ਚੰਡੀਗੜ੍ਹ ''ਚ ਇਸ ਤਾਰੀਖ਼ ਤੋਂ ''ਸਕੂਲ'' ਖੋਲ੍ਹਣ ਦਾ ਐਲਾਨ, ਬੁਲਾਏ ਜਾਣਗੇ ਸਿਰਫ਼ ਇਨ੍ਹਾਂ ਜਮਾਤਾਂ ਦੇ ਵਿਦਿਆਰਥੀ

07/14/2021 10:33:41 AM

ਚੰਡੀਗੜ੍ਹ (ਵਿਜੈ) : ਚੰਡੀਗੜ੍ਹ ਦੇ ਸਕੂਲਾਂ ਵਿਚ 19 ਜੁਲਾਈ ਤੋਂ ਬੱਚੇ ਪੜ੍ਹਾਈ ਕਰਨ ਜਾ ਸਕਣਗੇ। ਫਿਲਹਾਲ ਸਿਰਫ਼ ਨੌਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹੀ ਸਕੂਲ ਬੁਲਾਇਆ ਜਾਵੇਗਾ। ਹਾਲਾਂਕਿ ਬੱਚਿਆਂ ਨੂੰ ਸਕੂਲ ਭੇਜਿਆ ਜਾਵੇ ਕਿ ਨਹੀਂ, ਇਸ ਦਾ ਫ਼ੈਸਲਾ ਮਾਪਿਆਂ ਨੇ ਲੈਣਾ ਹੈ। ਇਸ ਦੇ ਨਾਲ ਹੀ ਪੜ੍ਹਾਉਣ ਲਈ ਆਨਲਾਈਨ ਸਿਸਟਮ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹੇਗਾ।

ਇਹ ਵੀ ਪੜ੍ਹੋ : ਮਾਸੂਮ ਬੱਚੀਆਂ ਵੱਲੋਂ ਜ਼ਹਿਰ ਨਿਗਲਣ ਦੇ ਮਾਮਲੇ 'ਚ ਜ਼ਬਰਦਸਤ ਮੋੜ, ਮਾਂ ਨੇ ਹੀ ਖੁਆਈਆਂ ਸੀ ਸਲਫ਼ਾਸ ਦੀਆਂ ਗੋਲੀਆਂ

ਇਹ ਫ਼ੈਸਲੇ ਮੰਗਲਵਾਰ ਪੰਜਾਬ ਰਾਜ ਭਵਨ ਵਿਚ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਦੀ ਪ੍ਰਧਾਨਗੀ ਵਿਚ ਹੋਈ ਵਾਰ ਰੂਮ ਮੀਟਿੰਗ ਦੌਰਾਨ ਲਏ ਗਏ। ਮੀਟਿੰਗ ਵਿਚ ਇਹ ਵੀ ਫ਼ੈਸਲਾ ਲਿਆ ਗਿਆ ਕਿ 19 ਜੁਲਾਈ ਤੋਂ ਹੀ ਕੋਚਿੰਗ ਇੰਸਟੀਚਿਊਟ ਵਿਚ ਵੀ ਬੱਚੇ ਜਾ ਸਕਣਗੇ। ਹਾਲਾਂਕਿ ਪ੍ਰਸ਼ਾਸਨ ਵੱਲੋਂ ਸ਼ਰਤ ਲਾਈ ਗਈ ਹੈ ਕਿ ਸਾਰੇ ਯੋਗ ਵਿਦਿਆਰਥੀਆਂ ਅਤੇ ਸਟਾਫ਼ ਨੂੰ ਘੱਟੋ-ਘੱਟ ਇਕ ਵਾਰ ਵੈਕਸੀਨ ਲੱਗ ਚੁੱਕੀ ਹੋਵੇ। ਇਸ ਦੇ ਨਾਲ ਹੀ ਇੰਸਟੀਚਿਊਟ ਵਿਚ ਕੋਵਿਡ ਪ੍ਰੋਟੋਕਾਲ ਦਾ ਵੀ ਪੂਰਾ ਪਾਲਣ ਕੀਤਾ ਜਾ ਰਿਹਾ ਹੋਵੇ।

ਇਹ ਵੀ ਪੜ੍ਹੋ : ਲੁਧਿਆਣਾ ਦੇ ਵਿਗਿਆਨੀ ਵੱਲੋਂ 'ਕੋਰੋਨਾ' ਦੀ ਦਵਾਈ ਖੋਜਣ ਦਾ ਦਾਅਵਾ, ਮੰਗੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ
ਹੋਟਲ ਸਟਾਫ਼ ਨੂੰ ਵੈਕਸੀਨ ਲੱਗੀ ਹੋਵੇ ਜਾਂ ਨੈਗੇਟਿਵ ਰਿਪੋਰਟ ਹੋਵੇ
ਬੈਂਕਵਟ ਹਾਲ ਵਿਚ ਵਿਆਹ ਸਮਾਰੋਹ ਦੌਰਾਨ ਹੁਣ 200 ਜਾਂ ਸਮਰੱਥਾ ਨਾਲ 50 ਫ਼ੀਸਦੀ ਲੋਕਾਂ ਨੂੰ ਬੁਲਾਇਆ ਜਾ ਸਕੇਗਾ। ਮਹਿਮਾਨਾਂ ਅਤੇ ਹੋਟਲ/ਬੈਂਕਵਟ ਹਾਲ ਦੇ ਸਟਾਫ਼ ਨੂੰ ਵੀ ਘੱਟੋ-ਘੱਟ ਇਕ ਵਾਰ ਵੈਕਸੀਨ ਲੱਗ ਚੁੱਕੀ ਹੋਵੇ ਜਾਂ ਉਸ ਕੋਲ 72 ਘੰਟੇ ਪਹਿਲਾਂ ਵਾਲੀ ਆਰ. ਟੀ. ਪੀ. ਸੀ. ਆਰ. ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ। ਉੱਥੇ ਹੀ ਰਾਕ ਗਾਰਡਨ ਅਤੇ ਮਿਊਜ਼ੀਅਮ ਨੂੰ ਵੀ ਕੋਵਿਡ ਪ੍ਰੋਟੋਕਾਲ ਤਹਿਤ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ, ਜਦੋਂ ਕਿ ਸਿਨੇਮਾ ਹਾਲ ਅਤੇ ਸਪਾ ਵੀ 50 ਫ਼ੀਸਦੀ ਸਮਰੱਥਾ ਨਾਲ ਖੁੱਲ੍ਹਣਗੇ।

ਇਹ ਵੀ ਪੜ੍ਹੋ : ਆਮਦਨ ਟੈਕਸ ਵਿਭਾਗ ਖ਼ਿਲਾਫ਼ ਹਾਈਕੋਰਟ ਪੁੱਜੇ 'ਨਵਜੋਤ ਸਿੱਧੂ', ਜਾਣੋ ਕੀ ਹੈ ਪੂਰਾ ਮਾਮਲਾ
ਕਾਰਪੋਰੇਟ ਸੈਕਟਰ ਨੂੰ ਵੈਕਸੀਨ ਖਰੀਦਣ ਦੀ ਅਪੀਲ
ਪ੍ਰਸ਼ਾਸਕ ਨੇ ਕਾਰਪੋਰੇਟ ਸੈਕਟਰ ਨੂੰ ਅਪੀਲ ਕੀਤੀ ਹੈ ਕਿ ਉਹ ਤੈਅ ਕੀਮਤ ’ਤੇ ਪ੍ਰਾਈਵੇਟ ਹਸਪਤਾਲਾਂ ਤੋਂ ਵੈਕਸੀਨ ਖਰੀਦਣ। ਸੀ. ਐੱਸ. ਆਰ. ਫੰਡ ਨਾਲ ਇਸ ਵੈਕਸੀਨ ਨੂੰ ਖਰੀਦ ਕੇ ਸਰਕਾਰੀ ਹਸਪਤਾਲਾਂ ਵਿਚ ਭੇਜੋ, ਜਿਸ ਨਾਲ ਲੋਕਾਂ ਨੂੰ ਮੁਫ਼ਤ ਵਿਚ ਵੈਕਸੀਨ ਲਾਈ ਜਾ ਸਕੇ। ਪ੍ਰਸ਼ਾਸਕ ਨੇ ਪਿਛਲੇ ਕੁੱਝ ਦਿਨਾਂ ਦੌਰਾਨ ਵੈਕਸੀਨੇਸ਼ਨ ਡਰਾਈਵ ਚਲਾਉਣ ਲਈ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਬਦਨੌਰ ਨੇ ਹਸਪਤਾਲਾਂ ਨੂੰ ਸੁਝਾਅ ਦਿੱਤੇ ਕਿ ਬਾਲ ਚਿਕਿਤਸਾ ਸਬੰਧੀ ਮਾਮਲਿਆਂ ਲਈ ਹੈਲਥ ਇਨਫਰਾਸਟਰੱਕਚਰ ਨੂੰ ਅੱਪਗ੍ਰੇਡ ਕੀਤਾ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News