... ਹੁਣ ਸਿਰਫ ਇਕ ਘੰਟੇ ''ਚ ਚੰਡੀਗੜ੍ਹ ਤੋਂ ਪੁੱਜੋਗੇ ''ਦਿੱਲੀ''

Wednesday, Jul 24, 2019 - 02:28 PM (IST)

... ਹੁਣ ਸਿਰਫ ਇਕ ਘੰਟੇ ''ਚ ਚੰਡੀਗੜ੍ਹ ਤੋਂ ਪੁੱਜੋਗੇ ''ਦਿੱਲੀ''

ਚੰਡੀਗੜ੍ਹ (ਲਲਨ) : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਚੰਡੀਗੜ੍ਹ-ਦਿੱਲੀ ਲਈ ਨਵੀਂ ਉਡਾਣ 1 ਅਗਸਤ ਤੋਂ ਸ਼ੁਰੂ ਹੋਵੇਗੀ। ਇਸ ਨੂੰ ਮਿਲਾ ਕੇ ਹੁਣ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ 33 ਘਰੇਲੂ ਉਡਾਣਾਂ ਦਾ ਸੰਚਾਲਨ ਹੋਵੇਗਾ। ਪਬਲਿਕ ਰਿਲੇਸ਼ਨ ਅਫਸਰ ਪ੍ਰਿੰਸ ਨੇ ਦੱਸਿਆ ਕਿ ਏਅਰ ਏਸ਼ੀਆ ਏਅਰਲਾਈਨ ਵਲੋਂ ਚੰਡੀਗੜ੍ਹ-ਦਿੱਲੀ ਲਈ ਨਵੀਂ ਫਲਾਈ 1 ਅਗਸਤ ਤੋਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦਾ ਬੇਸਿਕ ਕਿਰਾਇਆ 1365 ਰੁਪਏ ਹੋਵੇਗਾ।

ਇਹ ਫਲਾਈਟ ਦਿੱਲੀ ਤੋਂ ਸਵੇਰੇ 10.40 ਵਜੇ ਉਡਾਣ ਭਰੇਗੀ ਅਤੇ ਦੁਪਹਿਰ 11.50 ਵਜੇ ਚੰਡੀਗੜ੍ਹ ਪੁੱਜੇਗੀ। ਇਹ ਸਫਰ ਇਕ ਘੰਟੇ, 10 ਮਿੰਟ ਦਾ ਹੋਵੇਗਾ। ਵਾਪਸੀ 'ਚ ਇਹ ਚੰਡੀਗੜ੍ਹ ਏਅਰਪੋਰਟ ਤੋਂ ਦੁਪਹਿਰ 12.50 ਵਜੇ ਉਡਾਣ ਭਰੇਗੀ ਅਤੇ ਦੁਪਹਿਰ 1.55 ਵਜੇ ਦਿੱਲੀ ਪਹੁੰਚ ਜਾਵੇਗੀ। ਫਲਾਈਟ 'ਚ 160 ਸੀਟਾਂ ਹਨ। ਏਅਰ ਏਸ਼ੀਆ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਫਲਾਈਟ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ।


author

Babita

Content Editor

Related News