ਚੰਡੀਗੜ੍ਹ ਨਗਰ ਨਿਗਮ ਚੋਣਾਂ : ਸੈਕਟਰਾਂ ਦੇ ਮੁਕਾਬਲੇ ਕਾਲੋਨੀਆਂ ''ਚ ਵੱਧ ਦਿਖੀ ਵੋਟਰਾਂ ਦੀ ਭੀੜ (ਤਸਵੀਰਾਂ)

Friday, Dec 24, 2021 - 03:12 PM (IST)

ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਲਗਾਤਾਰ ਜਾਰੀ ਹੈ। ਪੋਲਿੰਗ ਬੂਥਾਂ 'ਤੇ ਵੋਟਾਂ ਪਾਉਣ ਲਈ ਲੋਕ ਲੰਬੀਆਂ ਲਾਈਨਾਂ 'ਚ ਖੜ੍ਹੇ ਹੋਏ ਦਿਖਾਈ ਦਿੱਤੇ। ਸ਼ਹਿਰ 'ਚ ਦੁਪਹਿਰ ਇਕ ਵਜੇ ਤੱਕ 34 ਫ਼ੀਸਦੀ ਵੋਟਿੰਗ ਹੋਈ। ਵੋਟਾਂ ਪਾਉਣ ਦਾ ਕੰਮ ਸ਼ਾਮ ਤੱਕ ਚੱਲੇਗਾ। ਕੋਰੋਨਾ ਪੀੜਤ ਲੋ ਮਰੀਜ਼ ਵੋਟਿੰਗ ਦੇ ਆਖ਼ਰੀ ਘੰਟੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ।

ਇਹ ਵੀ ਪੜ੍ਹੋ : ਲੁਧਿਆਣਾ : ਬੰਬ ਧਮਾਕੇ ਨਾਲ ਵਿਅਕਤੀ ਦੇ ਚਿੱਥੜੇ ਉੱਡੇ, 10 ਫੁੱਟ ਉੱਚੀ ਛੱਤ 'ਤੇ ਜਾ ਪਏ ਖੂਨ ਦੇ ਛਿੱਟੇ

PunjabKesari
ਹੱਲੋਮਾਜਰਾ 'ਚ ਲੋਕਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ
ਹੱਲੋਮਾਜਰਾ 'ਚ ਵੋਟਿੰਗ ਲਈ ਲੋਕਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ। ਇੱਥੇ ਪੁਰਸ਼ਾਂ ਦੇ ਨਾਲ-ਨਾਲ ਔਰਤਾਂ ਵੀ ਲਾਈਨਾਂ 'ਚ 2 ਘੰਟਿਆਂ ਤੋਂ ਖੜ੍ਹੀਆਂ ਦਿਖੀਆਂ। ਇੱਥੇ ਵੋਟ ਪਾਉਣ ਆਏ ਲੋਕਾਂ ਦੀ ਕਾਫੀ ਭੀੜ ਦੇਖੀ ਗਈ। ਜੇਕਰ ਕਾਲੋਨੀਆਂ ਦੀ ਗੱਲ ਕੀਤੀ ਜਾਵੇ ਤਾਂ ਵੋਟਿੰਗ ਕਰਨ ਵਾਲੇ ਲੋਕ ਲੰਬੀਆਂ ਲਾਈਨਾਂ 'ਚ ਖੜ੍ਹੇ ਹੋਏ ਦਿਖਾਈ ਦਿੱਤੇ।

ਇਹ ਵੀ ਪੜ੍ਹੋ : ਨਵ-ਵਿਆਹੁਤਾ ਕੁੜੀ ਨਾਲ ਦਗ਼ਾ ਕਮਾ ਗਿਆ ਦਰਿੰਦਾ ਪਤੀ, ਟੱਪੀਆਂ ਦਰਿੰਦਗੀ ਦੀਆਂ ਹੱਦਾਂ

PunjabKesari

ਦੂਜੇ ਪਾਸੇ ਸੈਕਟਰ-35 ਦੇ ਪੋਲਿੰਗ ਬੂਥ 'ਤੇ ਜ਼ਿਆਦਾ ਭੀੜ ਦਿਖਾਈ ਨਹੀਂ ਦਿੱਤੀ ਅਤੇ ਇੱਕਾ-ਦੁੱਕਾ ਲੋਕ ਹੀ ਵੋਟ ਪਾਉਣ ਲਈ ਪਹੁੰਚੇ ਹੋਏ ਨਜ਼ਰ ਆਏ। ਕਾਲੋਨੀਆਂ ਦੇ ਮੁਕਾਬਲੇ ਜੇਕਰ ਸੈਕਟਰਾਂ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਘੱਟ ਗਿਣਤੀ 'ਚ ਲੋਕ ਵੋਟਾਂ ਪਾਉਣ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਪਹਿਲਾਂ ਵੀ ਹੋ ਚੁੱਕੇ ਨੇ 'ਵੱਡੇ ਧਮਾਕੇ', ਹਿਲਾ ਕੇ ਰੱਖ ਦਿੱਤੇ ਸੀ ਸੂਬੇ ਦੇ ਲੋਕ

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News