ਚੰਡੀਗੜ੍ਹ ਤੋਂ ਚਲਾਇਆ ਜਾ ਰਿਹਾ ਜੰਮੂ-ਕਸ਼ਮੀਰ ''ਚ ਅੱਤਵਾਦੀ ਨੈੱਟਵਰਕ

Monday, Feb 17, 2020 - 02:06 PM (IST)

ਜੰਮੂ— ਪਾਕਿਸਤਾਨ 'ਚ ਬੈਠੇ ਅੱਤਵਾਦੀ ਚੰਡੀਗਡ੍ਹ 'ਚ ਇੰਟਰਨੈੱਟ ਦੇ ਮਾਧਿਅਮ ਨਾਲ ਓਵਰ ਗਰਾਊਂਡ (ਓ.ਜੀ.) ਵਰਕਰਾਂ ਨਾਲ ਮਿਲ ਕੇ ਜੰਮੂ-ਕਸ਼ਮੀਰ 'ਚ ਨੈੱਟਵਰਕ ਚੱਲਾ ਰਹੇ ਹਨ। ਨਗਰੋਟਾ ਬਨ ਟੋਲ ਪਲਾਜ਼ਾ ਹਮਲਾ ਵੀ ਇਸੇ ਦੀ ਇਕ ਕੜੀ ਹੈ। ਇਸ ਦਾ ਖੁਲਾਸਾ ਪੁਲਸ ਦੀ ਜਾਂਚ ਰਿਪੋਰਟ ਕਰ ਰਹੀ ਹੈ। ਪੁਲਸ ਰਿਪੋਰਟ ਅਨੁਸਾਰ ਬਨ ਟੋਲ ਪਲਾਜ਼ਾ ਹਮਲੇ ਦਾ ਮਾਸਟਰਮਾਇੰਡ ਜੈਸ਼-ਏ-ਮੁਹੰਮਦ ਦਾ ਲਾਂਚਿੰਗ ਪੈਡ ਕਮਾਂਡਰ ਅਬੂ ਹਮਜਾ ਅਤੇ ਅਬੁ ਬਕਰ ਹੈ। ਦੋਵੇਂ ਪਾਕਿਸਤਾਨ ਦੇ ਵੱਖ-ਵੱਖ ਇਲਾਕਿਆਂ ਤੋਂ ਅੱਤਵਾਦੀ ਨੈੱਟਵਰਕ ਚੱਲਾ ਰਹੇ ਹਨ।

31 ਜਨਵਰੀ 2020 ਨੂੰ ਟੋਲ ਪਲਾਜ਼ਾ 'ਤੇ ਮਾਰੇ ਗਏ ਸਨ ਅੱਤਵਾਦੀ 
ਜਾਂਚ ਰਿਪੋਰਟ ਅਨੁਸਾਰ ਸਰਹੱਦ ਪਾਰ ਤੋਂ ਅੱਤਵਾਦੀਆਂ ਨੂੰ ਅਸਲੇ ਨਾਲ ਕਸ਼ਮੀਰ ਭੇਜਣ ਦੀ ਜ਼ਿੰਮੇਵਾਰੀ ਜੈਸ਼ ਸਰਗਨਾ ਅਜ਼ਹਰ ਮਸੂਦ ਨੇ ਦਿੱਤਾ ਸੀ। ਬਨ ਟੋਲ ਪਲਾਜ਼ਾ ਹਮਲੇ 'ਚ ਵੀ ਉਸ ਦਾ ਹੱਥ ਹੋਣ ਦੇ ਪੂਰੇ ਲਿੰਕ ਸਾਹਮਣੇ ਆਏ ਹਨ। ਅਬੁ ਬਕਰ ਅਤੇ ਅਬੁ ਹਮਜ਼ਾ ਪਾਕਿਸਤਾਨ ਦੇ ਕਰਾਚੀ, ਪੀ.ਓ.ਕੇ. ਦੇ ਕੋਟਲੀ ਮੀਰਪੁਰ, ਸਿਆਲਕੋਟ, ਲਾਹੌਰ ਤੋਂ ਅੱਤਵਾਦੀ ਸੰਗਠਨ ਚੱਲਾ ਰਹੇ ਹਨ। ਉੱਥੋਂ ਇਹ ਲੋਕ ਕਸ਼ਮੀਰ 'ਚ ਮੌਜੂਦ ਓ.ਜੀ. ਵਰਕਰਾਂ ਨਾਲ ਸੰਪਰਕ 'ਚ ਰਹਿੰਦੇ ਹਨ। 31 ਜਨਵਰੀ 2020 ਨੂੰ ਟੋਲ ਪਲਾਜ਼ਾ 'ਤੇ ਮਾਰੇ ਗਏ ਅੱਤਵਾਦੀ ਵੀ ਇਨ੍ਹਾਂ ਦੋਹਾਂ ਨੇ ਭੇਜੇ ਸਨ।

ਇਸ ਤਰ੍ਹਾਂ ਜੁੜਿਆ ਲਿੰਕ
ਜੈਸ਼ ਦੇ ਤਿੰਨ ਅੱਤਵਾਦੀ ਉਸ ਸਮੇਂ ਮਾਰੇ ਗਏ, ਜਦੋਂ ਉਹ ਟਰੱਕ 'ਚ ਲੁੱਕ ਕੇ ਕਸ਼ਮੀਰ ਜਾ ਰਹੇ ਸਨ। ਹਮਲੇ ਦੇ ਤੁਰੰਤ ਬਾਅਦ ਟਰੱਕ ਦੇ ਚਾਲਕ ਅਤੇ 2 ਹੋਰ ਓ.ਜੀ. ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਮੁੱਖ ਹੈਂਡਲਰ ਸਮੀਰ ਡਾਰ ਇਸ 'ਚ ਸ਼ਾਮਲ ਹਨ। ਪੁੱਛ-ਗਿੱਛ 'ਚ ਸਮੀਰ ਨੇ ਦੱਸਿਆ ਕਿ ਇਸੇ ਤਰ੍ਹਾਂ ਦਸੰਬਰ 2019 ਨੂੰ ਉਹ ਤਿੰਨ ਅੱਤਵਾਦੀਆਂ ਨੂੰ ਮਾਨਸਰ ਸਾਂਬਾ ਧਾਰ ਰੋਡ ਤੋਂ ਕਸ਼ਮੀਰ ਲੈ ਗਿਆ ਸੀ। ਇਨ੍ਹਾਂ ਅੱਤਵਾਦੀਆਂ ਨੂੰ ਕਸ਼ਮੀਰ 'ਚ ਉਹੀਲ ਅਹਿਮਦ ਉਰਫ਼ ਸੋਹੇਲ ਲੋਨ ਵਾਸੀ ਬੜਗਾਮ, ਜਹੂਦ ਅਹਿਮਦ ਅਤੇ ਸੋਹੇਲ ਮਨਜ਼ੂਰ ਵਾਸੀ ਪੁਲਵਾਮਾ ਨੇ ਰਿਸੀਵ ਕੀਤਾ ਸੀ। ਸੀਮਾ ਦੇ ਦੱਸਣ 'ਤੇ ਇਨ੍ਹਾਂ ਤਿੰਨੋਂ ਓ.ਜੀ. ਵਰਕਰਾਂ ਨੂੰ ਫੜ ਲਿਆ ਗਿਆ। ਇਹ ਤਿੰਨੋਂ ਇਕ ਕਾਰ 'ਚ ਆਏ ਸਨ ਅਤੇ ਤਿੰਨੋਂ ਅੱਤਵਾਦੀਆਂ ਨੂੰ ਪੁਲਵਾਮਾ ਲੈ ਗਏ।


DIsha

Content Editor

Related News