ਹੋਣਹਾਰ ਬੱਚਿਆਂ ਨੂੰ ਯੋਗਤਾ ਮੁਤਾਬਕ ਸਕਾਲਰਸ਼ਿਪ ਦੇਵੇਗੀ ਚੰਡੀਗੜ੍ਹ ਯੂਨੀਵਰਿਸਟੀ
Tuesday, Dec 28, 2021 - 04:23 PM (IST)
ਚੰਡੀਗੜ੍ਹ : ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸਾਲ 2022-23 ਲਈ 45 ਕਰੋੜ ਰੁਪਏ ਦੀ ਸਕਾਲਰਸ਼ਿਪ ਜਾਰੀ ਕਰਨ ਦਾ ਐਲਾਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਗਿਆਨਸੰਦੂਕ ਯੂਨੀਵਰਸਿਟੀ ਘੜੂੰਆਂ ਦੇ ਪ੍ਰੋ ਚਾਂਸਲਰ ਡਾ. ਆਰ. ਐੱਸ. ਬਾਵਾ ਨੇ ਦੱਸਿਆ ਕਿ ਸਾਡੀ ਯੂਨੀਵਰਸਿਟੀ ਦੇ ਐਂਟਰੈਂਸ ਟੈੱਸਟ ਵਿੱਚ ਜਿਸ ਵਿਦਿਆਰਥੀ ਦੇ 90% ਨੰਬਰ ਆਉਣਗੇ ਉਸ ਨੂੰ ਸੌ ਫੀਸਦੀ ਸਕਾਲਰਸ਼ਿਪ ਦਿੱਤੀ ਜਾਵੇਗੀ। ਇਸੇ ਤਰ੍ਹਾਂ ਜੇਕਰ ਕਿਸੇ ਵਿਦਿਆਰਥੀ ਦੇ ਚਾਲੀ ਫ਼ੀਸਦੀ ਨੰਬਰ ਵੀ ਆਉਂਦੇ ਹਨ ਤਾਂ ਉਸ ਨੂੰ ਵੀ ਘੱਟੋ ਘੱਟ ਦਸ ਫੀਸਦੀ ਸਕਾਲਰਸ਼ਿਪ ਯੂਨੀਵਰਸਿਟੀ ਵੱਲੋਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਅਲੱਗ ਅਲੱਗ ਵਰਗਾਂ ਵਾਸਤੇ ਵੀ ਸਕਾਲਰਸ਼ਿਪ ਜਾਰੀ ਕੀਤੀ ਗਈ ਜਿਸ ਵਿਚ ਮੀਡੀਆ ਕਰਮੀ ਦੇ ਬੱਚਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਕਰੋਨਾ ਵੋਰੀਅਰ ਜਿਨ੍ਹਾਂ ਵਿੱਚ ਸਫ਼ਾਈ ਕਰਮਚਾਰੀ ਵੀ ਸ਼ਾਮਲ ਕੀਤੇ ਗਏ ਹਨ ਇਨ੍ਹਾਂ ਦੇ ਬੱਚਿਆਂ ਨੂੰ ਵੀ ਸਕਾਲਰਸ਼ਿਪ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ‘ਆਪ’ ਵਲੋਂ ਵਿਧਾਨ ਸਭਾ ਚੋਣਾਂ ਲਈ ਪੰਜਵੀਂ ਸੂਚੀ ਜਾਰੀ, 15 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ
ਪ੍ਰੋ ਚਾਂਸਲਰ ਨੇ ਦੱਸਿਆ ਕਿ ਇਸ ਵਾਰ ਐਂਟਰੇਸ ਟੈਸਟ ਆਨਲਾਈਨ ਹੋਵੇਗਾ। ਇਸ ਦੌਰਾਨ ਕਿਸੇ ਤਰ੍ਹਾਂ ਦੀ ਵੀ ਹੇਰਾਫੇਰੀ ਵਿਦਿਆਰਥੀਆਂ ਨੂੰ ਨਹੀਂ ਕਰਨ ਦਿੱਤੀ ਜਾਵੇਗੀ। ਆਨਲਾਈਨ ਇਲਜ਼ਾਮ ਲੈਣ ਦੇ ਲਈ ਅਧਿਆਪਕਾਂ ਦੀ ਟੀਮ ਮੋਨੀਟਰਿੰਗ ਕਰੇਗੀ। ਪ੍ਰੋ ਚਾਂਸਲਰ ਨੇ ਦੱਸਿਆ ਕਿ ਸਕਾਲਰਸ਼ਿਪ ਦਾ ਫ਼ਾਇਦਾ ਉਨ੍ਹਾਂ ਵਿਅਕਤੀਆਂ ਨੂੰ ਲਗਾਤਾਰ ਜਾਰੀ ਰਹੇਗਾ, ਜਿਨ੍ਹਾਂ ਦੇ ਗਰੇਡ 7.5 ਤੋਂ ਘੱਟ ਨਹੀਂ ਆਉਣਗੇ ਅਤੇ ਨਾ ਹੀ ਉਨ੍ਹਾਂ ਦੇ ਲੈਕਚਰ ਹੋਣੇ ਚਾਹੀਦੇ ਹਨ ਤੇ ਨਾ ਹੀ ਕਿਸੇ ਵਿਸ਼ੇ ਵਿੱਚੋਂ ਫੇਲ੍ਹ ਹੋਣੇ ਚਾਹੀਦੇ ਹਨ। ਵਿਦਿਆਰਥੀਆਂ ਤੋਂ ਫ਼ੀਸ ਜੋ ਐਂਟਰੀ ਵੀਜ਼ੇ ਲਈ ਗਈ ਸੀ ਉਵੇਂ ਹੀ ਚਲਦੀ ਰਹੇਗੀ ਵਿਚਾਲੇ ਨਹੀਂ ਵਧਾਈ ਜਾਵੇਗੀ ਹੋਸਟਲ ਫੀਸ ਵਿੱਚ ਵੀ ਵਾਧਾ ਨਹੀਂ ਹੋਵੇਗਾ।
ਪ੍ਰੋ ਚਾਂਸਲਰ ਨੇ ਦੱਸਿਆ ਕਿ ਸਾਡੀ ਯੂਨੀਵਰਸਿਟੀ ਵਿਚ ਅਠਾਈ ਸਟੇਟ ਅੱਠ ਯੂ. ਟੀ. ਅਤੇ ਪੰਜਾਬ ਦੇਸ਼ਾਂ ਦੇ ਵਿਦਿਆਰਥੀ ਸਟੱਡੀ ਕਰ ਰਹੇ ਹਨ ਜਿਨ੍ਹਾਂ ਵਿੱਚ ਪੰਜਾਬ ਦੇ ਸੱਤ ਹਜ਼ਾਰ ਤੋਂ ਵੱਧ ਬੱਚੇ ਪੜ੍ਹ ਰਹੇ ਹਨ। ਤਕਰੀਬਨ 80 ਫ਼ੀਸਦੀ ਵਿਦਿਆਰਥੀ ਬਾਹਰੀ ਰਾਜਾਂ ਅਤੇ ਦੇਸ਼ਾਂ ਤੋਂ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਘਡ਼ੂੰਆਂ ਪੰਜਾਬ ’ਚ ਸਭ ਤੋਂ ਅੱਵਲ ਹੈ ਅਤੇ ਏਸ਼ੀਆ ਵਿੱਚ ਰੈਂਕ 1.7 ਵਿੱਚ ਸ਼ਾਮਲ ਹੈ। ਭਾਰਤ ਵਿੱਚ ਇਹ ਪੈਂਤੀ ਵੇਂ ਸਥਾਨ ’ਤੇ ਹੈ। ਜੇਕਰ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਯੂਨੀਵਰਸਿਟੀ ਸੱਤਵੇਂ ਸਥਾਨ ’ਤੇ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਆਈ. ਟੀ. ਦੇ ਨਾਲ-ਨਾਲ ਖੇਤੀਬਾੜੀ ਸੈਕਟਰ ਵਿੱਚ ਵੀ ਕਾਫ਼ੀ ਤਜਰਬੇ ਹਾਸਲ ਕੀਤੇ ਹਨ ਜੋ ਕਾਮਯਾਬੀ ਹੋਏ ਨੇ ਦੋ ਵਿਦਿਆਰਥੀ ਪੈਰਾ ਓਲੰਪਿਕ ਵੀ ਖੇਡ ਚੁੱਕੇ ਹਨ । ਸਾਡੀ ਯੂਨੀਵਰਸਿਟੀ ਵੱਲੋਂ ਇੱਕ ਮਾਈਕ੍ਰੋ ਸੈਟੇਲਾਈਟ ਤਿਆਰ ਕੀਤੀ ਗਈ ਹੈ ਜੋ ਫਰਵਰੀ ਮਹੀਨੇ ਤੱਕ ਪ੍ਰਧਾਨਮੰਤਰੀ ਨਰਿੰਦਰ ਮੋਦੀ ਲੌਂਚ ਕਰਨਗੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?