ। ਇਸੇ ਦੇ ਤਹਿਤ ਮੇਰੇ ਰਿਸ਼ਤੇਦਾਰ ’ਤੇ ਈ. ਡੀ. ਦੀ ਰੇਡ ਪੁਆਈ ਗਈ। ਮੇਰੇ ਰਿਸ਼ਤੇਦਾਰਾਂ ਤੋਂ 24 ਘੰਟੇ ਪੁੱਛਗਿੱਛ ਕੀਤੀ ਗਈ ਅਤੇ ਇਸ ਕੇਸ ਵਿਚ ਮੇਰਾ ਨਾਮ ਪੁਆਉਣ ਲਈ ਉਨ੍ਹਾਂ ਨੂੰ ਟਾਰਚਰ ਵੀ ਕੀਤਾ ਗਿਆ। ਮੈਨੂੰ ਗ੍ਰਿਫ਼ਤਾਰ ਕਰਨ ਦੀ ਪੂਰੀ ਯੋਜਨਾ ਸੀ ਜੋ ਸਫਲ ਨਹੀਂ ਹੋ ਸਕੀ। ਜਦੋਂ ਮੇਰੇ ਖ਼ਿਲਾਫ਼ ਜਦੋਂ ਕੋਈ ਸਬੂਤ ਨਹੀਂ ਮਿਲਿਆ ਤਾਂ ਕੇਂਦਰ ਦੇ ਅਫਸਰ ਜਾਂਦੇ ਇਹ ਆਖਕੇ ਗਏ ਕਿ ਮੋਦੀ ਦਾ ਫਿਰੋਜ਼ਪੁਰ ਦੌਰਾ ਯਾਦ ਰੱਖਣਾ। ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਇਸ ਕਾਰਵਾਈ ਵਿਚ ਅਕਾਲੀ ਦਲ ਦਾ ਵੀ ਹੱਥ ਕਿਉਂਕਿ ਅਸੀਂ ਬਿਕਰਮ ਮਜੀਠੀਆ ’ਤੇ ਮਾਮਲਾ ਦਰਜ ਕੀਤਾ ਸੀ। ;

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਫਿਰ ਆਪਣੀ ਹੀ ਸਰਕਾਰ ਨੂੰ ਵਿਖਾਈਆਂ ਅੱਖਾਂ, ਦੋ ਟੁੱਕ ’ਚ ਦਿੱਤਾ ਜਵਾਬ

ਚੰਨੀ ਨੇ ਕਿਹਾ ਕਿ ਫਿਰੋਜ਼ਪੁਰ ਵਿਚ ਕੁਰਸੀਆਂ ਖਾਲ੍ਹੀ ਹੋਣ ਕਾਰਨ ਮੁੱਖ ਮੰਤਰੀ ਨੂੰ ਵਾਪਸ ਮੁੜਨਾ ਪਿਆ ਕਿਉਂਕਿ ਉਹ ਜਾਣਦੇ ਸਨ ਕਿ ਕਿ 10 ਕਿੋਲਮੀਟਰ ਅੱਗੇ ਜਾ ਕੇ ਵੀ ਵਾਪਸ ਹੀ ਮੁੜਨਾ ਹੈ ਤਾਂ ਪਹਿਲਾਂ ਹੀ ਮੁੜ ਜਾਓ। ਜਦਕਿ ਹੁਣ ਜਾਣ ਬੁੱਝ ਕੇ ਮੇਰੇ ’ਤੇ ਬਦਲਾਖੋਰੀ ਦੀ ਕਾਰਵਾਈ ਕੀਤੀ ਜਾ ਰਹੀ ਹੈ। ਜਦੋਂ ਹੋਇਆ ਕੁੱਝ ਨਹੀਂ ਮੈਂ ਕਿਸਾਨਾਂ ’ਤੇ ਕਾਰਵਾਈ ਕਿਸ ਤਰ੍ਹਾਂ ਕਰ ਸਕਦਾ ਹਾਂ। ਜਿਹੜੀ ਗੱਲ ਦਾ ਕੋਈ ਮਤਲਬ ਨਹੀਂ ਹੈ, ਉਸ ਨੂੰ ਹਵਾ ਦੇ ਕੇ ਜਾਣ ਬੁੱਝ ਕੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਜਦੋਂ ਇਕ ਵੱਟਾ ਤੱਕ ਨਹੀਂ ਮਾਰਿਆ, ਫਿਰ ਪ੍ਰਧਾਨ ਮੰਤਰੀ ਕਿਵੇਂ ਆਖ ਸਕਦੇ ਹਨ ਕਿ ਮੇਰੀ ਜਾਨ ਬਚ ਗਈ। ਇਹ ਸਭ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹਨ। ਪੰਜਾਬ ਵਿਚ ਰਾਸ਼ਟਰਪਤੀ ਰਾਜ ਲਗਾਉਣ ਦੀ ਕੋਸ਼ਿਸ਼ ਕੀਤੀ ਗਈ, ਜੋ ਸਫਲ ਨਾ ਹੋ ਸਕੀ।

ਇਹ ਵੀ ਪੜ੍ਹੋ : ਆਬੂਧਾਬੀ ਵਿਚ ਹੋਏ ਡਰੋਨ ਹਮਲੇ ’ਚ ਮਹਿਸਮਪੁਰ ਦੇ ਨੌਜਵਾਨ ਦੀ ਮੌਤ, ਕੁੱਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਕੇਜਰੀਵਾਲ ਈ. ਡੀ. ਦੀ ਕਾਰਵਾਈ ’ਤੇ ਖੁਸ਼ ਹੋ ਰਹੇ ਹਨ ਪਰ 2018 ਵਿਚ ਉਨ੍ਹਾਂ ਦੇ ਭਾਣਜੇ ’ਤੇ ਵੀ ਈ. ਡੀ. ਨੇ ਕਾਰਵਾਈ ਕੀਤੀ ਸੀ। ਆਪਣੇ ਘਰ ਲੱਗੇ ਤਾਂ ਅੱਗ ਜਦੋਂ ਦੂਜੇ ਦੇ ਘਰ ਲੱਗੇ ਤਾਂ ਕੋਈ ਫਰਕ ਨਹੀਂ। ਚੰਨੀ ਨੇ ਦੋਸ਼ ਲਗਾਇਆ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚਾਲੇ ਗੁਪਤ ਸਮਝੌਤਾ ਹੋਇਆ ਹੈ, ਜਿਸ ਦੇ ਤਹਿਤ ਭਾਜਪਾ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਜਿਤਾਉਣਾ ਚਾਹੁੰਦੀ ਹੈ। ਜੇ ਵੋਟਾਂ ਲੈਣੀਆਂ ਹਨ ਤਾਂ ਲੋਕਾਂ ਨਾਲ ਪਿਆਰ ਨਾਲ ਪੇਸ਼ ਆਓ ਪਰ ਗਲਤ ਤਰੀਕਾ ਅਪਨਾਉਣਾ ਵਾਜਬ ਨਹੀਂ ਹੈ।

ਇਹ ਵੀ ਪੜ੍ਹੋ : ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਤੋਂ ਬਾਅਦ ਸੁਖਬੀਰ ਬਾਦਲ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News