Holi Special : ਹੋਲੀ ਵਾਲੇ ਦਿਨ ਲੋਕ ਜ਼ਰੂਰ ਕਰਨ ਇਹ ਖ਼ਾਸ ਉਪਾਅ, ਕਦੇ ਨਹੀਂ ਹੋਵੇਗੀ ਪੈਸੇ ਦੀ ਘਾਟ

Tuesday, Mar 03, 2026 - 05:51 PM (IST)

Holi Special : ਹੋਲੀ ਵਾਲੇ ਦਿਨ ਲੋਕ ਜ਼ਰੂਰ ਕਰਨ ਇਹ ਖ਼ਾਸ ਉਪਾਅ, ਕਦੇ ਨਹੀਂ ਹੋਵੇਗੀ ਪੈਸੇ ਦੀ ਘਾਟ

ਜਲੰਧਰ (ਬਿਊਰੋ) : ਹੋਲੀ ਦਾ ਤਿਉਹਾਰ ਰੰਗਾਂ ਦਾ ਤਿਉਹਾਰ ਹੀ ਨਹੀਂ, ਸਗੋਂ ਇਹ ਤਿਉਹਾਰ ਪਿਆਰ ਅਤੇ ਇਕ ਦੂਜੇ 'ਚ ਮਿਠਾਸ ਪੈਦਾ ਕਰਨ ਵਾਲਾ ਤਿਉਹਾਰ ਵੀ ਹੈ। ਇਸ ਦਿਨ ਲੋਕ ਪੁਰਾਣੀਆਂ ਗੱਲਾਂ ਭੁੱਲ ਇਕ-ਦੂਜੇ ਨੂੰ ਰੰਗ ਲਗਾ ਕੇ ਖੁਸ਼ੀਆਂ ਮਨਾਉਂਦੇ ਹਨ। ਆਪਣੇ ਸਾਰੇ ਗਿੱਲੇ-ਸ਼ਿਕਵੇ ਦੂਰ ਕਰਦੇ ਹਨ। ਸਾਰਿਆਂ ਨੂੰ ਰੰਗਾਂ ਦੇ ਤਿਉਹਾਰ ਹੋਲੀ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਇਸ ਸਾਲ ਹੋਲੀ ਦਾ ਤਿਉਹਾਰ 4 ਮਾਰਚ, 2026 ਨੂੰ ਮਨਾਇਆ ਜਾ ਰਿਹਾ ਹੈ। ਵਾਸਤੂ ਸ਼ਾਸਤਰਾਂ ਦੇ ਅਨੁਸਾਰ ਹੋਲੀ ਦੇ ਤਿਉਹਾਰ ਵਾਲੇ ਦਿਨ ਕੁਝ ਖ਼ਾਸ ਉਪਾਅ ਕਰਨ ਨਾਲ ਕਦੇ ਵੀ ਪੈਸੇ ਦੀ ਘਾਟ ਨਹੀਂ ਹੁੰਦੀ। 

ਛੋਟੇ ਨੂੰ ਪਿਆਰ ਤੇ ਬਜ਼ੁਰਗਾਂ ਦੇ ਪੈਰ ਛੂਹ ਅਸੀਸਾਂ ਪ੍ਰਾਪਤ ਕਰੋ
ਆਪਣੇ ਤੋਂ ਛੋਟੇ ਨੂੰ ਪਿਆਰ ਦਿਓ। ਬਜ਼ੁਰਗਾਂ ਦੇ ਪੈਰਾਂ ਨੂੰ ਛੂਹ ਕੇ ਅਸੀਸਾਂ ਪ੍ਰਾਪਤ ਕਰੋ। ਦੇਸੀ ਘਿਓ ਵਿਚ ਭਿੱਜੀਆਂ ਦੋ ਲੌਂਗਾਂ, ਇੱਕ ਬਤਾਸ਼ਾ ਅਤੇ ਇੱਕ ਸੁਪਾਰੀ ਪੱਤੀ ਅੱਗ 'ਚ ਰੱਖ ਕੇ ਖੁਸ਼ੀ ਅਤੇ ਖੁਸ਼ਹਾਲੀ ਵਧਾਉਣ ਲਈ ਰੱਖੀ ਜਾਂਦੀ ਹੈ। ਇਸ ਨਾਲ ਸਾਰੀਆਂ ਮੁਸ਼ਕਲਾਂ ਦੂਰ ਹੁੰਦੀਆਂ ਹਨ।

ਇਹ ਵੀ ਪੜ੍ਹੋ - ਕੁੱਝ ਸਮੇਂ 'ਚ ਲੱਗੇਗਾ ਸਾਲ ਦਾ ਪਹਿਲਾਂ ਚੰਦਰ ਗ੍ਰਹਿਣ, 11 ਘੰਟੇ ਬੰਦ ਰਹੇਗਾ ਅਯੁੱਧਿਆ ਦਾ ਰਾਮ ਮੰਦਰ

PunjabKesari

ਕੱਪੜਿਆਂ ਦਾ ਦਾਨ
ਬਹੁਤ ਸਾਰੇ ਲੋਕਾਂ ਦਾ ਅਜਿਹਾ ਮੰਨਣਾ ਹੈ ਕਿ ਹੋਲੀ ਦੇ ਦਿਨ ਪੁਰਾਣੇ ਕੱਪੜੇ ਪਹਿਨਣੇ ਚਾਹੀਦੇ ਹਨ, ਤਾਂਕਿ ਰੰਗਾਂ ਦੀ ਵਜ੍ਹਾ ਨਾਲ ਉਹ ਖ਼ਰਾਬ ਨਾ ਹੋਣ ਪਰ ਕੁੱਝ ਲੋਕ ਅਜਿਹੇ ਵੀ ਹੁੰਦੇ ਹਨ, ਜੋ ਹੋਲੀ ਦੇ ਤਿਉਹਾਰ ਨਵੇਂ ਕੱਪੜੇ ਪਹਿਨਣਾ ਪਸੰਦ ਕਰਦੇ ਹਨ। ਇਸ ਦਿਨ ਕੱਪੜਿਆਂ ਦੇ ਦਾਨ ਨਾਲ ਪੁੰਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਨਾਲ ਹੀ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ।

ਇਹ ਵੀ ਪੜ੍ਹੋ - ਵਿਸ਼ਵ ਪ੍ਰਸਿੱਧ ਜੋਤਸ਼ੀ ਦੀ ਡਰਾਉਣੀ ਭਵਿੱਖਬਾਣੀ: ਅਗਲੇ ਕਈ ਸਾਲਾਂ ’ਚ ਹੋਰ ਜੰਗਾਂ ਦਾ ਕਰਨਾ ਪਵੇਗਾ ਸਾਹਮਣਾ!

ਭੋਜਨ ਦਾ ਦਾਨ
ਹੋਲੀ ਦੇ ਦਿਨ ਸਾਡੇ ਸਾਰਿਆਂ ਦੇ ਘਰਾਂ ਵਿਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਆਦਿ ਬਣਦੇ ਹਨ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਸ ਤਿਉਹਾਰ ਵਿਚ ਕਿਸੇ ਗਰੀਬ ਨੂੰ ਵੀ ਘਰ ਦੇ ਬਣੇ ਕੁੱਝ ਪਕਵਾਨ ਜਾਂ ਖਾਣ ਪੀਣ ਦੀਆਂ ਚੀਜ਼ਾਂ ਦਾਨ ਕਰਨ।

ਸ਼੍ਰੀਯੰਤਰ
ਸ਼੍ਰੀਯੰਤਰ 'ਚ ਦੇਵੀ ਲਕਸ਼ਮੀ ਸਣੇ 33 ਕੋਟੀ ਦੈਵੀ ਸ਼ਕਤੀਆਂ ਵਾਸ ਕਰਦੀਆਂ ਹਨ। ਇਸ ਯੰਤਰ ਨੂੰ ਆਪਣੀ ਦੁਕਾਨ ਜਾਂ ਘਰ ਵਿਚ ਧਨ ਵਾਲੀ ਜਗ੍ਹਾ 'ਤੇ ਰੱਖਣਾ ਚਾਹੀਦਾ ਹੈ, ਜਿਸ ਨਾਲ ਧਨ ਦੀ ਪ੍ਰਾਪਤੀ ਅਤੇ ਖੁਸ਼ਹਾਲੀ ਮਿਲਦੀ ਹੈ।

ਇਹ ਵੀ ਪੜ੍ਹੋ - ਪਿਓ ਦੀ ਲਾਇਸੈਂਸੀ ਪਿਸਤੌਲ ਨਾਲ ਪੁੱਤ ਨੇ ਖੁਦ ਨੂੰ ਮਾਰੀ ਗੋਲੀ, ਮਰਨ ਤੋਂ ਪਹਿਲਾਂ ਜੋ ਕੀਤਾ ਸੁਣ ਉੱਡਣਗੇ ਹੋਸ਼

PunjabKesari

ਮੋਤੀ ਸ਼ੰਖ
ਮੋਤੀ ਸ਼ੰਖ ਨਾ ਸਿਰਫ਼ ਤੁਹਾਨੂੰ ਵਿੱਤੀ ਤੌਰ 'ਤੇ ਮਜ਼ਬੂਤ ​​ਬਣਾਉਂਦਾ ਹੈ, ਸਗੋਂ ਕਈ ਤਰ੍ਹਾਂ ਦੇ ਸਰੀਰਕ ਰੋਗਾਂ ਨੂੰ ਵੀ ਠੀਕ ਕਰਨ 'ਚ ਮਦਦ ਕਰਦਾ ਹੈ। ਇਸ ਨੂੰ ਸਾਫ ਅਤੇ ਪਵਿੱਤਰ ਜਗ੍ਹਾ 'ਤੇ ਰੱਖਣ ਨਾਲ ਧਨ 'ਚ ਵਾਧਾ ਹੁੰਦਾ ਹੈ।

ਇਹ ਵੀ ਪੜ੍ਹੋ - ਹੋਲੀ ਦਾ ਮਜ਼ਾ ਖ਼ਰਾਬ ਕਰੇਗਾ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ ਅਲਰਟ

ਪੀਲੀ ਕੌਢਿਆਂ
ਸ਼ੁੱਕਰਵਾਰ ਵਾਲੇ ਦਿਨ ਪੀਲੀ ਕੌਢਿਆਂ ਖਰੀਦ ਲਓ ਅਤੇ ਉਨ੍ਹਾਂ ਨੂੰ ਲਾਲ ਕੱਪੜੇ ਵਿਚ ਬੰਨ੍ਹ ਲਓ। ਇਸ ਤੋਂ ਬਾਅਦ ਇਨ੍ਹਾਂ ਨੂੰ ਆਪਣੇ ਲਾਕਰ ਕੋਲ ਰੱਖ ਲਓ। ਜੋਤਿਸ਼ ਅਨੁਸਾਰ ਅਜਿਹਾ ਕਰਨ ਨਾਲ ਵਿੱਤੀ ਸਥਿਤੀ ਵਿੱਚ ਸੁਧਾਰ ਹੁੰਦਾ ਹੈ।

ਗੋਮਤੀ ਚੱਕਰ
ਜੇਕਰ ਤੁਸੀਂ ਪੈਸਾ ਕਮਾਉਂਦੇ ਹੋ ਪਰ ਉਸ ਨੂੰ ਬਚਾ ਕੇ ਨਹੀਂ ਰੱਖ ਸਕਦੇ ਤਾਂ ਤੁਸੀਂ 11 ਗੋਮਤੀ ਚੱਕਰ ਲਓ। ਇਨ੍ਹਾਂ ਨੂੰ ਪੀਲੇ ਕੱਪੜੇ ਵਿਚ ਲਪੇਟ ਕੇ ਪੈਸੇ ਦੇ ਬਕਸੇ ਵਿਚ ਰੱਖੋ। ਅਜਿਹਾ ਕਰਨ ਨਾਲ ਧਨ 'ਚ ਬਰਕਤ ਹੋਵੇਗੀ।  

PunjabKesari

ਪੈਸੇ
ਹੋਲੀ ਦੇ ਦਿਨ ਪੈਸਿਆਂ ਦਾ ਦਾਨ ਕਰਨ ਨਾਲ ਲਕਸ਼ਮੀ ਮਾਤਾ ਖੁਸ਼ ਹੁੰਦੀ ਹੈ। ਇਹ ਦਾਨ ਤੁਸੀਂ ਕਿਸੇ ਮੰਦਰ ਵਿਚ, ਕਿਸੇ ਬ੍ਰਾਹਮਣ ਨੂੰ ਜਾਂ ਫਿਰ ਕਿਸੇ ਗਰੀਬ ਜਾਂ ਮੰਗਤੇ ਨੂੰ ਵੀ ਦੇ ਸਕਦੇ ਹੋ। ਨਾਲ ਹੀ ਜਦੋਂ ਤੁਸੀ ਹੋਲਿਕਾ ਦਹਿਨ ਦੀ ਪੂਜਾ ਵਿਚ ਜਾਓ ਤਾਂ ਉੱਥੇ ਇਕ ਸਿੱਕਾ ਜ਼ਰੂਰ ਚੜ੍ਹਾਓ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News