ਪੰਜਾਬ ਖਿੜਕੀ 2 : ਪੰਜਾਬ ਦੇ ਪਾਤਰ

Tuesday, Apr 21, 2020 - 06:04 PM (IST)

ਪੰਜਾਬ ਖਿੜਕੀ 2 : ਪੰਜਾਬ ਦੇ ਪਾਤਰ

ਸਟਾਲਿਨਵੀਰ ਸਿੰਘ

ਸਟਾਲਿਨਵੀਰ ਸਿੰਘ ਪੰਜਾਬੀ ਸੰਗੀਤ ਜਗਤ ਦਾ ਮਸ਼ਹੂਰ ਵੀਡੀਓ ਹਦਾਇਤਕਾਰ ਹੈ। ਜਗਬਾਣੀ ਦੇ ਖਾਸ ਫੋਟੋ ਗੈਲਰੀ ਵਿੱਚ ਪੰਜਾਬ ਖਿੜਕੀ ਰਾਹੀਂ ਅਸੀਂ ਤੁਹਾਨੂੰ ਪੰਜਾਬ ਦਾ ਮੂੰਹ ਮੁਹਾਂਦਰਾ , ਝਲਕੀਆਂ, ਸੁਭਾਅ, ਰੰਗ, ਸਫਰ, ਦਰਸ਼ਨ, ਰੁੱਤਾਂ, ਲੋਕਧਾਰਾ ਨੂੰ ਪੇਸ਼ ਕਰਾਂਗੇ । ਪੰਜਾਬੀ ਪੱਤਰਕਾਰੀ ਵਿੱਚ ਮੂਰਤਾਂ ਦੇ ਜ਼ਰੀਏ ਅਜਿਹਾ ਲੇਖ ਸਾਨੂੰ ਉਮੀਦ ਹੈ ਕਿ ਤੁਹਾਨੂੰ ਪਸੰਦ ਆਵੇਗਾ।

1. ਪੰਜਾਬ ਦਾ ਕਿਸਾਨ 
ਵਾਢੀ ਦਾ ਸਮਾਂ ਹੈ। ਕਰੋਨਾ ਵਰਗੀ ਮਹਾਂਮਾਰੀ ਵਿੱਚ ਪੂਰੀ ਦੁਨੀਆਂ ਤੇ ਵੱਡਾ ਸਿਹਤ ਸੰਕਟ ਹੈ। ਕਿਸਾਨ ਦੀ ਜ਼ਿੰਦਗੀ ਤਾਂ ਪਹਿਲਾਂ ਹੀ ਚੁਣੌਤੀ ਭਰੀ ਸੀ ਹੁਣ ਉਸ ਲਈ ਇਮਤਿਹਾਨ ਦੁੱਗਣਾ ਹੈ। ਰੱਬ ਤੇ ਆਸਰਾ ਅਤੇ ਆਪਣੀ ਮਿਹਨਤ ਨਾਲ ਕਿਸਾਨ ਅੱਜ ਵੀ ਅੰਨਦਾਤਾ ਹੈ। ਸਟਾਲਿਨਵੀਰ ਦੀ ਖਿੱਚੀ ਇਸ ਫੋਟੋ ਵਿੱਚ ਕਿਸਾਨ ਦੇ ਪਾਤਰ ਵਜੋਂ ਪੰਜਾਬੀ ਸਿਨੇਮਾ ਦੇ ਅਦਾਕਾਰ ਮਲਕੀਤ ਰੌਣੀ ਹਨ।

PunjabKesari

2. ਬਰੂਹਾਂ ਤੇ ਖੜ੍ਹੀ ਮਾਂ 
ਬਰੂਹਾਂ ਤੇ ਖੜ੍ਹੀਆਂ ਮਾਵਾਂ ਉਡੀਕ ਦਾ ਨਾਮ ਵੀ ਹਨ ਅਤੇ ਹੱਲਾਸ਼ੇਰੀ ਦਾ ਥਾਪੜਾ ਵੀ ਹਨ। 

PunjabKesari

3. ਬੁੱਢੜੀ ਮਾਂ 
ਸਰੂ ਕਦੇ ਫੁੱਲਾਂ ਵਿੱਚ ਉਮਰਾਂ ਦੇ ਤਜਰਬਿਆਂ ਦਾ ਵੱਡਾ ਥੰਮ ਇਹ ਬੁੱਢੜੀ ਮਾਂ ਆਪਣੇ ਆਪ ਵਿੱਚ ਪੰਜਾਬ ਹੈ।

PunjabKesari

4. ਪਾਤਸ਼ਾਹ ਦਾ ਲਾਂਗਰੀ 
ਇਨ੍ਹਾਂ ਬਜ਼ੁਰਗਾਂ ਨੇ ਪੰਜਾਬ ਦੀ ਮਿੱਟੀ ਵਿੱਚੋਂ ਸੇਵਾ ਦੀ ਗੁੜ੍ਹਤੀ ਹੀ ਲਈ ਹੈ। ਇਸੇ ਗੁੜ੍ਹਤੀ ਵਿੱਚੋਂ ਲੰਗਰਾਂ ਦੀ ਸੇਵਾ ਇਨ੍ਹਾਂ ਸਦਾ ਤੋਰਦੇ ਰੱਖਣੀ ਹੈ। ਭੁੱਖਿਆਂ ਨੂੰ ਰਜਾਉਣ ਰੱਜੀ ਨੀਤ ਦੀ ਨਿਸ਼ਾਨੀ ਹੈ ਅਤੇ ਇਹ ਵਰ ਪੰਜਾਬ ਨੂੰ ਸਦਾ ਸਦਾ ਮਿਲਿਆ ਹੈ।

PunjabKesari

5. ਅਰਦਾਸ 
ਅਰਦਾਸ ਕਰਦੇ ਹੱਥ ਪੰਜਾਬ ਦੀ ਆਪਣੇ ਆਪ ਵਿਚ ਵਿਰਾਸਤ ਹੈ। ਇਸ ਅਰਦਾਸ ਚ ਸ਼ੁਕਰਾਨਾ ਹੈ। ਸਰਬੱਤ ਦਾ ਭਲਾ ਹੈ ਅਤੇ ਚੜ੍ਹਦੀਕਲਾ ਦੀ ਮੰਗ ਹੈ।

PunjabKesari

6. ਸੁਆਣੀ 
ਇਨ੍ਹਾਂ ਸੁਆਣੀਆਂ ਦੀ ਬਰਕਤ ਹੀ ਹੈ ਕਿ ਘਰ ਘਰ ਬਣ ਗਏ। ਆਪਣੀ ਸਿਆਣਪ ਨਾਲ ਇੱਟ ਇੱਟ ਜੋੜ ਕੇ ਘਰ ਨੂੰ ਘਰ ਬਣਾਉਣ ਦਾ ਹੰਭਲਾ ਇਨ੍ਹਾਂ ਨੇ ਹੀ ਮਾਰਿਆ ਹੈ। ਅਰਦਾਸਾਂ ਕਰ ਦੁੱਧ ਮੱਖਣਾਂ ਦੇ ਨਾਲ ਧੀਆਂ ਪੁੱਤਾਂ ਨੂੰ ਪਾਲ ਪੰਜਾਬ ਦੀ ਜਵਾਨੀ ਨੂੰ ਇਨ੍ਹਾਂ ਹੀ ਸ਼ਿੰਗਾਰਿਆ ਹੈ।

PunjabKesari

7. ਸੱਥਾਂ ਵਾਲੇ ਬਾਬੇ 
ਪੰਜਾਬ ਨੇ ਆਪਣਾ ਇਤਿਹਾਸ ਅਤੇ ਸਿਆਸਤ ਕਿਤਾਬਾਂ ਚੋਂ ਘੱਟ ਅਤੇ ਇਨ੍ਹਾਂ ਬਾਬਿਆਂ ਦੇ ਮੌਖਿਕ ਗਿਆਨ ਰਾਹੀਂ ਵੱਧ ਸਮਝੀ ਹੈ। ਇਹ ਪੰਜਾਬ ਦਾ ਧੜਕਦਾ ਦਿਲ ਹਨ।

PunjabKesari

8. ਦਾਦਾ ਪੋਤਾ 
ਦਾਦਾ ਪੋਤਾ ਅਤੇ ਸਾਈਕਲ ਮਗਰ ਸੂਰਜ ਦੀ ਪਸਰਦੀ ਰੌਸ਼ਨੀ ਆਪਣੇ ਆਪ ਵਿੱਚ ਇੱਕ ਪੀੜ੍ਹੀ ਦਾ ਦੂਜੀ ਪੀੜ੍ਹੀ ਨਾਲ ਵਿਰਾਸਤਾਂ ਦਾ ਸੰਵਾਦ ਹੀ ਤਾਂ ਹੈ।

PunjabKesari

9. ਨਿਹੰਗ ਸਿੰਘ 
ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮਿਆਂ ਚ   ਬਾਬਾ ਬੁੱਢਾ ਜੀ ਨੂੰ ਯਾਦ ਕਰਦਿਆਂ ਬੁੱਢਾ ਦਲ ਬਣ ਗਿਆ। ਨਿਹੰਗ ਸਿੰਘਾਂ ਨੇ ਸਦਾ ਆਪਣੇ ਸਮਿਆਂ ਦੀ ਅਗਵਾਈ ਕੀਤੀ ਹੈ। ਉਨ੍ਹਾਂ ਸਦਾ ਗੁਰੂਆਂ ਦੇ ਸੱਚੇ ਪੁੱਤ ਬਣ ਵੱਡੇ ਕਾਰਜ ਸਿਰੇ ਚਾੜ੍ਹੇ ਹਨ। 

PunjabKesari

10. ਚਾਚਾ ਖਾਨ ਪੰਜਾਬ ਵਾਲਾ 
ਇਹ ਸਾਂਝਾਂ ਹਨ। ਇਹ ਪੰਜਾਬ ਹੈ। ਗੱਲ ਇੱਥੇ ਹੀ ਮੁੱਕਦੀ ਹੈ ਗੱਲ ਇੱਥੋਂ ਹੀ ਸ਼ੁਰੂ ਹੁੰਦੀ ਹੈ।

PunjabKesari

11. ਕਿਰਤ ਦੀ ਥਾਪ 
ਪੰਜਾਬ ਚ ਵਾਢੀ ਦਾ ਪੈਣਾ ਸਿਰਫ਼ ਫ਼ਸਲਾਂ ਦੀ ਕਟਾਈ ਨਹੀਂ ਹੁੰਦੀ। ਇਹ ਬਰਕਤਾਂ ਦੀ ਨਿਸ਼ਾਨੀ ਹੈ ਇਹ ਭਰੇ ਬੋਹਲਾਂ ਵਿੱਚੋਂ ਗੁਰੂ ਘਰ ਨੂੰ ਦਸਵੰਧ ਦੇਣ ਦਾ ਨਾਮ ਹੈ। ਇੱਥੇ ਆ ਕੇ ਹੀ ਮੁਕੰਮਲ ਹੋ ਜਾਂਦਾ ਹੈ :- ਕਿਰਤ ਕਰੋ, ਨਾਮ ਜਪੋ , ਵੰਡ ਛਕੋ।

PunjabKesari

12. ਦਰਿਆ ਤੇ ਦਰਿਆ ਦਿਲ 
ਪੰਜਾਬ ਦਰਿਆ ਹੀ ਤਾਂ ਹੈ। ਦਰਿਆਵਾਂ ਦੇ ਕੰਢੇ ਖੜ੍ਹਾ ਇਹ ਕਿਸਾਨ,  ਖੇਤਾਂ ਨੂੰ ਲੈ ਕੇ ਜਾਂਦਾ ਚਾਹ ਦੀ ਡੋਲਣੀ, ਇਹ ਪੰਜਾਬ ਹੈ ਜੋ ਸਮੇਂ ਦੀਆਂ ਤਮਾਮ ਤ੍ਰਾਸਦੀਆਂ ਦੇ ਬਾਵਜੂਦ ਸਿਰਫ ਵਹਿਣਾ ਤੇ ਵਹਿਣਾ ਜਾਣਦਾ ਹੈ।

PunjabKesari

13. ਜਵਾਕ 
ਖੁਰਾਕਾਂ ਸੋਹਣੀਆਂ ਹੋਣ, ਵਿੱਦਿਆ ਦਾ ਪਸਾਰ ਹੋਵੇ ਤਾਂ ਇਹ ਜਵਾਨ ਹੀ ਕੱਲ੍ਹ ਦੀ ਉਮੀਦ ਹਨ। ਦੁਆਵਾਂ ਕਿ ਇਨ੍ਹਾਂ ਪੁੱਤਰਾਂ ਦੇ ਹਾਸਿਆਂ ਨੂੰ ਨਜ਼ਰ ਨਾ ਲੱਗੇ।

PunjabKesari

14. ਮੇਲਿਆਂ ਵਿਚ ਤੁਰਦੇ ਕਿੱਸੇ 
ਇਹ ਪੰਜਾਬ ਦੇ ਕਿਰਦਾਰ ਹੀ ਹਨ ਕਿ ਊਠ ਨੂੰ ਵੇਖੀਏ ਤਾਂ ਸੱਸੀ ਪੁੰਨੂੰ  ਦਾ ਕਿੱਸਾ ਯਾਦ ਆ ਜਾਂਦਾ ਹੈ। ਮੇਲੇ ਵਿਚ ਬਜ਼ੁਰਗ ਵੀ ਗੱਭਰੂ ਹੋ ਜਾਂਦੇ ਹਨ। ਇੰਝ ਪੰਜਾਬ ਕਦੀ ਬੁੱਢਾ ਨਹੀਂ ਹੁੰਦਾ।

PunjabKesari

15. ਪਿੰਡ ਨੂੰ ਜਾਂਦਾ ਰਾਹ

PunjabKesari


author

rajwinder kaur

Content Editor

Related News