ਚੰਡੀਗੜ੍ਹ ਆਉਣ-ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਇਸ ਤਾਰੀਖ਼ ਲਈ ਟ੍ਰੈਫਿਕ ਰੂਟ ਪਲਾਨ ਜਾਰੀ

Friday, Aug 11, 2023 - 11:26 AM (IST)

ਚੰਡੀਗੜ੍ਹ ਆਉਣ-ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਇਸ ਤਾਰੀਖ਼ ਲਈ ਟ੍ਰੈਫਿਕ ਰੂਟ ਪਲਾਨ ਜਾਰੀ

ਚੰਡੀਗੜ੍ਹ (ਸੁਸ਼ੀਲ ਰਾਜ) : ਚੰਡੀਗੜ੍ਹ ਪੁਲਸ ਨੇ ਆਜ਼ਾਦੀ ਦਿਵਸ ਦੀ ਪਰੇਡ ਸਬੰਧੀ ਪੂਰੀਆਂ ਤਿਆਰੀਆਂ ਕਰ ਲਈਆਂ ਹਨ। 15 ਅਗਸਤ ਤੋਂ ਪਹਿਲਾਂ ਪੁਲਸ ਵਿਭਾਗ 13 ਅਗਸਤ ਨੂੰ ਫੁੱਲ ਡਰੈੱਸ ਰਿਹਰਸਲ ਕਰਨ ਜਾ ਰਿਹਾ ਹੈ। ਚੰਡੀਗੜ੍ਹ ਪੁਲਸ ਨੇ ਇਸ ਸਬੰਧੀ ਆਵਾਜਾਈ ਨੂੰ ਡਾਇਵਰਟ ਕਰ ਦਿੱਤਾ ਹੈ। ਐਤਵਾਰ ਸਵੇਰੇ 8.30 ਤੋਂ ਸਵੇਰੇ 9. 15 ਵਜੇ ਤੱਕ ਆਵਾਜਾਈ ਦਾ ਰੂਟ ਬਦਲਿਆ ਗਿਆ ਹੈ। ਇਸ ਦੇ ਨਾਲ ਹੀ ਟ੍ਰੈਫਿਕ ਪੁਲਸ ਨੇ ਜਾਮ ਤੋਂ ਬਚਣ ਲਈ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਬਠਿੰਡਾ 'ਚ ਤੜਕੇ ਸਵੇਰੇ ਪੁਲਸ ਤੇ ਬਦਮਾਸ਼ਾਂ ਵਿਚਾਲੇ ਹੱਥੋਪਾਈ, ਮੁਲਾਜ਼ਮ ਤੋਂ ਖੋਹੀ SLR
ਇਹ ਰਹੇਗਾ ਰੂਟ ਪਲਾਨ
ਪੰਜਾਬ ਰਾਜ ਭਵਨ ਤੋਂ ਸੈਕਟਰ 5-6/7-8 ਚੌਂਕ (ਹੀਰਾ ਸਿੰਘ ਚੌਕ), ਸਿੱਧਾ 4/5-8/9 ਚੌਂਕ, ਸਿੱਧਾ ਸੈਕਟਰ 3/4-9/10 ਚੌਂਕ (ਨਵਾਂ ਬੈਰੀਕੇਡ ਚੌਕ), ਸੈਕਟਰ-1। 3/4 ਚੌਂਕ (ਪੁਰਾਣਾ ਬੈਰੀਕੇਡ ਚੌਂਕ) ਵੱਲ ਮੁੜੋ।
ਵਾਰ ਮੈਮੋਰੀਅਲ, ਬੋਗਨਵਿਲੇ ਗਾਰਡਨ, ਸੈਕਟਰ-3 ਵੱਲ ਖੱਬੇ ਪਾਸੇ ਮੁੜੋ। 

ਇਹ ਵੀ ਪੜ੍ਹੋ : ਮੋਗਾ ਪੁਲਸ ਤੇ AGTF ਦੀ ਵੱਡੀ ਕਾਰਵਾਈ, ਗੈਂਗਸਟਰ ਗੋਪੀ ਡੱਲੇਵਾਲੀਆ ਅਸਲੇ ਸਣੇ ਗ੍ਰਿਫ਼ਤਾਰ
ਵਾਰ ਮੈਮੋਰੀਅਲ, ਬੋਗਨਵਿਲੇ ਗਾਰਡਨ, ਸੈਕਟਰ 3 ਤੋਂ ਪੁਰਾਣੇ ਬੈਰੀਕੇਡ ਚੌਂਕ ਵੱਲ, ਮਟਕਾ ਚੌਂਕ ਵੱਲ ਸੱਜੇ ਮੁੜੋ
ਸਿੱਧਾ ਜਨ ਮਾਰਗ, ਸੈਕਟਰ-16/17 ਲਾਈਟ ਪੁਆਇੰਟ ਤੋਂ, ਲਾਇਨਜ਼ ਲਾਈਟ ਪੁਆਇੰਟ, ਪਰੇਡ ਗਰਾਊਂਡ ਵੱਲ ਖੱਬੇ ਪਾਸੇ ਮੁੜੋ ਤੇ ਸੈਕਟਰ-17 ਸੱਜੇ ਪਾਸੇ ਮੁੜੋ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News