ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਦਿੱਤੇ ਜਾਣਗੇ 5-5 ਲੱਖ

Thursday, Dec 27, 2018 - 11:03 AM (IST)

ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਦਿੱਤੇ ਜਾਣਗੇ 5-5 ਲੱਖ

ਸ੍ਰੀ ਚਮਕੌਰ ਸਾਹਿਬ, (ਕੌਸ਼ਲ) : ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਪੰਜਾਬ ਸਰਕਾਰ ਵਲੋਂ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਪ੍ਰਤੀ ਪੰਚਾਇਤ ਦਿੱਤੇ ਜਾਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਥੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਦੇ ਸਰਪੰਚਾਂ, ਪੰਚਾਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਇਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਧੜੇਬੰਦੀ ਨੂੰ ਛੱਡ ਕੇ ਜੋ ਸਰਬਸੰਮਤੀ ਹੋਈ ਹੈ, ਉਹ ਅੱਜ ਦੇ ਸਮਾਜ ਵਿਚ ਬੇਹੱਦ ਸਲਾਹੁਣਯੋਗ ਕਦਮ ਹੈ।
ਇਸ ਲਈ ਸਰਕਾਰ ਨੇ ਇਸ ਧੜੇਬੰਦੀ ਨੂੰ ਖਤਮ ਕਰਨ ਤੇ ਸਰਬਸੰਮਤੀ ਨੂੰ ਉਤਸ਼ਾਹਿਤ ਕਰਨ ਲਈ ਅਜਿਹੀਆਂ ਪੰਚਾਇਤਾਂ ਵਾਲੇ ਪਿੰਡਾਂ ਲਈ ਸਰਬਪੱਖੀ ਵਿਕਾਸ ਕਾਰਜਾਂ ਲਈ ਵਿਸ਼ੇਸ਼ ਫੰਡ ਮਿੱਥੇ ਹਨ। ਕੈਬਨਿਟ ਮੰਤਰੀ ਦੇ ਪੀ. ਏ. ਨਿਰਵੈਰ ਸਿੰਘ ਬਿੱਲਾ ਭੂਰੜੇ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਵਿਚ 79 ਪਿੰਡਾਂ ਦੀਆਂ ਪੰਚਾਇਤਾਂ ਵਿਚ ਸਰਬਸੰਮਤੀ ਹੋਈ ਹੈ। ਇਨ੍ਹਾਂ ਵਿਚੋਂ ਬਲਾਕ ਸ੍ਰੀ ਚਮਕੌਰ ਸਾਹਿਬ ਦੀਆਂ 32, ਮੋਰਿੰਡਾ ਬਲਾਕ ਦੀਆਂ 24, ਰੋਪੜ ਬਲਾਕ ਦੀਆਂ 16 ਤੇ ਘੜੂੰਆਂ ਇਲਾਕੇ ਦੀਆਂ 7 ਪੰਚਾਇਤਾਂ ਚੁਣੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਲਗਭਗ ਸਾਰੀਆਂ ਹੀ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੀਆਂ ਹਨ।
ਇਨ੍ਹਾਂ ਵਿਚ ਪਿੰਡ ਗੱਗੋਂ, ਸਲੇਮਪੁਰ, ਬਸੀ ਗੁੱਜਰਾਂ, ਧੋਲਰਾਂ, ਮਾਨਗੜ੍ਹ ਰਕਾਲੀ, ਕੋਟਲਾ ਸੁਰਮੁੱਖ ਸਿੰਘ, ਕਾਨਪੁਰ, ਬਹਿਰਾਮਪੁਰ ਬੇਟ, ਮੱਕੋਵਾਲ ਛੋਟਾ, ਦਾਉਦਪੁਰ ਛੋਟਾ, ਮੋਹਣਮਾਜਰਾ, ਸ਼ੇਖੂਪੁਰ, ਪਾਰਲੇ ਫੱਸੇ, ਜਗਤਪੁਰ, ਮਨੀਤਪੁਰਾ, ਮਕਾਰਾਪੁਰ, ਜਟਾਣਾ, ਭਲਿਆਣ, ਲੱਖੇਵਾਲ, ਮੌਜ਼ਦੀਨਪੁਰ, ਸੁਰਤਾਪੁਰ, ਭੈਣੀ, ਚੌਤਾਂ, ਝੱਲੀਆਂ, ਝਮਲੂਟੀ, ਡੱਲਾ, ਢੇਸਪੁਰਾ, ਜੱਸੜਾ, ਮੁਜਾਫ਼ਤ, ਬਜੀਦਪੁਰ, ਤਾਲਾਪੁਰ, ਕਕਰਾਲੀ, ਕਤਲੌਰ, ਰਸੂਲਪੁਰ, ਅਮਰਾਲੀ, ਪਥਰੇੜੀ ਜੱਟਾ, ਪਥਰੇੜੀ ਰਾਜਪੂਤ, ਸਲੌਰਾ, ਕਲਾਲਮਾਜਰਾ, ਡੇਕਵਾਲ, ਅਟੱਲਗੜ੍ਹ, ਸ਼ਾਤਪੁਰ ਚੁਪਕੀ, ਰਾਜੇਮਾਜਰਾ, ਗੋਸਲਾਂ ਅਤੇ ਖੇੜੀ ਸਲਾਬਤਪੁਰ ਆਦਿ ਪਿੰਡਾਂ ਦੀਆਂ ਪੰਚਾਇਤਾਂ ਸ਼ਾਮਲ ਹਨ।
 


author

Babita

Content Editor

Related News