ਚੰਡੀਗੜ੍ਹ ਪੁਲਸ ਨੇ ਹਿਰਾਸਤ ''ਚ ਲਿਆ ''ਮੁਲਾਜ਼ਮ ਯੂਨੀਅਨ'' ਦਾ ਪ੍ਰਧਾਨ

Wednesday, Dec 11, 2019 - 12:31 PM (IST)

ਚੰਡੀਗੜ੍ਹ ਪੁਲਸ ਨੇ ਹਿਰਾਸਤ ''ਚ ਲਿਆ ''ਮੁਲਾਜ਼ਮ ਯੂਨੀਅਨ'' ਦਾ ਪ੍ਰਧਾਨ

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਤਨਖਾਹਾਂ ਨਾ ਦਿੱਤੇ ਜਾਣ ਕਾਰਨ ਹੜਤਾਲ 'ਤੇ ਬੈਠੇ 'ਪੰਜਾਬ ਸਿਵਲ ਸਕੱਤਰੇਤ ਮੁਲਾਜ਼ਮ ਯੂਨੀਅਨ' ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ। ਪੁਲਸ ਨੇ ਸੁਖਚੈਨ ਸਿੰਘ ਨੂੰ ਸਕੱਤਰੇਤ ਦੇ ਬਾਹਰੋਂ ਹੀ ਹਿਰਾਸਤ 'ਚ ਲਿਆ ਹੈ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵਲੋਂ 4 ਵਿਭਾਗਾਂ ਦੀ ਪਿਛਲੇ ਮਹੀਨੇ ਦੀ ਤਨਖਾਹ ਰੋਕੀ ਗਈ ਹੈ, ਜਿਸ ਕਾਰਨ ਯੂਨੀਅਨ ਵਲੋਂ ਸਕੱਤਰੇਤ ਦੇ ਬਾਹਰ ਹੜਤਾਲ ਕੀਤੀ ਜਾ ਰਹੀ ਹੈ। ਇਸ ਹੜਤਾਲ ਦੀ ਅਗਵਾਈ ਸੁਖਚੈਨ ਸਿੰਘ ਖਹਿਰਾ ਕਰ ਰਹੇ ਸਨ, ਜਿਨ੍ਹਾਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ। ਪੁਲਸ ਦੀ ਇਸ ਕਾਰਵਾਈ ਤੋਂ ਬਾਅਦ ਮੁਲਾਜ਼ਮਾਂ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ।


author

Babita

Content Editor

Related News