''ਚੰਡੀਗੜ੍ਹ ਯੂਨੀਵਰਸਿਟੀ'' ਭਾਰਤ ਦੀਆਂ ਚੋਟੀ ਦੀਆਂ 7 ਪ੍ਰਾਈਵੇਟ ਉੱਚ ਸਿੱਖਿਆ ਸੰਸਥਾਵਾਂ ’ਚ ਸ਼ੁਮਾਰ

Saturday, Jul 31, 2021 - 01:34 PM (IST)

''ਚੰਡੀਗੜ੍ਹ ਯੂਨੀਵਰਸਿਟੀ'' ਭਾਰਤ ਦੀਆਂ ਚੋਟੀ ਦੀਆਂ 7 ਪ੍ਰਾਈਵੇਟ ਉੱਚ ਸਿੱਖਿਆ ਸੰਸਥਾਵਾਂ ’ਚ ਸ਼ੁਮਾਰ

ਮੋਹਾਲੀ (ਨਿਆਮੀਆਂ) : ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਦਰਜਾ ਬੰਦੀਆਂ ’ਚ ਬਿਹਤਰੀਨ ਕਾਰਗੁਜ਼ਾਰੀ ਤੋਂ ਬਾਅਦ ਹੁਣ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨਿੱਜੀ ਸਰਬੋਤਮ ਯੂਨੀਵਰਸਿਟੀਆਂ ਸਬੰਧੀ ਜਾਰੀ ਕੀਤੀ ਦਰਜਾਬੰਦੀ ਵਿਚ ਦੇਸ਼ ਭਰ ਦੀਆਂ ਚੋਟੀ ਦੀਆਂ 7 ਪ੍ਰਾਈਵੇਟ ਬਹੁ-ਅਨੁਸ਼ਾਸਨੀ ਸੰਸਥਾਵਾਂ ਵਿਚ ਸ਼ੁਮਾਰ ਹੋ ਗਈ ਹੈ। ਇਸੇ ਤਰ੍ਹਾਂ ਸਮੁੱਚੇ ਭਾਰਤ ਦੀਆਂ ਉੱਭਰ ਰਹੀਆਂ ਬਹੁ-ਅਨੁਸ਼ਾਸਨੀ ਯੂਨੀਵਰਸਿਟੀਆਂ ਵਿਚੋਂ ਪਹਿਲੇ ਸਥਾਨ ’ਤੇ ਰਹੀ ਹੈ, ਜਦੋਂ ਕਿ ’ਵਰਸਿਟੀ ਨੂੰ ਦੇਸ਼ ਭਰ ਦੀਆਂ ਸਰਕਾਰੀ ਅਤੇ ਗੈਰ-ਸਰਕਾਰੀ ਯੂਨੀਵਰਸਿਟੀਆਂ ਵਿਚੋਂ 36ਵਾਂ ਰੈਂਕ ਹਾਸਲ ਹੋਇਆ ਹੈ।

ਇਹ ਵੀ ਪੜ੍ਹੋ : ਸਿੱਧੂ ਦੇ ਹੋਰਡਿੰਗਸ ਤੋਂ ਗਾਇਬ ਹੋਣ ਲੱਗੀ ਫੋਟੋ, ਹੁਣ ਕੈਪਟਨ ਨੇ ਵਰਤਿਆ ਨਵਾਂ ਫਾਰਮੂਲਾ

 

ਉੱਤਰ ਭਾਰਤ ਵਿਚ ਚੰਡੀਗੜ੍ਹ ਯੂਨੀਵਰਸਿਟੀ ਨੇ ਓਵਰਆਲ ਪੱਧਰ ’ਤੇ ਬਹੁ-ਅਨੁਸ਼ਾਸਨੀ ਯੂਨੀਵਰਸਿਟੀਆਂ ਦੀ ਸ਼੍ਰੇਣੀ ਵਿਚ 11ਵਾਂ ਅਤੇ ਉੱਤਰ ਭਾਰਤ ਦੀਆਂ ਨਿੱਜੀ ਸੰਸਥਾਵਾਂ ਵਿਚੋਂ ਸਰਬੋਤਮ ਯੂਨੀਵਰਸਿਟੀਆਂ ਸਬੰਧੀ ਸ੍ਰੇਣੀ ਵਿਚ ਵਰਸਿਟੀ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ ਹੈ। ਇਹ ਦਰਜਾਬੰਦੀ ਦੇਸ਼ ਦੇ ਪ੍ਰਮੁੱਖ ਮੈਗਜ਼ੀਨ ‘ਦੀ ਵੀਕ’ ਵੱਲੋਂ ਜਾਰੀ ਕੀਤੇ ’ਹੰਸਾ ਰਿਸਰਚ ਸਰਵੇਖਣ-2021’ ਤਹਿਤ ਪ੍ਰਦਾਨ ਕੀਤੀ ਗਈ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ. ਐੱਸ. ਬਾਵਾ ਨੇ ਕਿਹਾ ਕਿ ਇਹ ਦਰਜਾਬੰਦੀ ਪੋਸਟ ਗ੍ਰੈਜੂਏਟ ਅਤੇ ਗ੍ਰੈਜੂਏਟ ਖੇਤਰ ’ਚ ਮਿਆਰੀ ਟੀਚਿੰਗ-ਲਰਨਿੰਗ ਦੇ ਨਾਲ-ਨਾਲ ਕਲਾਸਰੂਮ ਸਹੂਲਤਾਂ, ਖੋਜ ਕਾਰਜਾਂ, ਕੈਂਪਸ ਪਲੇਸਮੈਂਟਾਂ, ਫੈਕਲਟੀ ਗੁਣਵੱਤਾ, ਅੰਤਰਰਾਸ਼ਟਰੀ ਅਤੇ ਉਦਯੋਗਿਕ ਗਠਜੋੜਾਂ ਦੇ ਵਿਆਪਕ ਮੁਲਾਂਕਣ ਦੇ ਆਧਾਰ ’ਤੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਕਾਂਗਰਸ ਵੱਲੋਂ ਧਰਮਸੋਤ ਨੂੰ ਦਿੱਤੀ ਕਲੀਨ ਚਿੱਟ ਦਾ ਪਰਦਾਫਾਸ਼ ਕਰੇਗੀ CBI : ਗਰੇਵਾਲ

ਉਨ੍ਹਾਂ ਕਿਹਾ ਕਿ ਸਿਰਫ ਸੱਤ ਸਾਲਾਂ ਦੇ ਅਰਸੇ ’ਚ ਦੇਸ਼ ਦੀਆਂ ਉੱਚ ਸਿੱਖਿਆ ਸੰਸਥਾਵਾਂ ਦੀ ਮਿਆਰ ਦੇ ਆਧਾਰ ’ਤੇ ਦਰਜਾਬੰਦੀ ਕਰਨ ਵਾਲੇ ਅਦਾਰੇ ਨੈਕ (ਨੈਸ਼ਨਲ ਅਸੈਸਮੈਂਟ ਐਂਡ ਅਕਰੈਡਟੀਏਸ਼ਨ ਕੌਂਸਲ) ਵੱਲੋਂ ਨੈਕ ਏ+ ਗਰੇਡ ਦੀ ਸੰਸਥਾ ਦਾ ਦਰਜਾ ਪ੍ਰਾਪਤ ਕਰਨ ਵਾਲੀ ਦੇਸ਼ ਦੀ ਪਹਿਲੀ ਸੰਸਥਾ ਹੋਣ ਦਾ ਮਾਣ ਚੰਡੀਗੜ੍ਹ ਯੂਨੀਵਰਸਿਟੀ ਹਿੱਸੇ ਆਇਆ ਹੈ। ਵਰਸਿਟੀ ਦਾ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਉੱਤਰ ਭਾਰਤ ਦੇ ਪ੍ਰਮੁੱਖ ਪ੍ਰਾਈਵੇਟ ਇੰਜੀਨੀਅਰਿੰਗ ਕਾਲਜਾਂ ਵਿਚ 12ਵੇਂ ਸਥਾਨ ’ਤੇ, ਜਦਕਿ ਪੰਜਾਬ ਭਰ ਦੀਆਂ ਸੰਸਥਾਵਾਂ ਵਿਚੋਂ ਦੂਜੇ ਸਥਾਨ ’ਤੇ ਕਾਬਜ਼ ਰਹਿਣ ’ਚ ਸਫ਼ਲ ਰਿਹਾ ਹੈ। ਰਾਸ਼ਟਰੀ ਪੱਧਰ
’ਤੇ ਦੇਸ਼ ਦੇ ਚੋਟੀ ਦੇ 41 ਪ੍ਰਾਈਵੇਟ ਇੰਜਨੀਅਰਿੰਗ ਕਾਲਜਾਂ ਵਿਚ ਇਹ ਸ਼ੁਮਾਰ ਹੋ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News