ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਲਈ ਕਿਰਾਏ ਦੀ ਕਾਰ ਬਣੀ ਕਾਲ, ਇੰਝ ਆਵੇਗੀ ਮੌਤ ਸੋਚਿਆ ਨਾ ਸੀ

Thursday, Aug 01, 2024 - 11:40 AM (IST)

ਨਵਾਂ ਗਰਾਓਂ (ਜੋਸ਼ੀ) : ਰਾਓ ਨਦੀ ਦੇ ਓਵਰਫਲੋ ਹੋਣ ਕਾਰਨ ਕਾਰ ਸਣੇ ਡਰਾਈਵਰ ਵਹਿ ਜਾਣ ਕਾਰਣ ਵਿਅਕਤੀ ਦੀ ਮੌਤ ਹੋ ਗਈ। ਇਸ ਘਟਨਾ ਨੂੰ ਲੈ ਕੇ ਪਿੰਡ ਟਾਂਡਾ ਇਲਾਕੇ ’ਚ ਲੋਕ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਮਨ ਬਣਾ ਚੁੱਕੇ ਹਨ। ਮਾਮਲੇ ’ਚ ਨਵਾਂ ਮੋੜ ਸਾਹਮਣੇ ਆ ਜਾਣ ਤੋਂ ਬਾਅਦ ਪੁਲਸ ਕਈ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਪਛਾਣ ਸੰਦੀਪ ਯਾਦਵ ਵਜੋਂ ਹੋਈ ਹੈ, ਜੋ ਰਾਜਸਥਾਨ ਦਾ ਰਹਿਣ ਵਾਲਾ ਹੈ ਅਤੇ ਮੋਹਾਲੀ ਤੋਂ ਸੈਲਫ ਡਰਾਈਵ ਕਾਰ ਲੈ ਕੇ ਆਇਆ ਸੀ। ਮੋਹਾਲੀ ’ਚ ਉਸ ਦੀ ਭੂਆ ਰਹਿੰਦੀ ਹੈ ਤੇ ਉਹ ਚੰਡੀਗੜ੍ਹ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਸ ਨੇ ਕਿਰਾਏ ’ਤੇ ਕਾਰ ਲਈ ਸੀ। ਇਸ ਗੱਲ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਜਾਂਚ ਦੌਰਾਨ ਕਾਰ ਦਾ ਮਾਲਕ ਵੀ ਘਟਨਾ ਸਥਾਨ ’ਤੇ ਪਹੁੰਚਿਆ ਤੇ ਇਹ ਗੱਲ ਦੱਸੀ।

ਇਹ ਵੀ ਪੜ੍ਹੋ : ਪੰਜਾਬ 'ਚ ਪੈ ਰਹੀ ਭਿਆਨਕ ਗਰਮੀ ਕਾਰਣ ਵਿਗੜਣ ਲੱਗੀ ਵਿਦਿਆਰਥੀਆਂ ਦੀ ਸਿਹਤ, ਸਕੂਲਾਂ ਦਾ ਸਮਾਂ ਬਦਲਣ ਦੀ ਮੰਗ

ਦੂਜੇ ਪਾਸੇ ਪੁਲਸ ਨੇ ਲਾਸ਼ ਅਤੇ ਕਾਰ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਪੁਲਸ ਸਾਹਮਣੇ ਕਈ ਸਵਾਲ ਖੜ੍ਹੇ ਹੋ ਗਏ ਹਨ ਕਿ ਡਰਾਈਵਰ ਕਿਰਾਏ ਦੀ ਕਾਰ ਲੈ ਕੇ ਕਿੱਥੇ ਜਾ ਰਿਹਾ ਸੀ, ਕੀ ਪਾਣੀ ’ਚ ਵਹਿਣ ਕਾਰਨ ਕਾਰ ਹਾਦਸੇ ਦਾ ਸ਼ਿਕਾਰ ਹੋਣ ’ਤੇ ਚਾਲਕ ਦੀ ਮੌਤ ਹੋ ਗਈ, ਕੀ ਕਾਰ ਡਰਾਈਵਰ ਕਿਸੇ ਯਾਤਰੀ ਨੂੰ ਛੱਡਣ ਜਾਂ ਲੈਣ ਜਾ ਰਿਹਾ ਸੀ, ਕੀ ਉਸ ਨਾਲ ਕਾਰ ’ਚ ਕੋਈ ਮੌਜੂਦ ਸੀ। ਨਾਲ ਹੀ ਪੁਲਸ ਉਸ ਦੇ ਜਾਣਕਾਰਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ : ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਲਈ ਅਹਿਮ ਖ਼ਬਰ, ਜਾਰੀ ਹੋਏ ਸਖ਼ਤ ਹੁਕਮ

ਹਾਦਸੇ ਤੋਂ ਬਾਅਦ ਵੀ ਨਹੀਂ ਜਾਗਿਆ ਪ੍ਰਸ਼ਾਸਨ

ਪਟਿਆਲਾ ਦੀ ਰਾਓ ਨਦੀ ’ਚ ਗੱਡੀ ਸਮੇਤ ਵਿਅਕਤੀ ਵਹਿਣ ਤੋਂ ਬਾਅਦ ਲਾਸ਼ ਅਤੇ ਗੱਡੀ ਤਾਂ ਮਿਲ ਗਈ ਪਰ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ। ਟਾਂਡਾ ਦੇ ਆਸਪਾਸ ਦੇ ਪਿੰਡਾਂ ’ਚ ਇਹ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਜੇ ਪਹਿਲਾਂ ਵਾਂਗ ਬਰਸਾਤ ਦੇ ਮੌਸਮ ਦੌਰਾਨ ਇਸ ਵਾਰ ਵੀ ਰਾਓ ਨਦੀ ਦਾ ਪਾਣੀ ਤਬਾਹੀ ਮਚਾ ਦਿੰਦਾ ਹੈ ਤਾਂ ਕਾਫ਼ੀ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ।

ਇਹ ਵੀ ਪੜ੍ਹੋ : ਮੌਸਮ ਵਿਭਾਗ ਵੱਲੋਂ ਪੰਜਾਬ ਵਿਚ ਭਾਰੀ ਮੀਂਹ ਦੀ ਚਿਤਾਵਨੀ, ਇਨ੍ਹਾਂ ਤਾਰੀਖ਼ਾਂ ਨੂੰ ਸੋਚ ਸਮਝ ਕੇ ਨਿਕਲਿਓ ਘਰੋਂ ਬਾਹਰ

ਪ੍ਰਸ਼ਾਸਨ ਨੇ ਨਹੀਂ ਕੀਤੇ ਉੱਚਿਤ ਪ੍ਰਬੰਧ

ਹਾਦਸੇ ਤੋਂ ਬਾਅਦ ਵੀ ਮੋਹਾਲੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਜਨਤਾ ਦੀ ਸੁਰੱਖਿਆ ਲਈ ਕੋਈ ਵੀ ਪ੍ਰਬੰਧ ਨਹੀਂ ਕੀਤਾ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਨਦੀ ਜ਼ਿਆਦਾ ਹੁੰਦੀ ਹੈ, ਉਦੋਂ ਵੀ ਲੋਕ ਪਾਰ ਕਰਦੇ ਰਹਿੰਦੇ ਹਨ। ਇਸ ਲਈ ਪ੍ਰਸ਼ਾਸਨ ਨੂੰ ਇੱਥੇ ਨੋ-ਐਂਟਰੀ ਅਤੇ ਜਾਣੂ ਕਰਵਾਉਣ ਲਈ ਬੋਰਡ ਵੀ ਲਾਉਣੇ ਚਾਹੀਦੇ ਹਨ ਤਾਂ ਕਿ ਕਿਸੇ ਦੀ ਜਾਨ ਨਾ ਜਾ ਸਕੇ।

ਇਹ ਵੀ ਪੜ੍ਹੋ : ਢੀਂਡਸਾ ਨੇ ਅਨੁਸ਼ਾਸਨੀ ਕਮੇਟੀ ਦਾ ਫ਼ੈਸਲਾ ਕੀਤਾ ਰੱਦ, ਕਿਹਾ ਸੁਖਬੀਰ ਬਾਦਲ ਪ੍ਰਧਾਨਗੀ ਦੇ ਲਾਇਕ ਨਹੀਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News