ਭਾਰਤ ''ਚ ਸਭ ਤੋਂ ਪਹਿਲਾਂ ਇਸ ਸ਼ਹਿਰ ''ਚ ਨਜ਼ਰ ਆਏਗਾ ''ਚੰਦਰ ਗ੍ਰਹਿਣ''

Tuesday, Mar 03, 2026 - 06:09 PM (IST)

ਭਾਰਤ ''ਚ ਸਭ ਤੋਂ ਪਹਿਲਾਂ ਇਸ ਸ਼ਹਿਰ ''ਚ ਨਜ਼ਰ ਆਏਗਾ ''ਚੰਦਰ ਗ੍ਰਹਿਣ''

ਵੈੱਬ ਡੈਸਕ- ਸਾਲ 2026 ਦਾ ਪਹਿਲਾ ਚੰਦਰ ਗ੍ਰਹਿਣ ਅੱਜ, 3 ਮਾਰਚ ਨੂੰ ਲੱਗ ਰਿਹਾ ਹੈ। ਭਾਰਤੀ ਸਮੇਂ ਅਨੁਸਾਰ ਇਹ ਚੰਦਰ ਗ੍ਰਹਿਣ ਦੁਪਹਿਰ 3:20 ਵਜੇ ਸ਼ੁਰੂ ਹੋ ਚੁੱਕਾ ਹੈ ਅਤੇ ਸ਼ਾਮ 6:46 ਵਜੇ ਤੱਕ ਰਹੇਗਾ। ਇਸ ਗ੍ਰਹਿਣ ਦੀ ਕੁੱਲ ਮਿਆਦ ਲਗਭਗ 3 ਘੰਟੇ 26 ਮਿੰਟ ਦੀ ਹੋਵੇਗੀ। ਹਿੰਦੂ ਧਰਮ ਵਿੱਚ ਚੰਦਰ ਗ੍ਰਹਿਣ ਨਾ ਸਿਰਫ਼ ਇੱਕ ਖਗੋਲੀ ਘਟਨਾ ਹੈ, ਸਗੋਂ ਇੱਕ ਧਾਰਮਿਕ ਘਟਨਾ ਵੀ ਹੈ। ਇਸ ਦੌਰਾਨ ਚੰਦਰਮਾ ਥੋੜ੍ਹਾ ਜਿਹਾ ਲਾਲ ਜਾਂ ਤਾਂਬੇ ਵਰਗਾ ਦਿਖਾਈ ਦਿੰਦਾ ਹੈ, ਜਿਸ ਕਾਰਨ ਇਸਨੂੰ "ਬਲੱਡ ਮੂਨ" ਵੀ ਕਿਹਾ ਜਾਂਦਾ ਹੈ।

ਭਾਰਤ 'ਚ ਦੇਖਣ ਦਾ ਸਮਾਂ 
ਭਾਰਤ 'ਚ ਇਹ ਚੰਦਰ ਗ੍ਰਹਿਣ 'ਗ੍ਰਸਤੋਦਿਤ' ਰੂਪ ਵਿੱਚ ਨਜ਼ਰ ਆਵੇਗਾ, ਜਿਸਦਾ ਮਤਲਬ ਹੈ ਕਿ ਚੰਦਰਮਾ ਦੇ ਚੜ੍ਹਨ ਤੋਂ ਪਹਿਲਾਂ ਹੀ ਗ੍ਰਹਿਣ ਸ਼ੁਰੂ ਹੋ ਚੁੱਕਾ ਹੋਵੇਗਾ। ਚੰਦਰ ਗ੍ਰਹਿਣ ਦੁਪਹਿਰ 3:20 ਵਜੇ ਸ਼ੁਰੂ ਹੋ ਚੁੱਕਿਆ ਹੈ ਪਰ ਉਸ ਸਮੇਂ ਭਾਰਤ ਵਿੱਚ ਚੰਦਰਮਾ ਦਿਖਾਈ ਨਹੀਂ ਦੇਵੇਗਾ। ਭਾਰਤ 'ਚ ਚੰਦਰਮਾ ਦੇ ਚੜ੍ਹਨ ਦਾ ਸਮਾਂ ਸ਼ਾਮ ਲਗਭਗ 6:26 ਵਜੇ ਦੱਸਿਆ ਗਿਆ ਹੈ ਅਤੇ ਇਹ ਸ਼ਾਮ 6:46 ਵਜੇ ਤੱਕ ਦਿਖਾਈ ਦੇਵੇਗਾ। ਯਾਨੀ ਇਹ ਚੰਦਰ ਗ੍ਰਹਿਣ ਭਾਰਤ ਵਿੱਚ ਸਿਰਫ਼ 15 ਤੋਂ 20 ਮਿੰਟਾਂ ਲਈ ਹੀ ਦਿਖਾਈ ਦੇਵੇਗਾ।

ਸਭ ਤੋਂ ਪਹਿਲਾਂ ਇੱਥੇ ਨਜ਼ਰ ਆਏਗਾ ਗ੍ਰਹਿਣ
ਚੰਦਰ ਗ੍ਰਹਿਣ ਸਭ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ 'ਚ ਦੇਖਿਆ ਜਾ ਸਕੇਗਾ। ਇੱਥੇ ਤੇਜੂ ਨਗਰ 'ਚ ਇਹ ਸਭ ਤੋਂ ਪਹਿਲਾਂ ਨਜ਼ਰ ਆਏਗਾ। ਇਸ ਤੋਂ ਇਲਾਵਾ ਦਿੱਲੀ-ਐਨ.ਸੀ.ਆਰ, ਕੋਲਕਾਤਾ, ਬੈਂਗਲੁਰੂ, ਮੁੰਬਈ ਅਤੇ ਹੋਰ ਕਈ ਵੱਡੇ ਸ਼ਹਿਰਾਂ 'ਚ ਵੀ ਇਹ ਦਿਖਾਈ ਦੇਵੇਗਾ।

ਸੂਤਕ ਕਾਲ ਅਤੇ ਸਾਵਧਾਨੀਆਂ 
ਚੰਦਰ ਗ੍ਰਹਿਣ ਦਾ ਸੂਤਕ ਕਾਲ ਅੱਜ ਸਵੇਰੇ 6:20 ਵਜੇ ਸ਼ੁਰੂ ਹੋ ਗਿਆ ਸੀ, ਜੋ ਗ੍ਰਹਿਣ ਦੀ ਸਮਾਪਤੀ ਯਾਨੀ ਸ਼ਾਮ 6:46 ਵਜੇ ਖ਼ਤਮ ਹੋਵੇਗਾ। ਧਾਰਮਿਕ ਮਾਨਤਾਵਾਂ ਅਨੁਸਾਰ ਸੂਤਕ ਕਾਲ ਦੌਰਾਨ ਪੂਜਾ-ਪਾਠ ਅਤੇ ਖਾਣ-ਪੀਣ ਦੀ ਮਨਾਹੀ ਹੁੰਦੀ ਹੈ। ਹਾਲਾਂਕਿ, ਬੱਚਿਆਂ, ਬਜ਼ੁਰਗਾਂ ਅਤੇ ਬੀਮਾਰ ਵਿਅਕਤੀਆਂ ਲਈ ਸੂਤਕ ਦੇ ਨਿਯਮਾਂ 'ਚ ਛੋਟ ਦਿੱਤੀ ਗਈ ਹੈ। ਖਾਣ-ਪੀਣ ਵਾਲੀਆਂ ਚੀਜ਼ਾਂ 'ਚ ਤੁਲਸੀ ਦੇ ਪੱਤੇ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਗ੍ਰਹਿਣ ਦਾ ਨਕਾਰਾਤਮਕ ਪ੍ਰਭਾਵ ਨਾ ਪਵੇ।

ਗ੍ਰਹਿਣ ਤੋਂ ਬਾਅਦ ਕੀ ਕਰੀਏ? 
ਗ੍ਰਹਿਣ ਖ਼ਤਮ ਹੋਣ ਤੋਂ ਬਾਅਦ (ਸ਼ਾਮ 6:46 ਵਜੇ), ਨਹਾਉਣ ਵਾਲੇ ਪਾਣੀ 'ਚ ਗੰਗਾ ਜਲ ਮਿਲਾ ਕੇ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਪੂਰੇ ਘਰ 'ਚ ਗੰਗਾ ਜਲ ਦਾ ਛਿੜਕਾਅ ਕਰਕੇ ਸ਼ੁੱਧੀ ਕਰਨੀ ਚਾਹੀਦੀ ਹੈ।


author

rajwinder kaur

Content Editor

Related News