ਫਗਵਾੜੇ ''ਚ ਡਟੇ ਕਾਂਗਰਸੀ, ਬਾਦਲ ਪਰਿਵਾਰ ''ਤੇ ਲਾਏ ਰਗੜੇ (ਦੇਖੋ ਤਸਵੀਰਾਂ)

08/25/2015 2:46:32 PM

ਫਗਵਾੜਾ : ਪੰਜਾਬ ''ਚ ਸ਼ੂਗਰ ਮਿੱਲਾਂ ਬੰਦ ਹੋਣ ਦੇ ਵਿਰੋਧ ਵਜੋਂ ਮੰਗਲਵਾਰ ਨੂੰ ਪੰਜਾਬ ਕਾਂਗਰਸ ਵਲੋਂ ਫਗਵਾੜੇ ''ਚ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਉਨ੍ਹਾਂ ਦੀ ਪਤਨੀ ਤੋਂ ਇਲਾਵਾ ਸੂਬਾ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਅਤੇ ਕਾਂਗਰਸ ਦੇ ਹੋਰ ਲੀਡਰ ਸ਼ਾਮਲ ਸਨ। ਇਸ ਧਰਨੇ ਵਿਚ ਲੋਕਾਂ ਦਾ ਵਿਸ਼ਾਲ ਇਕੱਠ ਦੇਖਣ ਮਿਲਿਆ।
ਧਰਨੇ ''ਚ ਸ਼ਾਮਲ ਪੰਜਾਬ ਕਾਂਗਰਸ ਦੇ ਬੁਲਾਰਾ ਸੁਖਪਾਲ ਸਿੰਘ ਖਹਿਰਾ ਨੇ ਬਾਦਲ ਪਰਿਵਾਰ ''ਤੇ ਚੰਗੇ ਰਗੜੇ ਲਗਾਏ । ਖਹਿਰਾ ਨੇ ਭਾਜਪਾ ''ਤੇ ਵਾਰ ਕਰਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਅੰਬਾਨੀਆਂ ਦੀ ਸਰਕਾਰ ਹੈ।

ਨੋਟ : ''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ''ਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਪੂਰੀ ਦੁਨੀਆ ਦੀਆਂ ਖ਼ਬਰਾਂ ਦਾ ਆਨੰਦ ਮਾਣ ਸਕਦੇ ਹੋ।


Gurminder Singh

Content Editor

Related News