ਜ਼ਰੂਰੀ ਖ਼ਬਰ : ਚੰਡੀਗੜ੍ਹ 'ਚ '26 ਜਨਵਰੀ' ਨੂੰ ਬੰਦ ਰਹਿਣਗੇ ਇਹ ਰਸਤੇ, ਜਾਣੋ ਕੀ ਹੈ 'ਰੂਟ ਪਲਾਨ'

01/25/2021 11:08:44 AM

ਚੰਡੀਗੜ੍ਹ (ਸੁਸ਼ੀਲ) : ਗਣਤੰਤਰ ਦਿਹਾੜੇ ’ਤੇ ਸੈਕਟਰ-17 ਪਰੇਡ ਗਰਾਊਂਡ 'ਚ ਹੋਣ ਵਾਲੇ ਪ੍ਰੋਗਰਾਮ ਕਾਰਨ ਚੌਂਕਾਂ ਅਤੇ ਸੜਕਾਂ ’ਤੇ ਸਵੇਰੇ ਸਾਢੇ 6 ਵਜੇ ਤੋਂ ਲੈ ਕੇ ਪ੍ਰੋਗਰਾਮ ਖ਼ਤਮ ਹੋਣ ਤੱਕ ਆਮ ਲੋਕਾਂ ਦੇ ਵਾਹਨਾਂ ਦੀ ਐਂਟਰੀ ਬੰਦ ਰਹੇਗੀ। ਇਸ ਤੋਂ ਇਲਾਵਾ ਕਈ ਸੜਕਾਂ ’ਤੇ ਟ੍ਰੈਫਿਕ ਡਾਇਵਰਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਦਿਲ 'ਚ ਸੁਫ਼ਨੇ ਸੰਜੋਈ ਲਾੜੀ ਵਿਆਹੁਣ ਬਰਾਤ ਲੈ ਕੇ ਪੁੱਜਾ ਲਾੜਾ, ਫਿਰ ਜੋ ਹੋਇਆ, ਕਿਸੇ ਨੇ ਨਹੀਂ ਸੀ ਸੋਚਿਆ
ਜਾਰੀ ਹੋਇਆ ਰੂਟ ਪਲਾਨ
ਮੰਗਲਵਾਰ ਸਵੇਰੇ 7 ਵਜੇ ਤੋਂ ਸੈਕਟਰ-16, 17, 22, 23 ਲਾਈਟ ਪੁਆਇੰਟ ਤੋਂ ਗੁਰਦਿਆਲ ਪੈਟਰੋਲ ਪੰਪ, ਸੈਕਟਰ-22ਏ ਤੋਂ ਉਦਯੋਗ ਮਾਰਗ ਤੱਕ, ਸੈਕਟਰ-16/17 ਲਾਈਟ ਪੁਆਇੰਟ ਤੋਂ ਸੈਕਟਰ-16/17/22/23 ਚੌਕਾਂ, ਜਨਮਾਰਗ ਤੋਂ ਲਾਈਟ ਪੁਆਇੰਟ ਨੇੜੇ ਲਾਈਨ ਰੈਸਟੋਰੈਂਟ, ਸੈਕਟਰ-17 ਤੋਂ ਪਰੇਡ ਗਰਾਊਂਡ ਤੱਕ ਆਉਣ ਵਾਲਾ ਰਸਤਾ ਆਮ ਲੋਕਾਂ ਲਈ ਬੰਦ ਰਹੇਗਾ।

ਇਹ ਵੀ ਪੜ੍ਹੋ : 26 ਜਨਵਰੀ ਦੀ ਕਿਸਾਨ ਟਰੈਕਟਰ ਰੈਲੀ ਨੂੰ ਲੈ ਕੇ ਅਕਾਲੀ ਦਲ ਦੀ ਪੰਜਾਬੀਆਂ ਨੂੰ ਖ਼ਾਸ ਅਪੀਲ
ਆਮ ਲੋਕਾਂ ਲਈ ਕਈ ਸੜਕਾਂ ਬੰਦ
ਪ੍ਰੋਗਰਾਮ ਦੌਰਾਨ ਸੈਕਟਰ-22ਏ 'ਚ ਆਮ ਲੋਕ ਵਾਹਨ ਪਾਰਕ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਕੋਲ ਪਾਰਕਿੰਗ ਪਾਸ ਹੈ, ਉਹ ਸੈਕਟਰ-16/17/22/23 ਚੌਂਕਾਂ ਤੋਂ ਜਨਮਾਰਗ ਹੋ ਕੇ ਸੈਕਟਰ-22ਏ 'ਚ ਆਪਣੇ ਵਾਹਨ ਪਾਰਕ ਕਰ ਸਕਣਗੇ। ਉੱਥੇ ਹੀ ਪ੍ਰੋਗਰਾਮ ਵੇਖਣ ਵਾਲੇ ਆਮ ਲੋਕ ਆਪਣੇ ਵਾਹਨਾਂ ਨੂੰ ਸੈਕਟਰ-22ਬੀ ਦੇ ਪਾਰਕਿੰਗ ਏਰੀਆ 'ਚ, ਸੈਕਟਰ-23 ਸਥਿਤ ਬਲੱਡ ਡਿਸੀਜ਼ ਹਸਪਤਾਲ ਦੀ ਪਾਰਕਿੰਗ 'ਚ, ਸੈਕਟਰ-17 ਫੁੱਟਬਾਲ ਸਟੇਡੀਅਮ ਦੀ ਪਾਰਕਿੰਗ, ਸੈਕਟਰ-17 ਸਰਕਸ ਗਰਾਊਂਡ ਦੀ ਪਾਰਕਿੰਗ 'ਚ ਅਤੇ ਸੈਕਟਰ-17 ਸਥਿਤ ਨੀਲਮ ਥੀਏਟਰ ਪਿੱਛੇ ਪਾਰਕਿੰਗ 'ਚ ਖੜ੍ਹੇ ਕਰ ਸਕਦੇ ਹਨ।

ਇਹ ਵੀ ਪੜ੍ਹੋ : 26 ਜਨਵਰੀ 'ਤੇ ਮੋਹਾਲੀ 'ਚ ਕੌਮੀ ਝੰਡਾ ਲਹਿਰਾਉਣਗੇ 'ਰਾਜਪਾਲ', ਨਹੀਂ ਹੋਣਗੇ ਇਹ ਪ੍ਰੋਗਰਾਮ

ਪੰਜਾਬ, ਹਰਿਆਣਾ, ਹਿਮਾਚਲ ਤੋਂ ਆਉਣ ਵਾਲੀਆਂ ਸਾਰੀਆਂ ਲੰਬੇ ਰੂਟ ਦੀਆਂ ਬੱਸਾਂ ਨੂੰ ਬਜਵਾੜਾ ਚੌਂਕ ਤੋਂ ਹੁੰਦੇ ਹੋਏ ਹਿਮਾਲਿਆ ਮਾਰਗ ਦੇ ਰਸਤੇ ਆਈ. ਐੱਸ. ਬੀ. ਟੀ.-17 ਬੱਸ ਅੱਡੇ ਪਹੁੰਚਾਇਆ ਜਾਵੇਗਾ।
ਨੋਟ : ਗਣਤੰਤਰ ਦਿਹਾੜੇ ਮੌਕੇ ਚੰਡੀਗੜ੍ਹ 'ਚ ਡਾਇਵਰਟ ਕੀਤੇ ਗਏ ਟ੍ਰੈਫਿਕ ਬਾਰੇ ਤੁਹਾਡੀ ਕੀ ਹੈ ਰਾਏ
 


Babita

Content Editor

Related News