ਚੰਨੀ ਦੀ ਕੈਬਨਿਟ ’ਚ ਮਾਲਵਾ ਦੀ ਬੱਲੇ-ਬੱਲੇ, ਦੋਆਬਾ ਫਾਡੀ

09/27/2021 3:28:43 PM

ਲੁਧਿਆਣਾ (ਹਿਤੇਸ਼) : ਚਰਨਜੀਤ ਚੰਨੀ ਵੱਲੋਂ ਆਖਿਰ ਐਤਵਾਰ ਨੂੰ ਆਪਣਾ ਮੰਤਰੀ ਮੰਡਲ ਫਾਈਨਲ ਕੀਤਾ ਗਿਆ। ਉਸ ਨੂੰ ਜੇਕਰ ਪੰਜਾਬ ਦੇ 3 ਜ਼ੋਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਮਾਲਵਾ ਦਾ ਸਭ ਤੋਂ ਜ਼ਿਆਦਾ ਬੋਲਬਾਲਾ ਹੈ ਅਤੇ ਮਾਝਾ ਦੂਜੇ ਨੰਬਰ ’ਤੇ ਆਉਂਦਾ ਹੈ, ਜਦਕਿ ਦੋਆਬਾ ਨੂੰ ਸਭ ਤੋਂ ਘੱਟ ਸ਼ੇਅਰ ਮਿਲਿਆ ਹੈ। ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਚੰਨੀ ਖੁਦ ਮਾਲਵਾ ਜ਼ੋਨ ਨਾਲ ਸਬੰਧਤ ਹਨ ਅਤੇ ਉਥੋਂ 8 ਹੋਰ ਮੰਤਰੀ ਬਣਾਏ ਗਏ ਹਨ, ਜਦਕਿ ਦੋ ਡਿਪਟੀ ਸੀ. ਐੱਮ. ਦੇ ਨਾਲ 6 ਮੰਤਰੀ ਮਾਝਾ ਤੋਂ ਲਏ ਗਏ ਹਨ। ਭਾਵੇਂਕਿ ਦੋਆਬਾ ਤੋਂ ਇਕੋ ਇਕ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਹਟਾਉਣ ਤੋਂ ਬਾਅਦ 3 ਮੰਤਰੀ ਬਣਾਏ ਗਏ ਹਨ ਪਰ ਦੋਆਬਾ ਦਾ ਸ਼ੇਅਰ ਸੀਟਾਂ ਅਤੇ ਜਿੱਤੇ ਹੋਏ ਵਿਧਾਇਕਾਂ ਦੀ ਗਿਣਤੀ ਦੇ ਮੁਕਾਬਲੇ ਕਾਫੀ ਘੱਟ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਚਰਨਜੀਤ ਚੰਨੀ ਦੀ ਨਿਯੁਕਤੀ ਤੋਂ ਬਾਅਦ ਕਾਂਗਰਸ ਨੇ ਆਪਣਾ ਫੋਕਸ ਦਲਿਤਾਂ ਵੱਲ ਕੀਤਾ

ਕੌਣ ਕਿਹੜੇ ਜ਼ੋਨ ਤੋਂ ਇਸ ਤਰਾਂ ਸਮਝੋ :

ਮਾਲਵਾ
ਸੀ. ਐੱਮ. ਚਰਨਜੀਤ ਚੰਨੀ
ਬ੍ਰਹਮ ਮਹਿੰਦਰਾ
ਮਨਪ੍ਰੀਤ ਬਾਦਲ
ਭਾਰਤ ਭੂਸ਼ਣ ਆਸ਼ੂ
ਰਾਜਾ ਵੜਿੰਗ
ਗੁਰਕੀਰਤ ਕੋਟਲੀ
ਵਿਜੇ ਇੰਦਰ ਸਿੰਗਲਾ
ਰਜ਼ੀਆ ਸੁਲਤਾਨਾ
ਰਣਦੀਪ ਸਿੰਘ ਨਾਭਾ

ਇਹ ਵੀ ਪੜ੍ਹੋ : ਮੰਤਰੀ ਮੰਡਲ ਦੇ ਪਹਿਲੇ ਵਿਸਥਾਰ ’ਚ ਚੰਨੀ ਨੇ ਬਦਲੀ ਕਈ ਮੰਤਰੀਆਂ ਦੀ ਸੀਨਿਓਰਿਟੀ

ਮਾਝਾ
ਡਿਪਟੀ ਸੀ. ਐੱਮ. ਸੁਖਜਿੰਦਰ ਰੰਧਾਵਾ
ਡਿਪਟੀ ਸੀ. ਐੱਮ. ਓ. ਪੀ. ਸੋਨੀ
ਸੁੱਖ ਸਰਕਾਰੀਆ
ਤ੍ਰਿਪਤ ਰਾਜਿੰਦਰ ਬਾਜਵਾ
ਰਾਜ ਕੁਮਾਰ ਵੇਰਕਾ
ਅਰੁਣਾ ਚੌਧਰੀ

ਦੋਆਬਾ
ਪ੍ਰਗਟ ਸਿੰਘ
ਸੰਗਤ ਸਿੰਘ ਗਿਲਜੀਆਂ
ਰਾਣਾ ਗੁਰਜੀਤ ਸਿੰਘ

ਦੱਸਣਯੋਗ ਹੈ ਕਿ ਨਵੇਂ ਮੁੱਖ ਮੰਤਰੀ ਚਨਰਜੀਤ ਸਿੰਘ ਚੰਨੀ ਦੀ ਕੈਬਨਿਟ ਦਾ ਵਿਸਥਾਰ ਕੀਤਾ ਜਾ ਚੁੱਕਾ ਹੈ। ਨਵੀਂ ਵਜ਼ਾਰਤ ਵਿਚ ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਪਰਗਟ ਸਿੰਘ, ਕਾਕਾ ਰਣਦੀਪ ਸਿੰਘ, ਰਾਣਾ ਗੁਰਜੀਤ ਸਿੰਘ, ਗੁਰਕੀਰਤ ਕੋਟਲੀ, ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸ਼ਾਮਲ ਗਿਆ ਹੈ। ਰਾਜ ਭਵਨ ਵਿਚ ਹੋਏ ਸਮਾਗਮ ਵਿਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਨਵੇਂ ਚੁਣੇ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਓ.ਪੀ. ਸੋਨੀ ਪਹਿਲੇ ਗੇੜ ’ਚ ਹਲਫ਼ ਲੈ ਚੁੱਕੇ ਹਨ।

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News