ਬਡਗਾਮ ਏਅਰ ਕਰੈਸ਼ 'ਚ ਸ਼ਹੀਦ ਹੋਇਆ ਚੰਡੀਗੜ੍ਹ ਦਾ ਜਵਾਨ (ਵੀਡੀਓ)

Thursday, Feb 28, 2019 - 05:21 PM (IST)

ਚੰਡੀਗੜ੍ਹ(ਮਨਮੋਹਨ)— ਇਕ ਪਾਸੇ ਜਿੱਥੇ ਦੇਸ਼ ਪਾਕਿਸਤਾਨ ਤੋਂ ਲਏ ਬਦਲੇ ਦਾ ਜਸ਼ਨ ਮਨਾ ਰਿਹਾ ਹੈ, ਉੱਥੇ ਚੰਡੀਗੜ੍ਹ 'ਚ ਉਸ ਜਵਾਨ ਦੇ ਘਰ ਮਾਤਮ ਪਸਰ ਗਿਆ, ਜਿਸ ਦਾ ਹੈਲੀਕਾਪਟਰ ਬੁੱਧਵਾਰ ਨੂੰ ਕਰੈਸ਼ ਹੋ ਗਿਆ। ਸ਼੍ਰੀਨਗਰ 'ਚ ਐੱਮ.ਆਈ.-17 ਟਰਾਂਸਪੋਰਟ ਹੈਲੀਕਾਪਟਰ ਕਰੈਸ਼ ਵਿਚ ਕੁਲ 6 ਆਈ. ਏ. ਐੱਫ. ਪਰਸਨਲਸ ਸਨ, ਜਿਨ੍ਹਾਂ ਵਿਚ ਚੰਡੀਗੜ੍ਹ ਦੇ ਰਹਿਣ ਵਾਲੇ ਸਿਧਾਰਥ ਬਤੌਰ ਪਾਇਲਟ ਹੈਲੀਕਾਪਟਰ ਉਡਾ ਰਹੇ ਸਨ। ਇਹ ਹਾਦਸਾ ਸ਼੍ਰੀਨਗਰ ਏਅਰਪੋਰਟ ਤੋਂ 10 ਕਿਲੋਮੀਟਰ ਦੂਰ ਬਡਗਾਮ ਵਿਚ ਵਾਪਰਿਆ। ਬੁੱਧਵਾਰ ਨੂੰ ਜਦੋਂ ਸਿਧਾਰਥ ਵਸ਼ਿਸ਼ਟ ਦੀ ਸ਼ਹਾਦਤ ਦੀ ਖਬਰ ਉਨ੍ਹਾਂ ਦੇ ਘਰ ਪਹੁੰਚੀ ਤਾਂ ਹਰ ਪਾਸੇ ਮਾਤਮ ਪਸਰ ਗਿਆ।

ਸਿਧਾਰਥ ਆਪਣੇ ਪਿੱਛੇ ਆਪਣੇ ਬੁੱਢੇ-ਮਾਤਾ-ਪਿਤਾ, ਪਤਨੀ ਤੇ ਇਕ ਦੋ ਸਾਲ ਦੇ ਬੇਟੇ ਨੂੰ ਛੱਡ ਗਏ ਹਨ। ਦੱਸ ਦੇਈਏ ਕਿ ਸਿਧਾਰਥ ਦੀ ਪਤਨੀ ਵੀ ਸਕਵਾਡਰਨ ਲੀਡਰ ਹਨ ਅਤੇ ਉਨ੍ਹਾਂ ਦੇ ਪਿਤਾ ਵੀ ਆਰਮੀ ਵਿਚ ਸਨ। ਉਨ੍ਹਾਂ ਦਾ ਪੂਰਾ ਪਰਿਵਾਰ ਆਰਮੀ ਨੂੰ ਸਮਰਪਿਤ ਹੈ।


author

cherry

Content Editor

Related News