ਲਗਜ਼ਰੀ ਕਾਰ ਦਾ ਗੇਅਰ ਫਸਣ ਕਾਰਨ 5 ਗੱਡੀਆਂ ਟਕਰਾਈਆਂ, ਲੋਕਾਂ ਨੇ ਡਰਾਇਵਰ ਦਾ ਕਰ''ਤਾ ਬੁਰਾ ਹਾਲ

Thursday, Jan 30, 2025 - 12:20 AM (IST)

ਲਗਜ਼ਰੀ ਕਾਰ ਦਾ ਗੇਅਰ ਫਸਣ ਕਾਰਨ 5 ਗੱਡੀਆਂ ਟਕਰਾਈਆਂ, ਲੋਕਾਂ ਨੇ ਡਰਾਇਵਰ ਦਾ ਕਰ''ਤਾ ਬੁਰਾ ਹਾਲ

ਲੁਧਿਆਣਾ (ਤਰੁਣ) - ਫਿਰੋਜ਼ਪੁਰ ਰੋਡ ਸਥਿਤ ਪ੍ਰਮੁੱਖ ਗ੍ਰੈਂਡਵਾਕ ਮਾਲ ਨੇੜੇ ਇਕ ਤੋਂ ਬਾਅਦ ਇਕ ਬਾਅਦ ਇਕ 5 ਲਗਜ਼ਰੀ ਗੱਡੀਆਂ ਆਪਸ ’ਚ ਟਕਰਾ ਗਈਆਂ। ਜਾਣਕਾਰੀ ਅਨੁਸਾਰ ਇਕ ਤੇਜ਼ ਰਫਤਾਰ ਕਾਰ ਲੁਧਿਆਣਾ ਤੋਂ ਫਿਰੋਜ਼ਪੁਰ ਰੋਡ ਵੱਲ ਜਾ ਰਹੀ ਸੀ। ਅਚਾਨਕ ਸਪੀਡ ’ਤੇ ਕਾਰ ਦਾ ਗੇਅਰ ਫਸ ਗਿਆ, ਜਿਸ ਕਾਰਨ ਅਚਾਨਕ ਕਾਰ ਦੀ ਬ੍ਰੇਕ ਲੱਗ ਗਈ, ਜਿਸ ਤੋਂ ਬਾਅਦ ਧੜਾਧੜ 5 ਲਗਜ਼ਰੀ ਗੱਡੀਆਂ ਆਪਸ ’ਚ ਟਕਰਾ ਗਈਆਂ।

ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰ. 5 ਅਤੇ ਥਾਣਾ ਸਰਾਭਾ ਨਗਰ ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਸਥਿਤੀ ’ਤੇ ਕਾਬੂ ਪਾਇਆ। ਵਾਕਸ ਵੈਗਨ ਕਾਰ ਚਾਲਕ ਦੇ ਪਿਤਾ ਜੈਦੀਪ ਨੇ ਦੱਸਿਆ ਕਿ ਉਸ ਦਾ ਬੇਟਾ ਕਿਸੇ ਕੰਮ ਜਾ ਰਿਹਾ ਸੀ। ਅਚਾਨਕ ਕਾਰ ਦਾ ਗੇਅਰ ਫਸ ਗਿਆ ਅਤੇ ਉਸ ਨੇ ਬ੍ਰੇਕ ਲਗਾਈ, ਜਿਸ ਕਾਰਨ ਕਾਰ ਨੂੰ ਅਚਾਨਕ ਰੋਕਣਾ ਪਿਆ।

PunjabKesari

ਕਾਰ ਦੀ ਸਪੀਡ ਲਗਭਗ 80 ਸੀ, ਜਿਸ ਕਾਰਨ ਕਈ ਗੱਡੀਆਂ ਆਪਸ ’ਚ ਟਕਰਾ ਗਈਆਂ, ਜਿਸ ਤੋਂ ਬਾਅਦ ਹੋਰ ਕਾਰ ਚਾਲਕ ਕਾਰਾਂ ’ਚੋਂ ਬਾਹਰ ਨਿਕਲੇ ਅਤੇ ਉਸ ਦੇ ਬੇਟੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ, ਜਿਸ ’ਚ ਉਸ ਦਾ ਬੇਟਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ।

ਜੈਦੀਪ ਦਾ ਕਹਿਣਾ ਹੈ ਕਿ ਅਚਾਨਕ ਬ੍ਰੇਕ ਲੱਗਣ ਨਾਲ ਹਾਦਸਾ ਹੋਇਆ ਹੈ, ਜਦਕਿ ਉਸ ਦੇ ਬੇਟੇ ਕੋਲ ਕਾਰ ਦਾ ਲਾਇਸੈਂਸ ਵੀ ਹੈ ਪਰ ਲੋਕਾਂ ਤੋਂ ਬਿਨਾਂ ਵਜ੍ਹਾ ਜਾਣੇ ਹੀ ਉਸ ਦੇ ਬੇਟੇ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ। ਉਸ ਨੇ ਬੇਟੇ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

Inder Prajapati

Content Editor

Related News