ਜਾਇਦਾਦ ਦੀ ਰਜਿਸਟਰੀ ਹੋਈ ਮਹਿੰਗੀ! ਨਵੇਂ ਕੁਲੈਕਟਰ ਰੇਟਾਂ ਲਈ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਨੋਟੀਫਿਕੇਸ਼ਨ ਜਾਰੀ

Wednesday, Mar 25, 2026 - 04:00 PM (IST)

ਜਾਇਦਾਦ ਦੀ ਰਜਿਸਟਰੀ ਹੋਈ ਮਹਿੰਗੀ! ਨਵੇਂ ਕੁਲੈਕਟਰ ਰੇਟਾਂ ਲਈ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ : ਅਗਲੇ ਵਿੱਤੀ ਸਾਲ ਲਈ ਲਾਗੂ ਹੋਣ ਵਾਲੇ ਕੁਲੈਕਟਰ ਰੇਟਾਂ ਨੂੰ ਲੈ ਕੇ ਬੁੱਧਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਹੁਣ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣੀ ਮਹਿੰਗੀ ਹੋ ਜਾਵੇਗੀ। ਨਵੇਂ ਰੇਟਾਂ 'ਚ ਰਿਹਾਇਸ਼ੀ, ਕਮਰਸ਼ੀਅਲ, ਇੰਡਸਟਰੀਅਲ ਅਤੇ ਖੇਤੀ ਯੋਗ ਜ਼ਮੀਨ ਦੇ ਕੁਲੈਕਟਰ ਰੇਟਾਂ 'ਚ 10 ਤੋਂ 22 ਫ਼ੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ। ਨਵੇਂ ਕੁਲੈਕਟਰ ਰੇਟ ਆਉਣ ਤੋਂ ਬਾਅਦ ਸ਼ਹਿਰ ’ਚ ਜਾਇਦਾਦ ਹੋਰ ਮਹਿੰਗੀ ਹੋ ਜਾਵੇਗੀ। 

ਇਹ ਵੀ ਪੜ੍ਹੋ : ਜਾਇਦਾਦ ਹੋਵੇਗੀ ਹੋਰ ਮਹਿੰਗੀ! ਅੱਜ ਐਲਾਨੇ ਜਾਣਗੇ ਨਵੇਂ ਕੁਲੈਕਟਰ ਰੇਟ, ਚੰਡੀਗੜ੍ਹ ਪ੍ਰਸ਼ਾਸਨ...

ਪ੍ਰਸ਼ਾਸਨ ਵੱਲੋਂ ਅਗਲੇ ਸਾਲ ਲਈ ਪ੍ਰਸਤਾਵਿਤ ਕੁਲੈਕਟਰ ਰੇਟ ਦੇ ਸੰਭਾਵੀ ਵਾਧੇ ਦੇ ਮਤੇ ’ਤੇ ਇਸ ਵਾਰ ਲੋਕਾਂ ਨੇ ਜ਼ਿਆਦਾ ਨਾਰਾਜ਼ਗੀ ਨਹੀਂ ਪ੍ਰਗਟਾਈ ਸੀ ਪਰ ਉਦਯੋਗਿਕ, ਵਪਾਰਕ ਤੇ ਰਿਹਾਇਸ਼ੀ ਜ਼ਮੀਨ ਦੇ ਕੁਲੈਕਟਰ ਰੇਟ ’ਚ ਕਮੀ ਦੀ ਗੱਲ ਜ਼ਰੂਰੀ ਉਠਾਈ ਸੀ। ਇਹ ਨਵੇਂ ਕੁਲੈਕਟਰ ਰੇਟ ਇਕ ਅਪ੍ਰੈਲ ਤੋਂ ਲਾਗੂ ਹੋਣਗੇ।

ਇਹ ਵੀ ਪੜ੍ਹੋ : LPG ਸੰਕਟ ਵਿਚਾਲੇ ਖ਼ਪਤਕਾਰਾਂ ਲਈ ਆਇਆ ਵੱਡਾ ਫ਼ੈਸਲਾ, ਚੰਡੀਗੜ੍ਹ ਪ੍ਰਸ਼ਾਸਨ ਨੇ ਚੁੱਕਿਆ ਸਖ਼ਤ ਕਦਮ

ਫਲੈਟ ਅਤੇ ਮਕਾਨ ਵੀ ਮਹਿੰਗੇ

ਹਾਊਸਿੰਗ ਬੋਰਡ ਦੇ ਫਲੈਟਾਂ ਅਤੇ ਇੰਡੀਪੈਂਡੈਂਟ ਮਕਾਨਾਂ ਦੇ ਕੁਲੈਕਟਰ ਰੇਟਾਂ 'ਚ ਵੀ ਵਾਧਾ ਕੀਤਾ ਗਿਆ ਹੈ। ਫਲੈਟਾਂ ਲਈ ਗਰਾਊਂਡ ਫਲੋਰ 'ਤੇ 11,000 ਰੁਪਏ ਪ੍ਰਤੀ ਵਰਗ ਫੁੱਟ, ਪਹਿਲੀ ਮੰਜ਼ਿਲ 'ਤੇ 9,000 ਰੁਪਏ, ਦੂਜੀ ਮੰਜ਼ਿਲ 'ਤੇ 8,000 ਰੁਪਏ ਅਤੇ ਤੀਜੀ ਮੰਜ਼ਿਲ ਅਤੇ ਉਸ ਤੋਂ ਉੱਪਰ ਲਈ 7,200 ਰੁਪਏ ਪ੍ਰਤੀ ਵਰਗ ਫੁੱਟ ਦੀ ਦਰ ਤੈਅ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News