ਚੰਡੀਗੜ੍ਹ : ਸਕੀਆਂ ਭੈਣਾਂ ਦਾ ਕਾਤਲ ਕੈਮਰੇ ''ਚ ਕੈਦ, ਵੱਡੇ ਖੁਲਾਸੇ ਦੀ ਉਮੀਦ (ਵੀਡੀਓ)
Friday, Aug 16, 2019 - 01:41 PM (IST)
ਚੰਡੀਗੜ੍ਹ : ਆਜ਼ਾਦੀ ਦਿਹਾੜੇ 'ਤੇ ਸ਼ਹਿਰ ਦੇ ਸੈਕਟਰ-22 ਸਥਿਤ ਇਕ ਮਕਾਨ 'ਚ 2 ਸਕੀਆਂ ਭੈਣਾਂ ਦਾ ਕਤਲ ਕਰਨ ਵਾਲੇ ਕਾਤਲ ਦੀ ਤਸਵੀਰ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ, ਜਿਸ ਦੇ ਆਧਾਰ 'ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਪਰ ਕਾਤਲ ਅਜੇ ਵੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ ਅਤੇ ਇਸ ਮਾਮਲੇ 'ਚ ਪੁਲਸ ਦੇ ਹੱਥ ਅਜੇ ਤੱਕ ਖਾਲੀ ਹਨ। ਇੰਨੀ ਵੱਡੀ ਵਾਰਦਾਤ ਹੋਣ ਦੇ ਇਕ ਦਿਨ ਬਾਅਦ ਵੀ ਪੁਲਸ ਕਾਤਲ ਤੱਕ ਨਹੀਂ ਪੁੱਜ ਸਕੀ। ਫਿਲਹਾਲ ਮ੍ਰਿਤਕ ਭੈਣਾਂ ਮਨਪ੍ਰੀਤ ਅਤੇ ਰਾਜਵੰਤ ਕੌਰ ਦੀ ਪੋਸਟ ਮਾਰਟਮ ਰਿਪੋਰਟ 'ਚ ਵੱਡੇ ਖੁਲਾਸੇ ਹੋਣ ਦੀ ਉਮੀਦ ਜ਼ਾਹਰ ਕੀਤੀ ਜਾ ਰਹੀ ਹੈ
ਅਬੋਹਰ ਦੀਆਂ ਸਨ ਦੋਵੇਂ ਭੈਣਾਂ
ਅਬੋਹਰ ਦੇ ਪਿੰਡ ਬੱਲੂਆਣਾ ਦੀਆਂ ਰਹਿਣ ਵਾਲੀਆਂ ਦੋਵੇਂ ਭੈਣਾਂ ਸੈਕਟਰ-22 ਸਥਿਤ ਪੀ. ਜੀ. 'ਚ ਰਹਿੰਦੀਆਂ ਸਨ ਅਤੇ ਜ਼ੀਰਕਪੁਰ ਦੀ ਇਕ ਫੈਕਟਰੀ 'ਚ ਕੰਮ ਕਰਦੀਆਂ ਸਨ। ਦੋਵੇਂ ਇੱਥੇ ਪਿਛਲੇ 4 ਸਾਲਾਂ ਤੋਂ ਰਹਿ ਰਹੀਆਂ ਸਨ, ਜਿਨ੍ਹਾਂ ਦਾ ਬੀਤੇ ਦਿਨ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਕਤਲ ਕਰਨ ਤੋਂ ਬਾਅਦ ਕਾਤਲ ਕਮਰੇ ਨੂੰ ਬਾਹਰ ਤੋਂ ਤਾਲਾ ਲਾ ਕੇ ਫਰਾਰ ਹੋ ਗਏ। ਫਿਲਹਾਲ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।