ਸਾਲ ਦਾ ਆਖ਼ਰੀ ਚੰਦਰ ਗ੍ਰਹਿਣ ਭਲਕੇ, ਜਾਣੋ ਭਾਰਤ 'ਚ ਕਦੋਂ ਅਤੇ ਕਿੱਥੇ-ਕਿੱਥੇ ਦੇਵੇਗਾ ਦਿਖਾਈ

11/07/2022 12:58:10 PM

ਨਵੀਂ ਦਿੱਲੀ (ਬਿਊਰੋ) - ਦੇਸ਼ 'ਚ ਇਸ ਸਾਲ ਦਾ ਆਖ਼ਰੀ ਚੰਦਰ ਗ੍ਰਹਿਣ 8 ਨਵੰਬਰ ਨੂੰ ਲੱਗੇਗਾ। ਚੰਦਰਮਾ ਚੜ੍ਹਨ ਦੇ ਸਮੇਂ ਭਾਰਤ 'ਚ ਸਾਰੇ ਸਥਾਨਾਂ 'ਤੇ ਗ੍ਰਹਿਣ ਵਿਖਾਈ ਦੇਵੇਗਾ। ਇਹ ਜਾਣਕਾਰੀ ਭੂ ਵਿਗਿਆਨ ਮੰਤਰਾਲਾ ਦੇ ਬਿਆਨ 'ਚ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਸਕੂਲ 'ਚ ਸਜ਼ਾ ਮਿਲਣ ਤੋਂ ਬਾਅਦ 9 ਸਾਲਾ ਬੱਚੀ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

ਮੰਤਰਾਲਾ ਦੇ ਬਿਆਨ ਅਨੁਸਾਰ, ''ਗ੍ਰਹਿਣ ਦੀ ਅੰਸ਼ਿਕ ਅਤੇ ਪੂਰਨ ਅਵਸਥਾ ਦੀ ਸ਼ੁਰੂਆਤ ਭਾਰਤ 'ਚ ਕਿਸੇ ਵੀ ਥਾਂ ਤੋਂ ਵਿਖਾਈ ਨਹੀਂ ਦੇਵੇਗੀ ਕਿਉਂਕਿ ਇਹ ਘਟਨਾ ਭਾਰਤ 'ਚ ਚੰਦਰਮਾ ਚੜ੍ਹਣ ਤੋਂ ਪਹਿਲਾਂ ਸ਼ੁਰੂ ਹੋ ਚੁੱਕੀ ਹੋਵੇਗੀ।'' ਚੰਦਰ ਗ੍ਰਹਿਣ ਦੀ ਪੂਰਨ ਅਤੇ ਅੰਸ਼ਿਕ ਅਵਸਥਾ ਦੋਵਾਂ ਹੀ ਦਾ ਅੰਤ ਦੇਸ਼ ਦੇ ਪੂਰਬੀ ਹਿੱਸਿਆਂ ਤੋਂ ਦਿਖਾਈ ਦੇਵੇਗਾ। ਦੇਸ਼ ਦੇ ਬਾਕੀ ਹਿੱਸਿਆਂ ਤੋਂ ਅੰਸ਼ਿਕ ਅਵਸਥਾ ਦਾ ਸਿਰਫ਼ ਅੰਤ ਹੀ ਵਿਖਾਈ ਦੇਵੇਗਾ।

ਦੱਸ ਦਈਏ ਕਿ ਇਹ ਚੰਦਰ ਗ੍ਰਹਿਣ ਦੁਪਹਿਰ 2:39 ਮਿੰਟ 'ਤੇ ਸ਼ੁਰੂ ਹੋਵੇਗਾ ਅਤੇ ਸ਼ਾਮ 6:19 ਮਿੰਟ ਤੱਕ ਚੱਲੇਗਾ ਯਾਨੀ ਲਗਭਗ ਚਾਰ ਘੰਟੇ ਦਾ ਗ੍ਰਹਿਣ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਚੰਦਰ ਗ੍ਰਹਿਣ ਅੱਜ ਦੁਪਹਿਰ ਤੋਂ ਸ਼ੁਰੂ ਹੋਵੇਗਾ ਪਰ ਭਾਰਤ 'ਚ ਇਹ ਚੰਦਰ ਗ੍ਰਹਿਣ ਸ਼ਾਮ 5:30 ਤੋਂ 6:20 ਦੇ ਵਿਚਕਾਰ ਸਾਫ਼ ਦਿਖਾਈ ਦੇਵੇਗਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


sunita

Content Editor

Related News