ਚੰਡੀਗੜ੍ਹ ਨੂੰ ਰਾਸ਼ਟਰੀ ਜਲ ਪੁਰਸਕਾਰ-2022 ’ਚ ਮਿਲਿਆ ਪਹਿਲਾ ਸਥਾਨ, ਪਹਿਲੀ ਵਾਰ ਲਿਆ ਸੀ ਹਿੱਸਾ
Sunday, May 21, 2023 - 02:56 PM (IST)
ਚੰਡੀਗੜ੍ਹ (ਰਾਏ) : ਜਲਸ਼ਕਤੀ ਮੰਤਰਾਲਾ, ਜਲ ਸ੍ਰੋਤ ਵਿਭਾਗ, ਨਦੀ ਵਿਭਾਗ ਅਤੇ ਗੰਗਾ ਸੁਰੱਖਿਆ ਮੰਤਰਾਲੇ ਨੇ ਰਾਸ਼ਟਰੀ ਜਲ ਪੁਰਸਕਾਰ-2022 ਦੀ ਸਭ ਤੋਂ ਉੱਤਮ ਸ਼ਹਿਰੀ ਸਥਾਨਕ ਨਿਕਾਏ ਸ਼੍ਰੇਣੀ ਵਿਚ ਨਗਰ ਨਿਗਮ ਚੰਡੀਗੜ੍ਹ ਨੂੰ ਪਹਿਲਾ ਸਥਾਨ ਦਿੱਤਾ ਹੈ। ਇਸ ਉਪਲੱਬਧੀ ਨੂੰ ਇੱਥੇ ਸਾਂਝੀ ਕਰਦਿਆਂ ਕਮਿਸ਼ਨਰ ਅਨੰਦਿਤਾ ਮਿਤਰਾ ਨੇ ਕਿਹਾ ਕਿ ਭਾਰਤ ਸਰਕਾਰ, ਜਲ ਸ਼ਕਤੀ ਮੰਤਰਾਲਾ, ਜਲ ਸ੍ਰੋਤ, ਨਦੀ ਵਿਕਾਸ ਅਤੇ ਗੰਗਾ ਸੁਰੱਖਿਆ ਵਿਭਾਗ ਨੇ ਚੌਥੇ ਰਾਸ਼ਟਰੀ ਜਲ ਪੁਰਸਕਾਰ ਸਾਲ-2022 ਦਾ ਐਲਾਨ ਕੀਤਾ ਹੈ। ਭੂਜਲ ਸੰਭਾਲ ਪੁਰਸਕਾਰ ਅਤੇ ਰਾਸ਼ਟਰੀ ਜਲ ਪੁਰਸਕਾਰ ਸਾਲ-2007 ਵਿਚ ਗੈਰ-ਸਰਕਾਰੀ ਸੰਗਠਨਾਂ, ਗ੍ਰਾਮ ਪੰਚਾਇਤਾਂ, ਸ਼ਹਿਰੀ ਸਥਾਨਕ ਸਰਕਾਰਾਂ, ਜਲ ਉਪਯੋਗਕਰਤਾ ਸੰਘਾਂ, ਸੰਸਥਾਵਾਂ, ਕਾਰਪੋਰੇਟ ਖੇਤਰ, ਵਿਅਕਤੀਆਂ ਆਦਿ ਸਮੇਤ ਸਾਰੇ ਹਿੱਤਧਾਰਕਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ਸਨ। ਵਰਖਾ ਜਲ ਇਕੱਤਰ ਕਰਨ ਅਤੇ ਆਰਟੀਫੀਸ਼ੀਅਲ ਰੀਚਾਰਜ ਰਾਹੀਂ ਭੂਜਲ ਵਾਧੇ ਦੀਆਂ ਨਵੀਆਂ ਪ੍ਰਥਾਵਾਂ ਨੂੰ ਅਪਨਾਉਣ, ਪਾਣੀ ਵਰਤੋਂ ਯੋਗਤਾ ਨੂੰ ਉਤਸ਼ਾਹ ਦੇਣ, ਪਾਣੀ ਦੀ ਰੀਸਾਈਕਲਿੰਗ ਅਤੇ ਮੁੜ ਵਰਤੋਂ ਅਤੇ ਨਿਰਧਾਰਿਤ ਟੀਚਾ ਖੇਤਰਾਂ ਵਿਚ ਲੋਕਾਂ ਦੀ ਭਾਗੀਦਾਰੀ ਰਾਹੀਂ ਜਾਗਰੂਕਤਾ ਪੈਦਾ ਕਰਨ ਲਈ, ਜਿਸ ਦੇ ਨਤੀਜੇ ਵਜੋਂ ਭੂਜਲ ਸ੍ਰੋਤ ਵਿਕਾਸ ਦੀ ਸਥਿਰਤਾ, ਲੋੜੀਂਦੀ ਸਮਰੱਥਾ ਇਸ ਤੱਥ ’ਤੇ ਵਿਚਾਰ ਕਰਦਿਆਂ ਕਿ ਸਤਹੀ ਪਾਣੀ ਅਤੇ ਭੂਜਲ ਜਲ ਚੱਕਰ ਦਾ ਅਨਿੱਖੜਵਾਂ ਅੰਗ ਹਨ, ਹਿੱਤਧਾਰਕਾਂ ਆਦਿ ਵਿਚਕਾਰ ਉਸਾਰੀ, ਜਲ ਸ੍ਰੋਤ ਸੁਰੱਖਿਆ ਅਤੇ ਪ੍ਰਬੰਧ ਪ੍ਰਤੀ ਸਾਰਾ ਦ੍ਰਿਸ਼ਟੀਕੋਣ ਅਪਨਾਉਣ ਲਈ ਹਿੱਤਧਾਰਕਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਏਕੀਕ੍ਰਿਤ ਰਾਸ਼ਟਰੀ ਜਲ ਪੁਰਸਕਾਰ ਸਥਾਪਿਤ ਕਰਨਾ ਜ਼ਰੂਰੀ ਸਮਝਿਆ ਗਿਆ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਨੇ ਦਿੱਲੀ ਧਰਨੇ ’ਤੇ ਬੈਠੀਆਂ ਪਹਿਲਵਾਨਾਂ ਨੂੰ ਦਿੱਤਾ ਸਮਰਥਨ, ਲਏ ਕਈ ਅਹਿਮ ਫੈਸਲੇ
13 ਸ਼ਹਿਰੀ ਸਥਾਨਕ ਸਰਕਾਰਾਂ ਨੂੰ ਚੁਣਿਆ ਗਿਆ ਸੀ
ਕਮਿਸ਼ਨਰ ਨੇ ਕਿਹਾ ਕਿ ਪਹਿਲਾ ਰਾਸ਼ਟਰੀ ਜਲ ਪੁਰਸਕਾਰ (2018), ਦੂਜਾ (2019) ਅਤੇ ਤੀਜਾ (2020) ਵਿਭਾਗ ਵਲੋਂ ਸਫ਼ਲਤਾਪੂਰਵਕ ਆਯਜਿਤ ਕੀਤੇ ਗਏ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੰਡੀਗੜ੍ਹ ਨੇ ਸਭ ਤੋਂ ਉੱਤਮ ਸ਼ਹਿਰੀ ਸਥਾਨਕ ਨਿਕਾਏ ਦੀ ਸ਼੍ਰੇਣੀ ਵਿਚ ਚੌਥੇ ਰਾਸ਼ਟਰੀ ਜਲ ਪੁਰਸਕਾਰ ਵਿਚ ਪਹਿਲੀ ਵਾਰ ਭਾਗ ਲਿਆ ਸੀ, ਜਿਸ ਲਈ ਟ੍ਰਾਫੀ ਅਤੇ ਪ੍ਰਸ਼ੰਸਾ ਪੱਤਰ ਦੇ ਨਾਲ 2 ਲੱਖ ਰੁਪਏ ਦਾ ਨਕਦ ਇਨਾਮ ਪਹਿਲਾਂ ਰੈਂਕ ਯੂ. ਐੱਲ. ਬੀ. ਨੂੰ ਦਿੱਤਾ ਜਾਵੇਗਾ। ਇਸ ਇਨਾਮ ਲਈ ਦੇਸ਼ ਭਰ ਵਿਚ ਸ਼ਹਿਰੀ ਸਥਾਨਕ ਸਰਕਾਰਾਂ ਦੀ ਗਿਣਤੀ ਨੇ ਭਾਗ ਲਿਆ ਹੈ। ਇਸ ਸ਼੍ਰੇਣੀ ਤਹਿਤ ਭਾਗ ਲੈਣ ਵਾਲੀਆਂ ਵੱਖ-ਵੱਖ ਸਥਾਨਕ 13 ਸ਼ਹਿਰੀ ਸਥਾਨਕ ਸਰਕਾਰਾਂ ਨੂੰ ਚੁਣਿਆ ਗਿਆ ਸੀ।
ਇਹ ਵੀ ਪੜ੍ਹੋ : ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸੋਮਵਾਰ ਨੂੰ ਕਰਨਗੇ ਹਲਕਾ ਆਦਮਪੁਰ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।