ਇਸ ਦਿਨ ਲੱਗਣਗੇ ਸੂਰਜ ਤੇ ਚੰਦਰ ਗ੍ਰਹਿਣ? ਜਾਣੋ ਤਾਰੀਖ਼ ਤੇ ਸਮਾਂ

Sunday, Aug 10, 2025 - 11:30 AM (IST)

ਇਸ ਦਿਨ ਲੱਗਣਗੇ ਸੂਰਜ ਤੇ ਚੰਦਰ ਗ੍ਰਹਿਣ? ਜਾਣੋ ਤਾਰੀਖ਼ ਤੇ ਸਮਾਂ

ਨੈਸ਼ਨਲ ਡੈਸਕ : ਸਾਲ 2025 ਖਗੋਲ ਵਿਗਿਆਨ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਖ਼ਾਸ ਹੈ, ਕਿਉਂਕਿ ਇਸ ਸਾਲ ਕੁੱਲ ਦੋ ਸੂਰਜ ਗ੍ਰਹਿਣ ਅਤੇ ਦੋ ਚੰਦਰ ਗ੍ਰਹਿਣ ਲੱਗਣ ਵਾਲੇ ਹਨ। ਇਸ ਸਾਲ ਦਾ ਦੂਜਾ ਸੂਰਜ ਗ੍ਰਹਿਣ 21 ਸਤੰਬਰ 2025 ਅਤੇ ਚੰਦਰ ਗ੍ਰਹਿਣ 7 ਸਤੰਬਰ ਦਿਨ ਐਤਵਾਰ ਨੂੰ ਲੱਗਣ ਵਾਲਾ ਹੈ। ਵਿਗਿਆਨਕ ਦ੍ਰਿਸ਼ਟੀਕੋਣ ਤੋਂ ਗ੍ਰਹਿਣ ਇੱਕ ਖਗੋਲੀ ਘਟਨਾ ਹੈ ਪਰ ਧਾਰਮਿਕ ਦ੍ਰਿਸ਼ਟੀਕੋਣ ਤੋਂ ਗ੍ਰਹਿਣ ਨੂੰ ਅਸ਼ੁਭ ਮੰਨਿਆ ਜਾਂਦਾ ਹੈ, ਕਿਉਂਕਿ ਸੂਰਜ ਗ੍ਰਹਿਣ ਨੂੰ ਰਾਹੂ ਤੇ ਚੰਦਰ ਗ੍ਰਹਿਣ ਨੂੰ ਕੇਤੂ ਦਾ ਦਰਜਾ ਦਿੱਤਾ ਗਿਆ ਹੈ। ਇਸ ਕਰਕੇ ਇਹਨਾਂ ਦੋਵਾਂ ਨੂੰ ਅਸ਼ੁਭ ਮੰਨਿਆ ਜਾਂਦਾ ਹੈ। ਦੂਜਾ ਸੂਰਜ ਅਤੇ ਚੰਦਰ ਗ੍ਰਹਿਣ ਭਾਰਤ ਵਿੱਚ ਦਿਖਾਈ ਦੇਣਗੇ ਜਾਂ ਨਹੀਂ? ਜੇ ਨਹੀਂ, ਤਾਂ ਕੀ ਇਸਦਾ ਭਾਰਤ 'ਤੇ ਕੋਈ ਪ੍ਰਭਾਵ ਪਵੇਗਾ ਜਾਂ ਨਹੀਂ? ਆਓ ਇਸ ਵਿਸ਼ੇ ਬਾਰੇ ਵਿਸਥਾਰ ਵਿੱਚ ਜਾਣੀਏ।

ਪੜ੍ਹੋ ਇਹ ਵੀ - ਵਿਧਾਇਕਾਂ ਦੀਆਂ ਲੱਗੀਆਂ ਮੌਜਾਂ: ਹਰ ਮਹੀਨੇ ਘੁੰਮਣ-ਫਿਰਨ ਲਈ ਮਿਲਣਗੇ ਇੰਨੇ ਪੈਸੇ

ਇਸ ਦਿਨ ਲੱਗੇਗਾ ਸਾਲ ਦਾ ਦੂਜਾ ਚੰਦਰ ਗ੍ਰਹਿਣ
ਸਾਲ 2025 ਦਾ ਅਗਲਾ ਯਾਨੀ ਦੂਜਾ ਚੰਦਰ ਗ੍ਰਹਿਣ 7 ਸਤੰਬਰ ਦਿਨ ਐਤਵਾਰ ਨੂੰ ਲੱਗਣ ਵਾਲਾ ਹੈ। ਇਸ ਦਿਨ ਚੰਦਰਮਾ ਕੁੰਭ ਰਾਸ਼ੀ ਵਿੱਚ ਹੋਵੇਗਾ ਅਤੇ ਸ਼ਤਭੀਸ਼ਾ ਦੇ ਨਾਲ ਪੂਰਵ ਭਾਦਰਪਦ ਨਕਸ਼ਤਰ ਵੀ ਹੋਵੇਗਾ। ਇਹ ਭਾਦਰਪਦ ਮਹੀਨਾ ਹੋਵੇਗਾ, ਜਿਸ ਵਿੱਚ ਚੰਦਰ ਗ੍ਰਹਿਣ ਪੂਰਨਮਾਸ਼ੀ ਨੂੰ ਲੱਗੇਗਾ। ਪੂਰਨ ਚੰਦਰ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਧਰਤੀ ਚੰਦਰਮਾ ਨੂੰ ਪੂਰੀ ਤਰ੍ਹਾਂ ਢੱਕ ਲੈਂਦੀ ਹੈ। 

ਚੰਦਰ ਗ੍ਰਹਿਣ ਲੱਗਣ ਦਾ ਸਮਾਂ
ਸਾਲ 2025 ਦਾ ਦੂਜਾ ਚੰਦਰ ਗ੍ਰਹਿਣ 7 ਸਤੰਬਰ ਨੂੰ ਲਗੇਗਾ, ਜੋ ਰਾਤ 09:58 ਵਜੇ ਤੋਂ 08 ਸਤੰਬਰ ਨੂੰ ਦੁਪਹਿਰ 01:26 ਵਜੇ ਤੱਕ ਰਹੇਗਾ। ਯਾਨੀ ਇਸ ਗ੍ਰਹਿਣ ਦਾ ਪ੍ਰਭਾਵ 03 ਘੰਟੇ ਅਤੇ 29 ਮਿੰਟ ਤੱਕ ਰਹਿਣ ਵਾਲਾ ਹੈ। ਸਾਲ ਦੇ ਪਹਿਲੇ ਚੰਦਰ ਗ੍ਰਹਿਣ ਦਾ ਭਾਰਤ ‘ਤੇ ਕੋਈ ਅਸਰ ਨਹੀਂ ਪਿਆ ਪਰ 7 ਸਤੰਬਰ ਨੂੰ ਲੱਗਣ ਵਾਲਾ ਦੂਜਾ ਚੰਦਰ ਗ੍ਰਹਿਣ ਭਾਰਤ ‘ਤੇ ਜ਼ਰੂਰ ਪਵੇਗਾ। ਇਹ ਭਾਰਤ ਦੇ ਨਾਲ-ਨਾਲ ਏਸ਼ੀਆ, ਯੂਰਪ, ਅੰਟਾਰਕਟਿਕਾ, ਆਸਟ੍ਰੇਲੀਆ, ਪ੍ਰਸ਼ਾਂਤ ਮਹਾਸਾਗਰ, ਅਟਲਾਂਟਿਕ ਮਹਾਸਾਗਰ ਅਤੇ ਹਿੰਦ ਮਹਾਸਾਗਰ ਵਿੱਚ ਵੀ ਦਿਖਾਈ ਦੇਵੇਗਾ।

ਪੜ੍ਹੋ ਇਹ ਵੀ - ਸਿਰਫ਼ 45 ਪੈਸੇ 'ਚ ਹੋਵੇਗਾ 10 ਲੱਖ ਦਾ ਬੀਮਾ! ਯਾਤਰੀਆਂ ਦੀਆਂ ਲੱਗੀਆਂ ਮੌਜਾਂ

ਇਸ ਦਿਨ ਲੱਗੇਗਾ ਸਾਲ 2025 ਦਾ ਦੂਜਾ ਸੂਰਜ ਗ੍ਰਹਿਣ
ਸਾਲ ਦਾ ਦੂਜਾ ਸੂਰਜ ਗ੍ਰਹਿਣ 21 ਸਤੰਬਰ 2025 ਨੂੰ ਮੱਸਿਆ ਵਾਲੇ ਦਿਨ ਲੱਗੇਗਾ। ਇਹ ਪੂਰਨ ਗ੍ਰਹਿਣ ਨਹੀਂ, ਸਗੋਂ ਅੰਸ਼ਕ ਗ੍ਰਹਿਣ ਹੋਵੇਗਾ। ਸੂਰਜ ਗ੍ਰਹਿਣ ਉਸ ਖਗੋਲੀ ਘਟਨਾ ਨੂੰ ਕਿਹਾ ਜਾਂਦਾ ਹੈ, ਜਦੋਂ ਚੰਦਰਮਾ ਆਪਣੀ ਪਰਿਕਰਮਾ ਵਿੱਚ ਘੁੰਮਦੇ ਹੋਏ ਧਰਤੀ ਅਤੇ ਸੂਰਜ ਦੇ ਵਿਚਕਾਰ ਆਉਂਦਾ ਹੈ। ਅਜਿਹਾ ਮੱਸਿਆ ਵਾਲੇ ਦਿਨ ਹੁੰਦਾ ਹੈ। ਜਦੋਂ ਚੰਦਰਮਾ ਸੂਰਜ ਦੀ ਡਿਸਕ ਨੂੰ ਅੰਸ਼ਕ ਤੌਰ 'ਤੇ ਢੱਕ ਲੈਂਦਾ ਹੈ, ਤਾਂ ਇਸਨੂੰ ਅੰਸ਼ਕ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ।

ਚੰਦਰ ਗ੍ਰਹਿਣ ਲੱਗਣ ਦਾ ਸਮਾਂ
ਇਸ ਸਾਲ ਦਾ ਲੱਗਣ ਵਾਲਾ ਦੂਜਾ ਸੂਰਜ ਗ੍ਰਹਿਣ 21 ਸਤੰਬਰ ਨੂੰ ਰਾਤ 11 ਵਜੇ ਤੋਂ 22 ਸਤੰਬਰ ਨੂੰ ਸਵੇਰੇ 3:24 ਵਜੇ ਤੱਕ ਰਹੇਗਾ। ਯਾਨੀ ਇਹ ਸੂਰਜ ਗ੍ਰਹਿਣ ਕੁੱਲ 4 ਘੰਟੇ 24 ਮਿੰਟ ਤੱਕ ਰਹੇਗਾ।

ਪੜ੍ਹੋ ਇਹ ਵੀ - ਰੱਖੜੀ 'ਤੇ ਵਾਪਰੀ ਵੱਡੀ ਘਟਨਾ: 3 ਜਵਾਕਾਂ ਨੂੰ ਲੱਕ ਤੇ ਲੱਤਾਂ ਨਾਲ ਬੰਨ੍ਹ ਔਰਤ ਨੇ ਕੀਤਾ ਅਜਿਹਾ ਕਾਂਡ, ਉੱਡਣਗੇ ਹੋਸ਼

ਕੀ ਭਾਰਤ ਵਿੱਚ ਦਿਖਾਈ ਦੇਵੇਗਾ?
ਪਹਿਲੇ ਗ੍ਰਹਿਣ ਵਾਂਗ, ਸਾਲ ਦਾ ਦੂਜਾ ਸੂਰਜ ਗ੍ਰਹਿਣ ਵੀ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ। ਇਹ ਚੰਦਰ ਗ੍ਰਹਿਣ ਦੁਨੀਆ ਦੇ ਕਈ ਹਿੱਸਿਆਂ ਤੋਂ ਦੇਖਿਆ ਜਾ ਸਕਦਾ ਹੈ। ਇਹ ਗ੍ਰਹਿਣ ਆਸਟ੍ਰੇਲੀਆ, ਅੰਟਾਰਕਟਿਕਾ, ਪ੍ਰਸ਼ਾਂਤ ਮਹਾਸਾਗਰ ਅਤੇ ਅਟਲਾਂਟਿਕ ਮਹਾਸਾਗਰ ਦੇ ਕੁਝ ਹਿੱਸਿਆਂ ਵਿੱਚ ਦਿਖਾਈ ਦੇਵੇਗਾ। 

ਸੂਰਜ ਗ੍ਰਹਿਣ ਦੌਰਾਨ ਕਿਉਂ ਨਹੀਂ ਕੀਤੀ ਜਾਂਦੀ ਪੂਜਾ ?
ਧਾਰਮਿਕ ਮਾਨਤਾਵਾਂ ਅਨੁਸਾਰ, ਜਦੋਂ ਸੂਰਜ ਜਾਂ ਚੰਦਰਮਾ ਗ੍ਰਹਿਣ ਦੇ ਪ੍ਰਭਾਵ ਹੇਠ ਹੁੰਦਾ ਹੈ, ਤਾਂ ਉਨ੍ਹਾਂ ਦੀ ਸ਼ਕਤੀ ਘੱਟ ਜਾਂਦੀ ਹੈ, ਜਿਸ ਕਾਰਨ ਇਸ ਸਮੇਂ ਦੌਰਾਨ ਕੀਤੀ ਗਈ ਕੋਈ ਵੀ ਪੂਜਾ ਜਾਂ ਸ਼ੁਭ ਕਾਰਜ ਵਿਅਰਥ ਹੋ ਸਕਦਾ ਹੈ। ਇਸ ਲਈ, ਗ੍ਰਹਿਣ ਨੂੰ ਹਿੰਦੂ ਧਰਮ ਵਿੱਚ ਅਸ਼ੁੱਭ ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਗ੍ਰਹਿਣ ਦੌਰਾਨ, ਵਾਤਾਵਰਣ ਵਿੱਚ ਨਕਾਰਾਤਮਕ ਊਰਜਾ ਵਧੇਰੇ ਸਰਗਰਮ ਹੋ ਜਾਂਦੀ ਹੈ, ਜਿਸ ਕਾਰਨ ਸਕਾਰਾਤਮਕ ਊਰਜਾ ਕਮਜ਼ੋਰ ਹੋ ਜਾਂਦੀ ਹੈ। ਇਸ ਕਾਰਨ ਕਰਕੇ, ਗ੍ਰਹਿਣ ਦੌਰਾਨ ਕੀਤੀ ਗਈ ਪੂਜਾ ਦੇ ਮਨਚਾਹੇ ਨਤੀਜੇ ਨਹੀਂ ਮਿਲਦੇ।

ਪੜ੍ਹੋ ਇਹ ਵੀ -  ਲੋਕਾਂ ਨੂੰ ਵੱਡਾ ਝਟਕਾ: ਸਰਕਾਰ ਨੇ ਕਰੋੜਾਂ ਦੀ ਗਿਣਤੀ 'ਚ ਬੰਦ ਕੀਤੇ LPG ਗੈਸ ਕਨੈਕਸ਼ਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News