ਬੇਹੱਦ ਖਾਸ ਰਹੇਗਾ ਸਾਲ 2020 : ਲੱਗਣਗੀਆਂ ਛੁੱਟੀਆਂ ਦੀਆਂ ਮੌਜਾਂ

01/01/2020 3:25:03 PM

ਚੰਡੀਗੜ੍ਹ : ਸਾਲ 2020 ਕਾਫੀ ਖਾਸ ਰਹਿਣ ਵਾਲਾ ਹੈ। 2020 ਲੀਪ ਵਰ੍ਹਾ ਹੋਵੇਗਾ ਜਿਸ 'ਚ 365 ਦੀ ਬਜਾਏ 366 ਦਿਨ ਹੋਣਗੇ। ਚਾਰ ਸਾਲ ਬਾਅਦ ਲੀਪ ਦਾ ਸਾਲ ਆਉਂਦਾ ਹੈ। ਇਹ ਨਵਾਂ ਸਾਲ ਛੁੱਟੀਆਂ ਦਾ ਟੀ-20 ਸਾਬਿਤ ਹੋਵੇਗਾ। ਇਸ 'ਚ 366 ਦਿਨਾਂ 'ਚੋਂ 123 ਦਿਨ ਛੁੱਟੀਆਂ ਰਹਿਣਗੀਆਂ। ਇਕ ਹਿੰਦੀ ਅਖਬਾਰ ਮੁਤਾਬਕ ਇਸ ਸਾਲ 51 ਸ਼ਨੀਵਾਰ ਤੇ 53 ਐਤਵਾਰ ਆਉਣਗੇ ਜਦਕਿ 17 ਗਜ਼ਟਿਡ ਛੁੱਟੀਆਂ ਹੋਣਗੀਆਂ। ਸਾਲ ਦੇ ਦੂਸਰੇ ਦਿਨ ਤੋਂ ਹੀ ਗਜ਼ਟਿਡ ਛੁੱਟੀਆਂ ਸ਼ੁਰੂ ਹੋ ਰਹੀਆਂ ਹਨ। ਉੱਥੇ ਹੀ ਆਪਣੀ ਪਸੰਦ ਅਨੁਸਾਰ ਸਾਲ 'ਚ ਦੋ ਰਿਸਟ੍ਰਿਚਟਿਡ ਛੁੱਟੀਆਂ ਲੈ ਸਕੋਗੇ। ਸਾਲ ਦੇ ਦੂਸਰੇ ਦਿਨ ਤੋਂ ਹੀ ਗਜ਼ਟਿਡ ਛੁੱਟੀਆਂ ਸ਼ੁਰੂ ਹੋ ਰਹੀਆਂ ਹਨ। ਦੋ ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ 'ਤੇ ਛੁੱਟੀ ਹੋਵੇਗੀ। ਯੂਟੀ ਪ੍ਰਸ਼ਾਸਨ ਦੇ ਹੋਮ ਡਿਪਾਰਟਮੈਂਟ ਨੇ ਸੋਮਵਾਰ ਨੂੰ ਨਵੇਂ ਸਾਲ 2020 ਦੀਆਂ ਛੁੱਟੀਆਂ ਦਾ ਸਾਲਾਨਾ ਕੈਲੰਡਰ ਜਾਰੀ ਕਰ ਦਿੱਤਾ ਹੈ। ਇਸੇ ਕੈਲੰਡਰ ਦੇ ਹਿਸਾਬ ਨਾਲ ਸਰਕਾਰੀ ਦਫਤਰਾਂ 'ਚ ਛੁੱਟੀ ਰਹੇਗੀ।

ਦਿਨ ਤਾਰੀਕ ਛੁੱਟੀ 
ਵੀਰਵਾਰ 2 ਜਨਵਰੀ ਪ੍ਰਕਾਸ਼ ਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਐਤਵਾਰ 26 ਜਨਵਰੀ ਗਣਤੰਤਰ ਦਿਵਸ
ਸ਼ੁੱਕਰਵਾਰ 21 ਫਰਵਰੀ ਮਹਾਸ਼ਿਵਰਾਤਰੀ
ਮੰਗਲਵਾਰ 10 ਮਾਰਚ ਹੋਲੀ
ਵੀਰਵਾਰ 02 ਅਪ੍ਰੈਲ ਰਾਮ ਨੌਮੀ
ਸੋਮਵਾਰ 06 ਅਪ੍ਰੈਲ ਮਹਾਵੀਰ ਜੈਅੰਤੀ
ਸ਼ੁੱਕਰਵਾਰ 10 ਅਪ੍ਰੈਲ ਗੁੱਡ ਫ੍ਰਾਈਡੇ
ਵੀਰਵਾਰ 07 ਮਈ ਬੁੱਧ ਪੂਰਨਿਮਾ
ਸੋਮਵਾਰ 25 ਮਈ ਈਦ-ਉਲ-ਫ਼ਿਤਰ
ਬੁੱਧਵਾਰ 12 ਅਗਸਤ ਜਨਮ ਅਸ਼ਟਮੀ
ਸ਼ਨੀਵਾਰ 15 ਅਗਸਤ ਆਜ਼ਾਦੀ ਦਿਵਸ
ਸ਼ੁੱਕਰਵਾਰ 2 ਅਕਤੂਬਰ ਮਹਾਤਮਾ ਗਾਂਧੀ ਜੈਅੰਤੀ
ਸ਼ੁੱਕਰਵਾਰ 30 ਅਕਤੂਬਰ ਈਦ-ਏ-ਮਿਲਾਦ
ਸ਼ਨੀਵਾਰ 14 ਨਵੰਬਰ ਦੀਵਾਲੀ
ਮੰਗਲਵਾਰ 24 ਨਵੰਬਰ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਦਿਵਸ
ਸੋਮਵਾਰ 30 ਨਵੰਬਰ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ
ਸ਼ੁੱਕਰਵਾਰ 25 ਦਸੰਬਰ ਕ੍ਰਿਸਮਸ

 


Baljeet Kaur

Content Editor

Related News