ਚੰਡੀਗੜ੍ਹ ਛੇੜਛਾੜ ਮਾਮਲੇ ਦੀ ਪੀੜਤਾ ਵਰਣਿਕਾ ਬਾਰੇ ਜਾਣੋ ਉਹ ਸਭ ਕੁਝ, ਜਿਸ ਤੋਂ ਅਜੇ ਤੱਕ ਅਨਜਾਣ ਹੋ (ਤਸਵੀਰਾਂ)
Saturday, Aug 12, 2017 - 11:39 AM (IST)
ਚੰਡੀਗੜ੍ਹ— ਚੰਡੀਗੜ੍ਹ ਵਿਚ ਛੇੜਛਾੜ ਦੀ ਸ਼ਿਕਾਰ ਹੋਈ ਆਈ. ਏ. ਐੱਸ. ਅਧਿਕਾਰੀ ਦੀ ਬੇਟੀ ਵਰਣਿਕਾ ਕੁੰਡੂ ਬਾਰੇ ਹੁਣ ਤਕਰੀਬਨ ਬਹੁਤ ਸਾਰੇ ਲੋਕ ਜਾਣਦੇ ਹਨ ਪਰ ਅਜੇ ਵੀ ਉਸ ਬਾਰੇ ਕੁਝ ਗੱਲਾਂ ਅਜਿਹੀਆਂ ਹਨ, ਜਿਨ੍ਹਾਂ ਬਾਰੇ ਲੋਕਾਂ ਨੂੰ ਨਹੀਂ ਪਤਾ। ਅਸਲ ਵਿਚ ਲਗਜ਼ਰੀ ਲਾਈਫਸਟਾਈਲ ਕਰਕੇ ਵਰਣਿਕਾ ਪਹਿਲਾਂ ਵੀ ਸੁਰਖੀਆਂ ਵਿਚ ਰਹਿ ਚੁੱਕੀ ਹੈ। ਹਰਿਆਣਾ ਦੇ ਸੀਨੀਅਰ ਆਈ. ਏ. ਐੱਸ. ਵਰਿੰਦਰ ਕੁੰਡੂ ਦੀ 29 ਸਾਲ ਦੀ ਬੇਟੀ ਵਰਣਿਕਾ ਕੁੰਡੂ ਦੇ ਨਾਂ ਚੰਡੀਗੜ੍ਹ ਦੀ ਪਹਿਲੀ ਮਹਿਲਾ ਡੀਜੇ ਹੋਣ ਦਾ ਖਿਤਾਬ ਹੈ। ਉਹ ਦਿੱਲੀ, ਮੁੰਬਈ ਅਤੇ ਚੰਡੀਗੜ੍ਹ ਵਿਚ ਸ਼ੋਅ ਕਰਦੀ ਹੈ ਅਤੇ ਕੁਝ ਸਮਾਂ ਪਹਿਲਾਂ ਉਹ ਸ਼ੋਅ ਕਰਨ ਲਈ ਮਿਸਰ ਤੱਕ ਵੀ ਜਾ ਚੁੱਕੀ ਹੈ।
ਵਰਣਿਕਾ ਦੀ ਛੋਟੀ ਭੈਣ ਦਿੱਲੀ ਵਿਚ ਪੜ੍ਹਦੀ ਹੈ। ਵਰਣਿਕਾ ਹਮੇਸ਼ਾ ਤੋਂ ਅਜਿਹੀ ਨੌਕਰੀ ਕਰਨਾ ਚਾਹੁੰਦੀ ਸੀ, ਜਿਸ ਵਿਚ ਉਹ ਪੂਰਾ ਦਿਨ ਮਿਊਜ਼ਿਕ ਸੁਣ ਸਕੇ। ਇਸ ਲਈ ਉਸ ਨੇ ਡੀਜੇ ਬਣਨ ਦਾ ਫੈਸਲਾ ਕੀਤਾ ਹੈ ਅਤੇ ਉਸ ਦੇ ਇਸ ਫੈਸਲੇ ਨੂੰ ਪਰਿਵਾਰ ਨੇ ਪੂਰਾ ਸਮਰਥਨ ਦਿੱਤਾ। ਵਰਣਿਕਾ ਨੇ 2010 ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ। ਅੱਜ ਕੱਲ੍ਹ ਉਹ ਆਪਣੀ ਐਲਬਮ ਦੀ ਤਿਆਰੀ ਕਰ ਰਹੀ ਹੈ। ਵਰਣਿਕਾ ਅਸਲ ਜੀਵਨ ਵਿਚ ਕਾਫੀ ਬੋਲਡ ਹੈ ਅਤੇ ਖੁੱਲ੍ਹ ਕੇ ਆਜ਼ਾਦੀ ਨਾਲ ਆਪਣੇ ਜੀਵਨ ਦਾ ਆਨੰਦ ਮਾਣਦੀ ਹੈ। ਉਸ ਦੀ ਹਿੰਮਤ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਘਟਨਾ ਵਾਲੀ ਰਾਤ ਉਹ ਡਰ ਗਈ ਸੀ, ਇਸ ਦੇ ਬਾਵਜੂਦ ਉਸ ਨੇ ਸਮਝਦਾਰੀ ਨਾਲ ਕੰਮ ਕੀਤਾ, ਪੁਲਸ ਨੂੰ ਫੋਨ ਕਰਕੇ ਮੁਲਜ਼ਮਾਂ ਫੜਾਇਆ ਅਤੇ ਫਿਰ ਥਾਣੇ ਪਹੁੰਚੀ।
