ਨਾਭਾ ਜੇਲ ਬ੍ਰੇਕ ਕਾਂਡ ''ਚ ਸ਼ਾਮਲ ਚੰਨਪ੍ਰੀਤ ਸਿੰਘ ਦੀ ਮੌਤ

Tuesday, Jul 16, 2019 - 02:19 PM (IST)

ਨਾਭਾ ਜੇਲ ਬ੍ਰੇਕ ਕਾਂਡ ''ਚ ਸ਼ਾਮਲ ਚੰਨਪ੍ਰੀਤ ਸਿੰਘ ਦੀ ਮੌਤ

ਸੰਗਰੂਰ (ਬੇਦੀ) : ਨਾਭਾ ਜੇਲ 'ਚੋਂ ਬਦਮਾਸ਼ਾਂ ਨੂੰ ਭਜਾਉਣ ਅਤੇ ਦਰਜਨਾਂ ਹੋਰਨਾਂ ਗੰਭੀਰ ਮਾਮਲਿਆਂ 'ਚ ਸ਼ਾਮਲ ਜਿਲ੍ਹਾ ਜੇਲ ਸੰਗਰੂਰ 'ਚ ਬੰਦ ਬਦਮਾਸ਼ ਚੰਨਪ੍ਰੀਤ ਦੀ ਬੀਤੀ ਰਾਤ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਜੇਲ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਦੱਸਿਆ ਕਿ ਸੋਮਵਾਰ ਦੀ ਸ਼ਾਮ 5 ਵਜੇ ਦੇ ਕਰੀਬ ਚੰਨਪ੍ਰੀਤ ਸਿੰਘ ਆਪਣੇ ਬੈਰਕ ਦੇ ਨੇੜੇ ਬੇਸੁਧ ਹੋਇਆ ਪਿਆ ਸੀ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਸੰਗਰੂਰ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸਦੀ ਸੂਚਨਾ ਉਨ੍ਹਾਂ ਉੱਚ ਅਧਿਕਾਰੀਆਂ ਦੇ ਨਾਲ ਥਾਣਾ ਸਿਟੀ 1 ਅਤੇ ਥਾਣਾ ਸਿਟੀ ਨੂੰ ਵੀ ਦਿੱਤੀ ਹੈ। ਸਿਵਲ ਹਸਪਤਾਲ 'ਚ ਡਾ. ਰਾਹੁਲ ਨੇ ਚੰਨਪ੍ਰੀਤ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸਨੂੰ ਪਟਿਆਲਾ ਰੈਫਰ ਕਰ ਦਿੱਤਾ ਜਿਸ ਤੋਂ ਬਾਅਦ ਉਸਨੂੰ ਸਖ਼ਤ ਸੁਰੱਖਿਆ ਹੇਠ ਪਟਿਆਲਾ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। 

ਜ਼ਿਕਰਯੋਗ ਹੈ ਕਿ ਬਦਮਾਸ਼ ਚੰਨਪ੍ਰੀਤ ਸਿੰਘ ਉਰਫ਼ ਚੰਨਾ ਪੁੱਤਰ ਬਗੀਚਾ ਸਿੰਘ ਨਿਵਾਸੀ ਗਗਡੀਵਾਲਾ ਜਿਲ੍ਹਾ ਹੁਸ਼ਿਆਰਪੁਰ ਨਾਭਾ ਜੇਲ 'ਚੋਂ ਬਦਮਾਸ਼ਾਂ ਨੂੰ ਭਜਾਉਣ ਵਾਲਿਆਂ 'ਚ ਸ਼ਾਮਲ ਸੀ। ਇਸ ਜੇਲ ਕਾਂਡ 'ਚ ਵੀ ਉਸਦੀ ਅਹਿਮ ਭੂਮਿਕਾ ਸੀ। ਪੁਲਸ ਨੇ 2017 'ਚ ਉਸ ਨੂੰ ਕਾਬੂ ਕੀਤਾ ਸੀ ਅਤੇ ਇਸੇ ਸਾਲ ਜਨਵਰੀ 'ਚ ਉਸਨੂੰ ਸੰਗਰੂਰ ਜੇਲ 'ਚ ਲਿਆਂਦਾ ਗਿਆ ਸੀ। ਬਦਮਾਸ਼ ਹੋਣ ਕਾਰਨ ਉਸ ਨੂੰ ਸਖ਼ਤ ਸੁਰੱਖਿਆ ਹੇਠ ਰੱਖਿਆ ਜਾਂਦਾ ਸੀ।  


author

Anuradha

Content Editor

Related News