ਚੰਡੀਗੜ੍ਹ ਪ੍ਰਸ਼ਾਸਨ ਦਾ ਅਹਿਮ ਫ਼ੈਸਲਾ, 18 ਅਕਤੂਬਰ ਤੋਂ ਖੋਲ੍ਹੇ ਜਾਣਗੇ ਸਾਰੇ ਸਕੂਲ

Thursday, Oct 14, 2021 - 12:52 PM (IST)

ਚੰਡੀਗੜ੍ਹ (ਆਸ਼ੀਸ਼) : ਸ਼ਹਿਰ ਵਿਚ ਕੋਰੋਨਾ ਦੀ ਤੀਜੀ ਲਹਿਰ ਦੇ ਖ਼ਦਸ਼ੇ ਵਿਚਕਾਰ ਪ੍ਰਸ਼ਾਸਨ ਨੇ ਫ਼ੈਸਲਾ ਕਰ ਲਿਆ ਹੈ ਕਿ 18 ਅਕਤੂਬਰ ਤੋਂ ਚੰਡੀਗੜ੍ਹ ਦੇ ਸਾਰੇ ਸਕੂਲ ਅਤੇ ਵਿੱਦਿਅਕ ਅਦਾਰੇ ਖੋਲ੍ਹ ਦਿੱਤੇ ਜਾਣ। ਬੁੱਧਵਾਰ ਨੂੰ ਹੋਈ ਬੈਠਕ ਵਿਚ ਚਰਚਾ ਤੋਂ ਬਾਅਦ ਪ੍ਰਸ਼ਾਸਨ ਨੇ ਸਕੂਲ ਖੋਲ੍ਹਣ ਦੇ ਸਿੱਖਿਆ ਵਿਭਾਗ ਦੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ। ਬੈਠਕ ਵਿਚ ਚਰਚਾ ਦੌਰਾਨ ਸਹਿਮਤੀ ਬਣੀ ਕਿ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ ਅਤੇ ਸਾਵਧਾਨੀਆਂ ਵਰਤਦਿਆਂ ਵਿੱਦਿਅਕ ਅਦਾਰੇ ਖੋਲ੍ਹ ਦਿੱਤੇ ਜਾਣ। ਸਿੱਖਿਆ ਵਿਭਾਗ ਨੇ 18 ਅਕਤੂਬਰ ਤੋਂ ਸਕੂਲ ਖੋਲ੍ਹਣ ਦੀਆਂ ਤਿਆਰੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ : 99 ਸਾਲਾ ਬੇਬੇ ਮਰਨ ਤੋਂ ਪਹਿਲਾਂ ਲਿਖ ਗਈ ਖ਼ਾਸ ਅੰਤਿਮ ਇੱਛਾਵਾਂ, ਮੌਤ ਮਗਰੋਂ ਪੂਰੀਆਂ ਕਰਨ 'ਚ ਲੱਗਾ ਪਰਿਵਾਰ

ਇਸ ਲਈ ਐੱਸ. ਓ. ਪੀ. ਜਾਰੀ ਕਰ ਦਿੱਤੀ ਗਈ ਹੈ। ਸਿੱਖਿਆ ਵਿਭਾਗ ਪਹਿਲਾਂ ਹੀ 5ਵੀਂ ਤੋਂ 12ਵੀਂ ਜਮਾਤ ਤਕ ਲਈ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਚੁੱਕਿਆ ਹੈ ਪਰ ਸਕੂਲਾਂ ਵਿਚ ਬੱਚੇ ਨਾਮਾਤਰ ਹੀ ਪਹੁੰਚ ਰਹੇ ਹਨ। ਨਾ ਤਾਂ ਸਰਕਾਰੀ ਅਤੇ ਨਾ ਹੀ ਨਿੱਜੀ ਸਕੂਲਾਂ ਵਿਚ ਜ਼ਿਆਦਾ ਬੱਚੇ ਜਮਾਤਾਂ ਵਿਚ ਪਹੁੰਚ ਰਹੇ ਹਨ। ਲਾਕਡਾਊਨ ਦੇ 576 ਦਿਨਾਂ ਬਾਅਦ ਨਰਸਰੀ ਤੋਂ ਲੈ ਕੇ ਸਾਰੀਆਂ ਵੱਡੀਆਂ ਜਮਾਤਾਂ ਦੇ ਬੱਚੇ 18 ਅਕਤੂਬਰ ਤੋਂ ਸਕੂਲ ਪਹੁੰਚਣਗੇ। ਡਾਇਰੈਕਟਰ ਸਕੂਲ ਸਿੱਖਿਆ ਪਾਲਿਕਾ ਅਰੋੜਾ ਨੇ ਦੱਸਿਆ ਕਿ ਕੇਂਦਰ ਅਤੇ ਪ੍ਰਸ਼ਾਸਨ ਵੱਲੋਂ ਸੀਨੀਅਰ ਜਮਾਤਾਂ ਲਈ ਦਿਸ਼ਾ-ਨਿਰਦੇਸ਼ ਬਣਾਏ ਗਏ ਹਨ, ਉਨ੍ਹਾਂ ਨੂੰ ਫਾਲੋ ਕਰਦੇ ਹੋਏ ਜੂਨੀਅਰ ਜਮਾਤਾਂ ਨੂੰ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਪੰਜਾਬ 'ਚ ਕੋਲੇ ਦੀ ਕਮੀ ਦੇ ਬਾਵਜੂਦ ਘਟੇ ਬਿਜਲੀ ਕੱਟ, ਆਉਂਦੇ ਦਿਨਾਂ 'ਚ ਹਾਲਾਤ ਸੁਧਰਨ ਦੇ ਆਸਾਰ
ਇਸ ਸਾਲ ਖੋਲ੍ਹੇ ਗਏ ਸਕੂਲ
19 ਜੁਲਾਈ ਨੂੰ 9ਵੀਂ ਤੋਂ 12ਵੀਂ ਜਮਾਤ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਖੋਲ੍ਹਿਆ ਗਿਆ।
9 ਅਗਸਤ ਤੋਂ 7ਵੀਂ ਅਤੇ 8ਵੀਂ ਜਮਾਤ ਲਈ ਸਕੂਲ ਖੋਲ੍ਹੇ ਗਏ।
2 ਸਤੰਬਰ ਤੋਂ 5ਵੀਂ ਅਤੇ 6ਵੀਂ ਜਮਾਤ ਲਈ ਸਕੂਲ ਖੋਲ੍ਹੇ ਗਏ।

ਇਹ ਵੀ ਪੜ੍ਹੋ : BSF ਦੇ ਮੁੱਦੇ 'ਤੇ ਕੇਂਦਰ ਸਰਕਾਰ 'ਤੇ ਵਰ੍ਹੇ ਪਰਗਟ ਸਿੰਘ, ਸਾਬਕਾ CM ਕੈਪਟਨ ਅਮਰਿੰਦਰ ਸਿੰਘ 'ਤੇ ਲਾਏ ਵੱਡੇ ਦੋਸ਼
ਅਧਿਕਾਰੀਆਂ ਨੂੰ ਮਿਲਣ ਲਈ ਵੈਕਸੀਨੇਸ਼ਨ ਸਰਟੀਫਿਕੇਟ ਜ਼ਰੂਰੀ
ਸਰਕਾਰੀ ਅਧਿਕਾਰੀਆਂ ਨੂੰ ਮਿਲਣ ਜਾਣ ਲਈ ਵੈਕਸੀਨ ਦਾ ਸਰਟੀਫਿਕੇਟ ਦਿਖਾਉਣਾ ਲਾਜ਼ਮੀ ਹੈ, ਉੱਥੇ ਹੀ ਬੱਚਿਆਂ ਦੀ ਸੁਰੱਖਿਆ ਕਿਵੇਂ ਹੋਵੇਗੀ, ਇਸ ਸਬੰਧੀ ਵੱਡਾ ਸਵਾਲ ਖੜ੍ਹਾ ਹੋ ਰਿਹਾ ਹੈ। ਉੱਥੇ ਹੀ ਸਿਨੇਮਾ ਹਾਲ, ਕੌਸ਼ਲ ਟ੍ਰੇਨਿੰਗ ਕੇਂਦਰ, ਆਡੀਟੋਰੀਅਮ ਅਤੇ ਪ੍ਰਦਰਸ਼ਨ ਸਥਾਨ, ਸ਼ਹਿਰ ਦੇ ਬਾਹਰੋਂ ਆਉਣ ਵਾਲੇ ਲੋਕ, ਆਊਟਡੋਰ ਖੇਡ ਗਤੀਵਿਧੀਆਂ, ਦੁਕਾਨਾਂ ਅਤੇ ਪੇਸ਼ਾਵਰਾਨਾ ਅਤੇ ਰੈਸਟੋਰੈਂਟ ਦੇ ਸਟਾਫ਼ ਲਈ ਵੈਕਸੀਨ ਦੀ ਡੋਜ਼ ਜ਼ਰੂਰੀ ਹੈ। ਸੈਕਟਰ-19 ਸਥਿਤ ਸਿੱਖਿਆ ਵਿਭਾਗ ਦਫ਼ਤਰ ਵਿਚ ਅਧਿਕਾਰੀਆਂ ਨੂੰ ਮਿਲਣ ਤੋਂ ਪਹਿਲਾਂ ਦਰਵਾਜ਼ੇ ’ਤੇ ਵੈਕਸੀਨ ਡੋਜ਼ ਦਾ ਸਰਟੀਫਿਕੇਟ ਦਿਖਾਉਣਾ ਪੈਂਦਾ ਹੈ।
ਮਾਪੇ ਚਿੰਤਤ
ਮਾਹਰ ਕੋਰੋਨਾ ਦੀ ਤੀਜੀ ਲਹਿਰ ਦਾ ਖਦਸ਼ਾ ਜਤਾ ਰਹੇ ਹਨ। ਸਾਰੇ ਮਾਪਿਆਂ ਨੂੰ ਅਜੇ ਵੈਕਸੀਨ ਨਹੀਂ ਲੱਗ ਸਕੀ ਹੈ। ਸਕੂਲ ਸਟਾਫ਼ ਦੀ ਵੀ ਵੈਕਸੀਨੇਸ਼ਨ ਅਜੇ ਤਕ ਯਕੀਨੀ ਨਹੀਂ ਬਣਾਈ ਗਈ ਹੈ। ਬੱਚੇ ਸਕੂਲਾਂ ਵਿਚ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਵੀ ਨਹੀਂ ਕਰ ਸਕਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News